ਗਲਾਸਗੋ ਦੇ ਗੁਰਦੁਆਰਾ ਸਾਹਿਬ ''ਚ ਭਾਰਤੀ ਅੰਬੈਸਡਰ ਦਾ ਸਨਮਾਨ ਰੋਕੇ ਜਾਣ ''ਤੇ ਡੱਲੇਵਾਲ ਦਾ ਅਹਿਮ ਬਿਆਨ

Saturday, Sep 30, 2023 - 10:49 PM (IST)

ਗਲਾਸਗੋ ਦੇ ਗੁਰਦੁਆਰਾ ਸਾਹਿਬ ''ਚ ਭਾਰਤੀ ਅੰਬੈਸਡਰ ਦਾ ਸਨਮਾਨ ਰੋਕੇ ਜਾਣ ''ਤੇ ਡੱਲੇਵਾਲ ਦਾ ਅਹਿਮ ਬਿਆਨ

ਲੰਡਨ (ਸਰਬਜੀਤ ਸਿੰਘ ਬਨੂੜ) : ਬਰਤਾਨੀਆ ਦੀਆਂ ਪੰਥਕ ਸਿੱਖ ਜਥੇਬੰਦੀਆਂ ਨੇ ਗਲਾਸਗੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਰਤੀ ਹਾਈ ਕਮਿਸ਼ਨਰ ਨੂੰ ਸੱਦਣ ਦਾ ਸਖ਼ਤ ਨੋਟਿਸ ਲਿਆ ਹੈ। ਬਰਤਾਨੀਆ ਦੀਆਂ ਪੰਥਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਬਰਤਾਨੀਆ ਦੀਆਂ ਸਿੱਖ ਜਥੇਬੰਦੀਆ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਗੁਰਦੁਆਰਾ ਸਿੰਘ ਸਭਾ ਸਾਊਥਾਲ ਦੀ ਸਟੇਜ 'ਤੇ ਇਕ ਪੰਥਕ ਮਤਾ ਪਾਸ ਕਰਕੇ ਇਹ ਐਲਾਨ ਕੀਤਾ ਗਿਆ ਸੀ ਕਿ ਭਾਰਤ ਸਰਕਾਰ ਦੇ ਕਿਸੇ ਵੀ ਨੁਮਾਇੰਦੇ, ਕਿਸੇ ਸਿੱਖ ਦੁਸ਼ਮਣ ਪਾਰਟੀ ਦੇ ਆਗੂ ਅਤੇ ਕਿਸੇ ਵੀ ਪੁਲਸ ਅਧਿਕਾਰੀ ਨੂੰ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਬੋਲਣ, ਸਿਰੋਪਾਓ ਜਾਂ ਕੋਈ ਹੋਰ ਸਨਮਾਨ ਨਹੀਂ ਦਿੱਤਾ ਜਾਵੇਗਾ ਤੇ ਨਾ ਹੀ ਉਸ ਨੂੰ ਬਤੌਰ ਨੁਮਾਇੰਦਾ, ਆਗੂ ਜਾਂ ਅਧਿਕਾਰੀ ਹੋਣ ਦੀ ਹੈਸੀਅਤ ਵਿੱਚ ਗੁਰਦੁਆਰਾ ਸਾਹਿਬ 'ਚ ਸਨਮਾਨਿਤ ਕੀਤਾ ਜਾਵੇਗਾ ਪਰ ਉਹ ਬਤੌਰ ਇਕ ਸ਼ਰਧਾਲੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਸਕਦੇ ਹਨ, ਕਥਾ ਕੀਰਤਨ ਸਰਵਣ ਕਰਨ ਸਮੇਤ ਲੰਗਰ ਛਕ ਸਕਦੇ ਹਨ।

ਇਹ ਵੀ ਪੜ੍ਹੋ : ਬਾਬਾ ਜਾਂ ਤਾਂ 5 ਕਰੋੜ ਤਿਆਰ ਰੱਖ, ਨਹੀਂ ਤਾਂ ਤੈਨੂੰ ਗੱਡੀ ਚਾੜ੍ਹ ਦੇਣਾ, ਮੰਦਰ ਦੀ ਗੋਲਕ 'ਚੋਂ ਨਿਕਲਿਆ ਧਮਕੀ ਲਿਖਿਆ ਨੋਟ

