ਕੈਨੇਡਾ : ਸੈਂਕੜੇ ਪ੍ਰਵਾਸੀ ਮਜ਼ਦੂਰ ਕ੍ਰਿਸਮਸ ਮੌਕੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਮਜ਼ਬੂਰ

Wednesday, Dec 23, 2020 - 12:22 PM (IST)

ਕੈਨੇਡਾ : ਸੈਂਕੜੇ ਪ੍ਰਵਾਸੀ ਮਜ਼ਦੂਰ ਕ੍ਰਿਸਮਸ ਮੌਕੇ ਪਰਿਵਾਰਾਂ ਤੋਂ ਦੂਰ ਰਹਿਣ ਲਈ ਮਜ਼ਬੂਰ

ਟੋਰਾਂਟੋ- ਕੈਨੇਡਾ ਵਿਚ ਮੌਸਮੀ ਖੇਤੀ ਦੌਰਾਨ ਕੰਮ ਕਰਨ ਲਈ ਆਏ ਕਾਮੇ ਹੁਣ ਤਾਲਾਬੰਦੀ ਕਾਰਨ ਇੱਥੇ ਹੀ ਫਸ ਗਏ ਹਨ। ਕਈ ਸਾਲਾਂ ਤੋਂ ਇੱਥੇ ਕੰਮ ਕਰਨ ਆਉਣ ਵਾਲੇ ਕਾਮਿਆਂ ਨੇ ਦੱਸਿਆ ਕਿ ਉਹ 6 ਮਹੀਨਿਆਂ ਤੋਂ ਇੱਥੇ ਹਨ ਤੇ ਆਪਣੇ ਪਰਿਵਾਰ ਤੋਂ ਦੂਰ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਬੱਚਿਆਂ ਤੇ ਪੋਤਿਆਂ ਤੋਂ ਦੂਰ ਹਨ ਤੇ ਕ੍ਰਿਸਮਸ ਤੇ ਨਵੇਂ ਸਾਲ ਮੌਕੇ ਇਕੱਲੇ ਰਹਿਣਗੇ।

ਇਹ ਸਾਲ ਉਨ੍ਹਾਂ ਲਈ ਬਹੁਤ ਮੁਸ਼ਕਲਾਂ ਭਰਿਆ ਰਿਹਾ ਹੈ। ਇਸ ਕਾਰਨ ਉਹ ਨਾ ਤਾਂ ਚੰਗੀ ਤਰ੍ਹਾਂ ਕਮਾਈ ਕਰ ਸਕਦੇ ਹਨ ਤੇ ਨਾ ਹੀ ਪਰਿਵਾਰ ਕੋਲ ਰਹਿ ਸਕਦੇ ਹਨ। ਯੂ. ਕੇ. ਵਿਚ ਫੈਲੇ ਕੋਰੋਨਾ ਕਾਰਨ ਬਹੁਤੇ ਦੇਸ਼ਾਂ ਨੇ ਉਡਾਣਾਂ ਬੰਦ ਕਰ ਦਿੱਤੀਆਂ ਹਨ। ਇਸ ਲਈ ਬਹੁਤੇ ਲੋਕ ਕ੍ਰਿਸਮਸ ਪਰਿਵਾਰਾਂ ਤੋਂ ਦੂਰ ਰਹਿ ਕੇ ਮਨਾਉਣ ਲਈ ਮਜਬੂਰ ਹਨ। 

ਕੋਰੋਨਾ ਪਾਬੰਦੀਆਂ ਤੇ ਇਕਾਂਤਵਾਸ ਕਾਰਨ ਬਹੁਤੇ ਲੋਕ ਆਪਣੇ ਦੇਸ਼ ਨੂੰ ਜਾਣ ਤੋਂ ਵੀ ਡਰ ਰਹੇ ਹਨ।  ਹੋ ਸਕਦਾ ਹੈ ਕਿ ਨਵੇਂ ਸਾਲ ਤੱਕ ਫਲਾਈਟਾਂ ਸਾਧਾਰਣ ਹੋ ਜਾਣ ਤੇ ਫਿਰ ਉਹ ਆਪਣੇ ਪਰਿਵਾਰਾਂ ਨੂੰ ਮਿਲ ਸਕਣ। ਟਿਰਨੀਦਾਦ ਅਤੇ ਤੋਬਾਗੋ ਵਿਚ 400 ਪ੍ਰਵਾਸੀ ਕਾਮੇ ਕੰਮ ਕਰਦੇ ਹਨ, ਇਹ ਓਂਟਾਰੀਓ ਤੇ ਅਲਬਰਟਾ ਦੇ ਖੇਤਾਂ ਵਿਚ ਕੰਮ ਕਰਦੇ ਹਨ। ਬਹੁਤਿਆਂ ਨੇ ਦੱਸਿਆ ਕਿ ਉਹ ਪਰਿਵਾਰ ਤੋਂ ਦੂਰ ਹੋਣ ਕਾਰਨ ਮਾਨਸਿਕ ਪ੍ਰੇਸ਼ਾਨੀ ਸਹਿਣ ਕਰ ਰਹੇ ਹਨ। 


author

Lalita Mam

Content Editor

Related News