ਜਾਪਾਨ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ : ਚੀਨ
Sunday, Jan 28, 2018 - 10:19 AM (IST)

ਬੀਜਿੰਗ (ਵਾਰਤਾ)— ਚੀਨ ਨੇ ਜਾਪਾਨ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਲਈ ਇਕੱਠੇ ਮਿਲ ਕੇ ਕੰਮ ਕਰਨ ਦੀ ਉਮੀਦ ਜ਼ਾਹਰ ਕੀਤੀ ਹੈ। ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਐਤਵਾਰ ਨੂੰ ਇੱਥੇ ਜਾਪਾਨ ਦੇ ਵਿਦੇਸ਼ ਮੰਤਰੀ ਤਾਰੋ ਕੋਨੋ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਚੀਨ ਅਤੇ ਜਾਪਾਨ ਨੇ ਲੰਬਾ ਸੰਘਰਸ਼ ਤੈਅ ਕੀਤਾ ਹੈ। ਚੀਨ ਅਕਸਰ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਉਸ ਦੌਰਾਨ ਜਾਪਾਨੀ ਹਮਲਿਆਂ ਲਈ ਉਸ ਨੂੰ ਕੋਸਦਾ ਰਹਿੰਦਾ ਹੈ। ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਅਰਥ ਵਿਵਸਥਾ ਚੀਨ ਅਤੇ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਜਾਪਾਨ ਵਿਚਕਾਰ ਪੂਰਬੀ ਚੀਨ ਸਾਗਰ ਦੇ ਇਕ ਸਮੂਹ 'ਤੇ ਲੰਬੇ ਸਮੇਂ ਤੋਂ ਖੇਤਰੀ ਵਿਵਾਦ ਵੀ ਚੱਲ ਰਿਹਾ ਹੈ। ਵੀਅਤਨਾਮ ਵਿਚ ਬੀਤੀ ਨਵੰਬਰ ਨੂੰ ਇਕ ਖੇਤਰੀ ਸੰਮੇਲਨ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਆਬੇ ਵਿਚਕਾਰ ਹੋਈ ਮੁਲਾਕਾਤ ਦੇ ਬਾਅਦ ਦੋਵੇਂ ਦੇਸ਼ ਆਪਸੀ ਰਿਸ਼ਤਿਆਂ ਨੂੰ ਸੁਧਾਰਨਾ ਚਾਹੁੰਦੇ ਹਨ।