ਲੰਡਨ: ਨੈਸ਼ਨਲ ਐਵਾਰਡੀ ਸਰਵਣ ਸਿੰਘ ਔਜਲਾ ਦਾ ਗੁਰਦੁਆਰਾ ਸਿੰਘ ਸਭਾ ਸਾਊਥਾਲ ਵਿਖੇ ਸਨਮਾਨ

06/22/2022 3:22:45 AM

ਗਲਾਸਗੋ/ਲੰਡਨ (ਮਨਦੀਪ ਖੁਰਮੀ) : ਪੰਜਾਬ ਤੋਂ ਅੱਖਰ ਮੰਚ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਔਜਲਾ (ਨੈਸ਼ਨਲ ਐਵਾਰਡੀ) ਯੂਰਪ ਤੇ ਕੈਨੇਡਾ ਦੇ ਦੌਰੇ ਤੋਂ ਬਾਅਦ ਵਾਪਸੀ ਸਮੇਂ ਇਕ ਦਿਨ ਲਈ ਇੰਗਲੈਂਡ ਠਹਿਰੇ। ਇਸ ਸਮੇਂ ਦੌਰਾਨ ਪੰਜਾਬ ਪਰਤਣ ਪਹਿਲਾਂ ਇੰਗਲੈਂਡ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੇ ਗੁਰੂ ਘਰ ਆਏ, ਜਿੱਥੇ ਉਨ੍ਹਾਂ ਦਾ ਸ੍ਰੀ ਗੁਰੂ ਸਿੰਘ ਸਭਾ ਦੇ ਸੀਨੀਅਰ ਕਮੇਟੀ ਮੈਂਬਰ ਸੁਖਦੇਵ ਸਿੰਘ ਔਜਲਾ ਨੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਆਪਣੇ ਇਸ ਯੂਰਪ ਤੇ ਕੈਨੇਡਾ ਦੌਰੇ ਬਾਰੇ ਨਿੱਜੀ ਤਜਰਬੇ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣ।

ਇਹ ਵੀ ਪੜ੍ਹੋ : ਐਲਨ ਮਸਕ ਦੀ ਟਰਾਂਸਜੈਂਡਰ ਧੀ ਆਪਣਾ ਨਾਂ ਬਦਲਣ ਲਈ ਪਹੁੰਚੀ ਅਦਾਲਤ

ਉਨ੍ਹਾਂ ਨੇ ਬੜੇ ਵਿਸਥਾਰ ਨਾਲ ਸੰਗਤਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਪਹਿਲਾਂ ਸਾਨੂੰ ਚਿੰਤਾ ਹੁੰਦੀ ਸੀ ਕਿ ਸਾਡੀ ਪੀੜ੍ਹੀ ਦਰ ਪੀੜ੍ਹੀ ਵਿਦੇਸ਼ਾਂ ਵਿਚ ਵਹੀਰਾਂ ਘੱਤ ਕੇ ਜਾ ਰਹੀ ਹੈ, ਜਿਸ ਦਾ ਕਿ ਸਾਨੂੰ ਆਪਣੇ ਦੇਸ਼ ਰਹਿ ਰਹੇ ਬੁੱਧੀਜੀਵੀਆਂ ਨੂੰ ਕਾਫੀ ਫਿਕਰ ਸੀ ਪਰ ਇੱਥੇ ਆ ਕੇ ਪਤਾ ਲੱਗਾ ਕਿ ਉਹ ਨੌਜਵਾਨ ਆਪਣੇ-ਆਪ ਨੂੰ ਇਨ੍ਹਾਂ ਮੁਲਕਾਂ ਦੀ ਜੀਵਨ-ਸ਼ੈਲੀ ਅਨੁਸਾਰ ਢਾਲ ਰਹੇ ਹਨ। ਧਾਰਮਿਕ ਪੱਖੋਂ ਵੀ ਬਾਹਰਲੇ ਮੁਲਕਾਂ ਵਿਚ ਰਹਿ ਰਹੀ ਨਵੀਂ ਪੀੜ੍ਹੀ ਪ੍ਰਫੁੱਲਿਤ ਹੁੰਦੀ ਨਜ਼ਰ ਆ ਰਹੀ ਹੈ। ਸਰਵਣ ਸਿੰਘ ਔਜਲਾ ਦੇ ਬੋਲਦਿਆਂ ਕਿ ਉਨ੍ਹਾਂ ਦੇ ਹਟਕੋਰਿਆਂ ਤੋਂ ਇਹ ਮਹਿਸੂਸ ਹੋਇਆ ਕਿ ਇਹ ਪ੍ਰਫੁੱਲਿਤਾ ਪੰਜਾਬ ਵਿੱਚ ਨਹੀਂ ਹੋ ਰਹੀ। ਗੁਰਬਾਣੀ ਦੀਆਂ ਤੁਕਾਂ ਦੇ ਕੇ ਉਨ੍ਹਾਂ ਦੇ ਆਧਾਰ 'ਤੇ ਬਹੁਤ ਸਾਰੀਆਂ ਗੱਲਾਂ ਸੰਗਤਾਂ ਨਾਲ ਸਾਂਝੀਆਂ ਕੀਤੀਆਂ। ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਪ੍ਰਬੰਧਕ ਕਮੇਟੀ ਵੱਲੋਂ ਸੁਖਦੇਵ ਸਿੰਘ ਔਜਲਾ ਤੇ ਗੁਰੂ-ਘਰ ਦੇ ਵਜ਼ੀਰ ਗਿਆਨੀ ਅੰਗਰੇਜ ਸਿੰਘ ਨੇ ਸਿਰੋਪਾਓ ਦੀ ਬਖਸ਼ਿਸ਼ ਕੀਤੀ ਅਤੇ ਮੁੜ ਆਉਣ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ : ਸਾਬਕਾ ਕਰਮਚਾਰੀਆਂ ਨੇ Tesla 'ਤੇ ਠੋਕਿਆ ਮੁਕੱਦਮਾ, ਲਾਏ ਗੰਭੀਰ ਦੋਸ਼


Mukesh

Content Editor

Related News