117 ਸਾਲਾਂ ''ਚ ਸਭ ਤੋਂ ਗਰਮ ਦਿਨ ਰਿਕਾਰਡ!
Tuesday, Jul 08, 2025 - 05:31 PM (IST)

ਸਿਓਲ (ਆਈਏਐਨਐਸ)- ਗਲੋਬਲ ਵਾਰਮਿੰਗ ਦਾ ਅਸਰ ਦੁਨੀਆ ਭਰ ਵਿਚ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਭਾਰੀ ਮੀਂਹ ਪੈਣ ਦਾ ਰਿਕਾਰਡ ਬਣ ਰਿਹਾ ਹੈ ਤੇ ਕਿਤੇ ਰਿਕਾਰਡ ਤੋੜ ਗਰਮੀ ਪੈਣ ਦਾ। ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 3 ਵਜੇ ਦੇ ਕਰੀਬ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਤਾਪਮਾਨ 37.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ 1908 ਵਿੱਚ ਰਿਕਾਰਡ ਰੱਖਣ ਦੀ ਸ਼ੁਰੂਆਤ ਤੋਂ ਬਾਅਦ ਦੱਖਣੀ ਕੋਰੀਆ ਦੀ ਰਾਜਧਾਨੀ ਵਿੱਚ ਜੁਲਾਈ ਦੇ ਸ਼ੁਰੂ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ। ਰਾਜ ਦੀ ਮੌਸਮ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ChatGPT ਦੀ ਵਰਤੋਂ ਕਰਨ ਵਾਲੇ ਸਾਵਧਾਨ! ਦਿਮਾਗ ਦੇ ਵਿਕਾਸ ਨੂੰ ਕਰ ਸਕਦੈ ਠੱਪ
ਏਜੰਸੀ ਅਨੁਸਾਰ ਇਹ ਰਿਕਾਰਡ 86 ਸਾਲਾਂ ਬਾਅਦ ਟੁੱਟਿਆ ਹੈ ਕਿਉਂਕਿ ਸਿਓਲ ਵਿੱਚ ਜੁਲਾਈ ਦੇ ਪਹਿਲੇ 10 ਦਿਨਾਂ ਲਈ ਪਿਛਲਾ ਰਿਕਾਰਡ 9 ਜੁਲਾਈ, 1939 ਨੂੰ ਦਰਜ ਕੀਤਾ ਗਿਆ ਜੋ 36.8 ਡਿਗਰੀ ਸੈਲਸੀਅਸ ਸੀ। ਏਜੰਸੀ ਨੇ ਦੱਸਿਆ ਕਿ 1908 ਵਿਚ ਤਾਪਮਾਨ ਗਣਨਾ ਸ਼ੁਰੂ ਹੋਣ ਦੇ ਬਾਅਦ ਤੋਂ ਸਿਓਲ ਦਾ 117 ਸਾਲਾਂ ਵਿੱਚ ਜੁਲਾਈ ਦੇ ਸ਼ੁਰੂ ਵਿੱਚ ਸਭ ਤੋਂ ਗਰਮ ਦਿਨ ਬਣ ਗਿਆ। ਮੌਸਮ ਏਜੰਸੀ ਨੇ ਕਿਹਾ ਕਿ ਸਿਓਲ ਤੋਂ ਇਲਾਵਾ ਦੇਸ਼ ਭਰ ਦੇ ਕਈ ਹੋਰ ਸ਼ਹਿਰਾਂ - ਇੰਚੀਓਨ (35.6 ਡਿਗਰੀ ਸੈਲਸੀਅਸ), ਗੈਂਗਵੋਨ ਸੂਬੇ ਦੇ ਵੋਂਜੂ (35.4 ਡਿਗਰੀ ਸੈਲਸੀਅਸ), ਗਯੋਂਗਗੀ ਸੂਬੇ ਦੇ ਸੁਵੋਨ (35.7 ਡਿਗਰੀ ਸੈਲਸੀਅਸ), ਉੱਤਰੀ ਚੁੰਗਚਿਓਂਗ ਸੂਬੇ ਦੇ ਚੇਓਂਗਜੂ (35.7 ਡਿਗਰੀ ਸੈਲਸੀਅਸ), ਡੇਜੇਓਨ (36.3 ਡਿਗਰੀ ਸੈਲਸੀਅਸ), ਉੱਤਰੀ ਜੀਓਲਾ ਸੂਬੇ ਦੇ ਗੋਚਾਂਗ (35.8 ਡਿਗਰੀ ਸੈਲਸੀਅਸ) ਅਤੇ ਬੁਸਾਨ (34.5 ਡਿਗਰੀ ਸੈਲਸੀਅਸ) ਵਿੱਚ ਜੁਲਾਈ ਦੇ ਸ਼ੁਰੂ ਵਿੱਚ ਨਵੇਂ ਉੱਚ-ਤਾਪਮਾਨ ਦੇ ਰਿਕਾਰਡ ਕਾਇਮ ਕੀਤੇ ਗਏ ਹਨ। ਸਿਓਲ ਦੇ ਦੱਖਣ ਵਿੱਚ ਸਰਹੱਦੀ ਸ਼ਹਿਰ ਪਾਜੂ ਅਤੇ ਗਵਾਂਗਮਯੋਂਗ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਗਿਆ। ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਜੁਲਾਈ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਪਹੁੰਚ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।