ਚਮਨ ਦੇ ਡੂਰੰਡ-ਕ੍ਰਾਸਿੰਗ ’ਤੇ ਪਾਕਿਸਤਾਨੀ ਫ਼ੌਜੀਆਂ ਨਾਲ ਭਿੜੇ ਸੈਂਕੜੇ ਅਫ਼ਗਾਨੀ

Tuesday, Aug 17, 2021 - 03:26 PM (IST)

ਕਾਬੁਲ- ਚਮਨ ਖੇਤਰ ’ਚ ਡੂਰੰਡ-ਕ੍ਰਾਸਿੰਗ ’ਤੇ ਤਾਲਿਬਾਨ ਦੇ ਹਮਲੇ ਦਰਮਿਆਨ ਸੁਰੱਖਿਆ ਲਈ ਦੌੜ ਰਹੇ ਸੈਂਕੜੇ ਫਸੇ ਹੋਏ ਅਫ਼ਗਾਨ ਪਾਕਿਸਤਾਨੀ ਫ਼ੌਜੀਆਂ ਨਾਲ ਭਿੜ ਗਏ। ਅਫ਼ਗਾਨਿਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਅਫ਼ਗਾਨਿਸਤਾਨ ’ਚ ਪ੍ਰਵੇਸ਼ ਕਰਨ ਲਈ ਗੇਟ ਦੇ ਮੁੜ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਇਕ ਬੁੱਢੇ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਤੋਂ ਬਾਅਦ ਇਹ ਵਿਵਾਦ ਹੋਇਆ। ਵਿਅਕਤੀ ਦੀ ਮੌਤ ਤੋਂ ਬਾਅਦ ਲੋਕਾਂ ਨੇ ਪਾਕਿਸਤਾਨੀ ਫ਼ੌਜ ’ਤੇ ਪਥਰਾਅ ਸ਼ੁਰੂ ਕਰ ਦਿੱਤਾ। ਅਫ਼ਗਾਨਿਸਤਾਨ ਟਾਈਮਜ਼ ਦੀ ਰਿਪੋਰਟ ਅਨੁਸਾਰ, ਫਸੇ ਹੋਏ ਅਫ਼ਗਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਤੋਂ ਸਕਾਰਾਤਮਕ ਜਵਾਬ ਨਹੀਂ ਮਿਲ ਰਿਹਾ ਸੀ।

ਤਾਲਿਬਾਨ ਨੇ ਸਪਿਨ-ਬੋਲਡਕ ਬੰਦਰਗਾਹ ’ਤੇ ਕਬਜ਼ਾ ਕਰ ਲਿਆ ਅਤੇ ਪਾਕਿਸਤਾਨ ਸਰਕਾਰ ਦੇ ਬੰਦਰਗਾਹ ਨੂੰ ਰੋਕਣ ਦੇ ਫ਼ੈਸਲੇ ਨਾਲ, ਕਈ ਅਫ਼ਗਾਨ ਕਾਫ਼ੀ ਦਿਨਾਂ ਤੋਂ ਡੂਰੰਡ ਕ੍ਰਾਸਿੰਗ ’ਤੇ ਫਸੇ ਹੋਏ ਸਨ। ਇੱਥੇ ਉਹ ਲੋਕ ਭੋਜਨ ਅਤੇ ਰਹਿਣ ਦੀ ਸਮੱਗਰੀ ਦੀ ਕਮੀ ਨਾਲ ਜੂਝ ਰਹੇ ਸਨ। 6 ਅਗਸਤ ਨੂੰ ਤਾਲਿਬਾਨ ਨੇ ਸਰਹੱਦ ਬੰਦ ਕਰਨ ਦਾ ਐਲਾਨ ਕੀਤਾ ਸੀ, ਕਿਉਂਕਿ ਇਸਲਾਮਾਬਾਦ ਨੇ ਅਫ਼ਗਾਨ ਲੋਕਾਂ ਲਈ ਵੀਜ਼ਾ ਮੁਕਤ ਯਾਤਰਾ ਖ਼ਤਮ ਕਰ ਦਿੱਤੀ ਸੀ। ਅੱਤਵਾਦੀ ਸਮੂਹ ਨੇ ਪਿਛਲੇ ਮਹੀਨੇ ਅਫ਼ਗਾਨ ਸਰਕਾਰੀ ਫ਼ੋਰਸਾਂ ਵਿਰੁੱਧ ਆਪਣੇ ਹਮਲੇ ਨਾਲ ਚਮਨ ਕ੍ਰਾਸਿੰਗ ’ਤੇ ਕਬਜ਼ਾ ਕਰ ਲਿਆ ਸੀ।
ਰਿਪੋਰਟ ਅਨੁਸਾਰ ਸ਼ਨੀਵਾਰ ਸਵੇਰੇ ਗੇਟ ਮੁੜ ਖੋਲ੍ਹ ਦਿੱਤਾ ਗਿਆ। ਡਾਨ ਅਖ਼ਬਾਰ ਦੀ ਰਿਪੋਰਟ ਅਨੁਸਾਰ, ਪਾਕਿਸਤਾਨ ਅਤੇ ਤਾਲਿਬਾਨੀ ਅਧਿਕਾਰੀਆਂ ਵਿਚਾਲੇ ਹੋਈ ਬੈਠਕ ਤੋਂ ਬਾਅਦ ਗੇਟ ਮੁੜ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਚਮਨ-ਸਪਿਨ ਬੋਲਡਕ ਕ੍ਰਾਸਿੰਗ ਅਫ਼ਗਾਨਿਸਤਾਨ ਦਾ ਦੂਜਾ ਸਭ ਤੋਂ ਰੁਝਿਆ ਪ੍ਰਵੇਸ਼ ਬਿੰਦੂ ਅਤੇ ਪਾਕਿਸਤਾਨ ਲਈ ਮੁੱਖ ਵਣਜ ਮਾਰਗ ਹੈ। ਤਾਲਿਬਾਨ ਵਲੋਂ ਸਰਹੱਦ ’ਤੇ ਕਬਜ਼ਾ ਕਰਨ ਤੋਂ ਪਹਿਲਾਂ, ਲਗਭਗ 900 ਟਰੱਕ ਰੋਜ਼ਾਨਾ ਚਮਨ-ਸਪਿਨ ਬੋਲਡਕ ਕ੍ਰਾਸਿੰਗ ਤੋਂ ਲੰਘਦੇ ਸਨ।


DIsha

Content Editor

Related News