ਭਾਰਤ 'ਚ ਹੋ ਰਹੀ ਹੈ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਯੂ.ਐੱਨ.ਓ. ਪੰਜਾਬ ਤੇ ਕਸ਼ਮੀਰ 'ਚ ਭੇਜੇ ਆਪਣੇ ਨੁਮਾਇੰਦੇ : ਚੀਮਾ

08/19/2017 1:09:51 PM

ਲੰਡਨ (ਰਾਜਵੀਰ ਸਮਰਾ)— ਇੰਗਲੈਂਡ ਦੌਰੇ 'ਤੇ ਆਏ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਸਾਊਥਾਲ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਭਾਰਤ 'ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ, ਜਿਸ ਲਈ ਅਸੀਂ ਕਈ ਵਾਰ ਯੂ.ਐੱਨ.ਓ. ਤੋਂ ਮੰਗ ਕਰ ਚੁੱਕੇ ਹਾਂ ਕਿ ਉਹ ਆਪਣੇ ਨੁਮਾਇੰਦੇ ਪੰਜਾਬ ਅਤੇ ਜੰਮੂ-ਕਸ਼ਮੀਰ ਵਿੱਚ ਭੇਜੇ ਤਾਂ ਕਿ ਅਸਲੀਅਤ ਦਾ ਪਤਾ ਲੱਗ ਸਕੇ, ਜਿਸ ਲਈ ਘੱਟ ਗਿਣਤੀ ਕੌਮਾਂ ਨੂੰ ਇਕੱਠੇ ਹੋ ਕੇ ਅੰਤਰਰਾਸ਼ਟਰੀ ਪੱਧਰ ਤੱਕ ਆਵਾਜ਼ ਬੁਲੰਦ ਕਰਨੀ ਹੋਵੇਗੀ। ਚੀਮਾ ਨੇ ਕਿਹਾ ਕਿ ਭਾਰਤ ਵਿੱਚ ਘੱਟ ਗਿਣਤੀ ਕੌਮਾਂ ਸੁਰੱਖਿਅਤ ਨਹੀਂ ਹਨ, ਭਾਵੇਂ ਉਹ ਸਿੱਖ ਹੋਣ ਜਾਂ ਮੁਸਲਿਮ ਜਾਂ ਇਸਾਈ ਹੋਣ। ਉਨ੍ਹਾਂ ਕਿਹਾ ਕਿ 1984 ਨੂੰ ਸਿੱਖ ਕਦੇ ਵੀ ਵਿਸਾਰ ਨਹੀਂ ਸਕਦੇ, ਅਸੀਂ ਆਖਰੀ ਦਮ ਤੱਕ ਆਜ਼ਾਦੀ ਲਈ ਲੜਦੇ ਰਹਾਂਗੇ।
ਇਸ ਮੌਕੇ ਜੰਮੂ ਕਸ਼ਮੀਰ ਮਨੁੱਖੀ ਅਧਿਕਾਰ ਸੰਗਠਨ ਦੇ ਚੇਅਰਮੈਨ ਸ਼ਾਹਿਦ ਇਕਬਾਲ ਵੀ ਹਾਜ਼ਰ ਸਨ। ਆਖਰ 'ਚ ਦਲ ਖਾਲਸਾ ਦੇ ਬਾਨੀ ਮੈਂਬਰ ਮਨਮੋਹਨ ਸਿੰਘ ਖਾਲਸਾ, ਤੇਜਾ ਸਿੰਘ ਮਾਂਗਟ, ਮੰਗਲ ਸਿੰਘ, ਪਰਮਜੀਤ ਸਿੰਘ ਪੰਮਾਂ, ਗੁਰਚਰਨ ਸਿੰਘ ਪ੍ਰਧਾਨ ਯੂ.ਕੇ. ਆਦਿ ਨੇ ਸਿਰੋਪਾਓ ਭੇਟ ਕੀਤਾ। ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ, ਅਵਤਾਰ ਸਿੰਘ ਬੁੱਟਰ, ਕ੍ਰਿਪਾਲ ਸਿੰਘ ਮੱਲ੍ਹਾ ਬੇਦੀਆਂ, ਗੁਰਪ੍ਰੀਤ ਸਿੰਘ, ਹਰਬੰਸ ਸਿੰਘ ਕੁਲਾਰ, ਹਰਚਰਨ ਸਿੰਘ ਅਤੇ ਸੋਹਣ ਸਿੰਘ ਢੇਸੀ ਆਦਿ ਹਾਜ਼ਰ ਸਨ।


Related News