ਯੂਨਾਈਟਿਡ ਖਾਲਸਾ ਦਲ ਯੂਕੇ ਦੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਇਸੇ ਹੀ ਫ਼ੈਸਲੇ ਮੁਤਾਬਕ ਸਿੱਖ ਨੌਜਵਾਨਾਂ ਵੱਲੋਂ ਭਾਰਤੀ ਅੰਬੈਸਡਰ ਵਿਕਰਮ ਦੋਰੀਆਸਵਾਮੀ ਦਾ ਗਲਾਸਗੋ ਦੇ ਗੁਰਦੁਆਰਾ ਸਾਹਿਬ 'ਚ ਸਨਮਾਨ ਰੋਕਿਆ ਗਿਆ ਹੈ। ਉਕਤ ਕਾਰਜ ਕਰਨ ਵਾਲੇ ਸਿੱਖ ਨੌਜਵਾਨ ਵਧਾਈ ਦੇ ਪਾਤਰ ਹਨ। ਇਸ ਵਾਸਤੇ ਜਾਣੇ-ਅਣਜਾਣੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਕੀਤੀ ਗਈ ਅਣਗਹਿਲੀ ਨੂੰ ਕਸੂਰਵਾਰ ਦੱਸਿਆ ਗਿਆ ਹੈ। ਆਗੂਆਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਵੱਲੋਂ ਹਜ਼ਾਰਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾ ਚੁੱਕਾ ਹੈ। ਸਿੱਖ ਕੌਮ ਦੇ ਨਾਇਕ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਹਰਮੀਤ ਸਿੰਘ ਪੀਐੱਚ ਡੀ ਅਤੇ ਭਾਈ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਵਿੱਚ ਗੋਲ਼ੀਆਂ ਮਰਵਾ ਕੇ ਕਤਲ ਕੀਤਾ ਗਿਆ ਹੈ ਤੇ ਕੈਨੇਡਾ ਸਰਕਾਰ ਵੱਲੋਂ ਭਾਰਤ ਸਰਕਾਰ ਦਾ ਜ਼ੁਲਮੀ ਚਿਹਰਾ ਦੁਨੀਆ ਭਰ ਵਿੱਚ ਬੇਨਕਾਬ ਕੀਤਾ ਗਿਆ ਹੈ। ਦੂਜੇ ਪਾਸੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਮੰਨਣਾ ਹੈ ਕਿ ਭਾਰਤੀ ਦੂਤਘਰਾਂ ਦੇ ਅਧਿਕਾਰੀਆਂ ਨੂੰ ਗੁਰਦੁਆਰਿਆਂ ਵਿੱਚ ਭਾਰਤੀਆਂ ਨੂੰ ਆਉਂਦੀਆਂ ਮੁਸ਼ਕਿਲਾਂ ਸਬੰਧੀ ਗੱਲਬਾਤ ਕਰਨ ਲਈ ਸੱਦਿਆ ਜਾਂਦਾ ਹੈ।

ਇਹ ਵੀ ਪੜ੍ਹੋ : ਰੇਲ ਯਾਤਰੀਆਂ ਲਈ ਖੁਸ਼ਖ਼ਬਰੀ, ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ, ਪਟੜੀਆਂ 'ਤੇ ਫਿਰ ਦੌੜਨਗੀਆਂ ਟ੍ਰੇਨਾਂ

ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਮਤਾ ਪਾਸ ਹੋਣ 'ਤੇ ਕੁਝ ਮਹੀਨੇ ਬਾਅਦ ਹੀ ਸਾਊਥਾਲ 'ਚ ਯੂਰਪ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਵੇਲੇ ਦੇ ਲੰਡਨ ਵਿੱਚ ਭਾਰਤੀ ਰਾਜਦੂਤ ਸੰਧੂ ਨੂੰ ਸਿਰੋਪਾਓ ਪਾ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਿੱਚ ਕਾਫੀ ਤਣਾਅ ਬਣ ਗਿਆ ਸੀ। ਕੁਝ ਦਾ ਕਹਿਣਾ ਸੀ ਕਿ ਜਿਸ ਸਟੇਜ 'ਤੇ ਭਾਰਤੀ ਰਾਜਦੂਤ ਤੇ ਅਧਿਕਾਰੀਆ ਖ਼ਿਲਾਫ਼ ਮਤਾ ਪਾਸ ਹੋਇਆ ਸੀ, ਉਸੇ ਸਟੇਜ 'ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਦਾ ਸਨਮਾਨ ਕੀਤਾ, ਜੋ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਇਹ ਪਹਿਲਾ ਸਨਮਾਨ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News