ਜਰਮਨੀ ’ਚ ਕੰਸਰਟ ਦੌਰਾਨ ਡਿੱਗੀ ਵੱਡੀ ਸਕਰੀਨ, 28 ਲੋਕ ਜ਼ਖਮੀ
Sunday, Sep 01, 2019 - 11:54 AM (IST)

ਬਰਲਿਨ— ਜਰਮਨੀ ’ਚ ਰੈਪਰ ਕੈਸਪਰਟ ਅਤੇ ਹਿੱਪ-ਹੌਪ ਕਲਾਕਾਰ ਮਾਰਟੇਰੀਆ ਦੇ ਸੰਗੀਤ ਪ੍ਰੋਗਰਾਮ (ਕੰਸਰਟ) ਦੌਰਾਨ ਇਕ ਵੱਡੀ ਸਕਰੀਨ ਡਿੱਗ ਗਈ, ਜਿਸ ਕਾਰਨ ਲਗਭਗ 28 ਲੋਕ ਜ਼ਖਮੀ ਹੋ ਗਏ। ਸਥਾਨਕ ਸਮੇਂ ਮੁਤਾਬਕ ਸ਼ਨੀਵਾਰ ਰਾਤ ਦੇ 9 ਵਜੇ ਕਾਫੀ ਲੋਕ ਇੱਥੇ ਇਕੱਠੇ ਹੋਏ ਸਨ ਪਰ ਤੇਜ਼ ਹਵਾਵਾਂ ਚੱਲਣ ਕਾਰਨ ਵੱਡੀ ਐੱਲ. ਈ. ਡੀ. ਸਕਰੀਨ ਡਿੱਗ ਕੇ ਟੁੱਟ ਗਈ ਤੇ ਇਸ ਦਾ ਕੱਚ ਦੂਰ ਤਕ ਫੈਲ ਗਿਆ ਅਤੇ 28 ਲੋਕ ਜ਼ਖਮੀ ਹੋ ਗਏ।
ਲਗਭਗ 150 ਲੋਕਾਂ ਨੂੰ ਮੌਕੇ ’ਤੇ ਹੀ ਮੈਡੀਕਲ ਸਹਾਇਤਾ ਦਿੱਤੀ ਗਈ। ਜਾਣਕਾਰੀ ਮੁਤਾਬਕ ਦੋ ਲੋਕਾਂ ਦੀ ਸਥਿਤੀ ਗੰਭੀਰ ਹੈ ਹਾਲਾਂਕਿ ਬਾਕੀ ਲੋਕ ਹਲਕੇ ਜ਼ਖਮੀ ਹਨ। ਕਿਹਾ ਜਾ ਰਿਹਾ ਹੈ ਕਿ ਇਸ ਕੰਸਰਟ ਨੂੰ ਦੇਖਣ ਲਈ 18,000 ਤੋਂ 20,000 ਲੋਕ ਪੁੱਜੇ ਸਨ। ਹਾਦਸੇ ਕਾਰਨ ਕੰਸਰਟ ਨੂੰ ਰੱਦ ਕਰ ਦਿੱਤਾ ਗਿਆ।