ਸਿੱਖ ਹੀਰੋ ਐਵਾਰਡ-2026 ਦੌਰਾਨ ਉੱਘੇ ਸਮਾਜ ਸੇਵੀ ਬਹਾਦਰ ਸਿੰਘ ਦਾ ਸਨਮਾਨ
Tuesday, May 26, 2026 - 04:22 PM (IST)
ਵਾਸ਼ਿੰਗਟਨ (ਰਾਜ ਗੋਗਨਾ)- ਬੀਤੇਂ ਦਿਨ ਸਿੱਖ ਹੀਰੋ -2026 ਸਮਾਗਮ ਸਿੱਖਸ ਆਫ਼ ਅਮੈਰਿਕਾ ਵੱਲੋਂ ਅਮਰੀਕਾ ਦੇ ਮੈਰੀਲੈਂਡ ਸੂਬੇ 'ਚ ਸਥਿਤ ਕਲਾਰਕਸਵਿਲ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ, ਜਿਸ 'ਚ ਪੰਜਾਬੀ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ।ਸਿੱਖ ਹੀਰੋ ਐਵਾਰਡ ਦਾ ਆਦੇਸ਼ ਕੇਵਲ ਵਿਸ਼ੇਸ਼ ਵਿਅਕਤੀਆਂ ਦਾ ਸਨਮਾਨ ਕਰਨਾ ਨਹੀ, ਸਗੋਂ ਲੋਕਾਂ ਦੀਆਂ ਸੇਵਾਵਾਂ ਨੂੰ ਮਾਨਤਾ ਦੇਣਾ ਹੈ। ਜਿੰਨਾਂ ਨੇ ਸਮਾਜ ਵਿੱਚ ਮਨੁੱਖਤਾ ਅਤੇ ਭਾਈਚਾਰੇ ਲਈ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਹੋਵੇ।

ਸਿੱਖਸ ਆਫ਼ ਅਮੈਰਿਕਾ ਵੱਲੋਂ ਕਰਵਾਏ ਗਏ ਇਸ ਸਮਾਗਮ 'ਚ ਅਮਰੀਕਾ ਰਾਜ ਦੇ ੳਰੇਗਨ ਸੂਬੇ ਦੇ ਸੈਲਮ ਵਿਚ ਉੱਘੇ ਕਾਰੋਬਾਰੀ, ਮਸ਼ਹੂਰ ਸਿੱਖ ਉੱਦਮੀ ਸਮਾਜ ਸੇਵੀ ਸ: ਬਹਾਦਰ ਸਿੰਘ ਦਾ ਸਨਮਾਨ ਕੀਤਾ ਗਿਆ। ਚੇਅਰਮੈਨ ਵਨ-ਬੀਟ ਮੈਡੀਕਲ ਗਰੁੱਪ ਜਿੰਨਾਂ ਨੇ ਵੰਨ-ਬੀਟ ਨਾਂ ਦੇ ਤਿੰਨ ਯੂ. ਪੀ ਵਿਚ ਫ੍ਰੀ ਹਸਪਤਾਲ ਖੋਲ੍ਹੇ, ਜਿਸ ਵਿੱਚ ਜਨਤਾ ਲਈ ਇਲਾਜ ,ਦਵਾਈਆਂ, ਖਾਣਾ ਪੀਣਾ ਮੁਫਤ ਹੈ । ਪੰਜਾਬ ਦੇ ਸ੍ਰੀ ਚਮਕੋਰ ਸਾਹਿਬ ਵਿੱਚ ਫ੍ਰੀ ਅੱਖਾਂ ਦਾ ਹਸਪਤਾਲ ਚੱਲ ਰਿਹਾ ਹੈ ਜਿੱਥੇ ਮਰੀਜ਼ਾਂ ਲਈ ਲਈ ਫ੍ਰੀ ਇਲਾਜ ਦਵਾਈਆਂ ਰਹਿਣ ਖਾਣ ਦਾ ਪ੍ਰਬੰਧ ਬਿਲਕੁਲ ਫ਼੍ਰੀ ਹੁੰਦੇ ਹਨ।

ਉਹਨਾਂ ਦੇ ਸੰਸਥਾਪਕ ਅਤੇ ਚੇਅਰਮੈਨ ਬਹਾਦਰ ਸਿੰਘ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਅਗਵਾਈ, ਪੇਸ਼ੇਵਰ ਸਫਲਤਾ ਤੇ ਅੱਗੇ ਵਧਦੇ ਰਹਿਣ ਦੇ ਜਜ਼ਬੇ ਨੇ ਹੋਰ ਹਜ਼ਾਰਾਂ ਸਿੱਖ ਉੱਦਮੀਆਂ ਨੂੰ ਪ੍ਰੇਰਿਤ ਕੀਤਾ ਹੈ, ਜਿੰਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ। ਇਹ ਸਮਾਗਮ ਕਲਾਰਕਸਵਿਲ ਦੇ 'ਦਿ ਗੈਦਰਿੰਗ ਪੈਲੇਸ' 'ਚ ਕਰਵਾਇਆ ਗਿਆ। ਇਸ ਸਮਾਗਮ 'ਚ ਸਿੱਖ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਵਾਲੇ ਸਿੱਖਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਜਿੰਨਾਂ ਚ’ ਬਹਾਦਰ ਸਿੰਘ ੳਰੇਗਨ ਦਾ ਨਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਪਹਿਲੀ ਕਤਾਰ ਵਿਚ ਆਉਦਾ ਹੈ। ਇਸ ਸਮਾਗਮ 'ਚ ਮਸ਼ਹੂਰ ਪੰਜਾਬੀ ਗਾਇਕਾ ਮਿਸ ਪੂਜਾ ਨੇ ਲਾਈਵ ਸ਼ੋਅ 'ਚ ਵੀ ਆਪਣੀ ਕਲਾਕਾਰੀ ਰਾਹੀਂ ਜਾਦੂ ਬਿਖੇਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
