ਹੁਵੇਈ ਦੀ ਸੀ.ਐੱਫ.ਓ. ਨੇ ਸਿਹਤ ਦੇ ਆਧਾਰ ''ਤੇ ਮੰਗੀ ਜ਼ਮਾਨਤ
Tuesday, Dec 11, 2018 - 02:01 AM (IST)
ਵੈਂਕੁਵਰ— ਚੀਨੀ ਟੈਲੀਕਾਮ ਕੰਪਨੀ ਹੁਵੇਈ ਦੀ ਚੋਟੀ ਦੀ ਅਧਿਕਾਰੀ ਸਿਹਤ ਆਧਾਰ 'ਤੇ ਸੋਮਵਾਰ ਨੂੰ ਕੈਨੇਡਾ ਦੀ ਹਿਰਾਸਤ ਤੋਂ ਰਿਹਾਅ ਕੀਤੇ ਜਾਣ ਦੀ ਮੰਗ ਕਰੇਗੀ। ਦੂਜੇ ਪਾਸੇ ਅਮਰੀਕੀ ਵਾਰੰਟ 'ਤੇ ਅਧਿਕਾਰੀ ਦੀ ਗ੍ਰਿਫਤਾਰੀ ਖਿਲਾਫ ਆਪਣਾ ਵਿਰੋਧ ਵਧਾ ਦਿੱਤਾ ਹੈ। ਹੁਵੇਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ ਵਾਂਝੂ 'ਤੇ ਈਰਾਨ ਨਾਲ ਕਾਰੋਬਾਰ 'ਤੇ ਅਮਰੀਕੀ ਪਾਬੰਦੀ ਦਾ ਉਲੰਘਣਾ ਕਰਨ ਦਾ ਦੋਸ਼ ਹੈ। ਉਹ ਜ਼ਮਾਨਤ 'ਤੇ ਕੈਨੇਡੀਅਨ ਅਦਾਲਤ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਉਨ੍ਹਾਂ ਨੂੰ ਵੈਂਕੁਵਰ 'ਚ ਇਕ ਦਸੰਬਰ ਨੂੰ ਹਿਰਾਸਤ 'ਚ ਲਿਆ ਗਿਆ ਸੀ।
