ਆਨਰ ਕਿਲਿੰਗ; ਘਰ ਵੜ ਗੋਲੀਆਂ ਨਾਲ ਭੁੰਨ ’ਤਾ ਨਵਾ ਵਿਆਹਿਆ ਜੋੜਾ

Friday, Sep 27, 2024 - 05:06 PM (IST)

ਆਨਰ ਕਿਲਿੰਗ; ਘਰ ਵੜ ਗੋਲੀਆਂ ਨਾਲ ਭੁੰਨ ’ਤਾ ਨਵਾ ਵਿਆਹਿਆ ਜੋੜਾ

ਲਾਹੌਰ - ਪੁਲਸ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਪਾਕਿਸਤਾਨ ’ਚ ਆਨਰ ਕਿਲਿੰਗ ਦੇ ਤਾਜ਼ਾ ਮਾਮਲੇ ’ਚ, ਦੇਸ਼ ਦੇ ਪੰਜਾਬ ਸੂਬੇ ’ਚ ਇਕ ਨਵ-ਵਿਆਹੇ ਜੋੜੇ ਨੂੰ ਪ੍ਰੇਮ ਵਿਆਹ ਕਰਨ ਤੋਂ ਬਾਅਦ ਗੋਲੀ ਮਾਰ ਦਿੱਤੀ ਗਈ। ਇਹ ਘਟਨਾ ਵੀਰਵਾਰ ਨੂੰ ਲਾਹੌਰ ਤੋਂ ਲਗਭਗ 400 ਕਿਲੋਮੀਟਰ ਦੂਰ ਬਹਾਵਲਨਗਰ 'ਚ ਵਾਪਰੀ। ਪੁਲਸ ਨੇ ਦੱਸਿਆ ਕਿ 21 ਸਾਲਾ ਤੈਯਬਾ ਫਾਤਿਮਾ ਆਪਣੇ ਚਚੇਰੇ ਭਰਾ ਨਈਮ ਅੱਬਾਸ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਉਸ ਦਾ ਪਰਿਵਾਰ ਉਸ ਦੇ ਫੈਸਲੇ ਦੇ ਖਿਲਾਫ ਸੀ। ਪਰਿਵਾਰ ਵਾਲਿਆਂ ਨੂੰ ਇਸ ਗੱਲ 'ਤੇ ਇਤਰਾਜ਼ ਸੀ ਕਿ ਨਈਮ ਦਾ ਤਲਾਕ ਹੋ ਚੁੱਕਾ ਹੈ ਅਤੇ ਉਸ ਦੀ ਇਕ ਬੇਟੀ ਹੈ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਪੁਲਸ ਸਟੇਸ਼ਨ 'ਤੇ ਧਮਾਕਾ, 8 ਲੋਕ ਜ਼ਖਮੀ

ਪੁਲਸ ਨੇ ਦੱਸਿਆ, "ਹਾਲਾਂਕਿ, ਕੁਝ ਮਹੀਨੇ ਪਹਿਲਾਂ ਫਾਤਿਮਾ ਅੱਬਾਸ ਨਾਲ ਭੱਜ ਗਈ ਸੀ ਅਤੇ ਉਨ੍ਹਾਂ ਨੇ ਕੋਰਟ ਮੈਰਿਜ ਕਰ ਲਈ ਸੀ। ਵਿਆਹ ਤੋਂ ਬਾਅਦ, ਜੋੜਾ ਬਹਾਵਲਨਗਰ ਦੇ ਕਿਸੇ ਹੋਰ ਪਿੰਡ ’ਚ ਰਹਿਣ ਲੱਗ ਪਿਆ ਸੀ।" ਵੀਰਵਾਰ ਨੂੰ ਫਾਤਿਮਾ ਦੇ ਪਿਤਾ ਅਤੇ ਦੋ ਭਰਾਵਾਂ ਸਮੇਤ ਛੇ ਲੋਕ ਜੋੜੇ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਦੱਸਿਆ ਕਿ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਅੱਬਾਸ ਦੀ ਪਹਿਲੀ ਪਤਨੀ ਦੀ ਨਾਬਾਲਿਗ ਬੇਟੀ ਜ਼ਖਮੀ ਹੋ ਗਈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਨੁੱਖੀ ਅਧਿਕਾਰ ਕਾਰਕੁੰਨਾਂ ਦਾ ਅੰਦਾਜ਼ਾ ਹੈ ਕਿ ਪਾਕਿਸਤਾਨ ’ਚ ਹਰ ਸਾਲ 1,000 ਔਰਤਾਂ ਨੂੰ ਆਨਰ ਕਿਲਿੰਗ ਦੇ ਤਹਿਤ ਕਤਲ ਕੀਤਾ ਜਾਂਦਾ ਹੈ। ਜਦੋਂ ਕਤਲ ਪੀੜਤਾਂ ਦੇ ਪਿਤਾ, ਭਰਾ, ਪੁੱਤਰ ਜਾਂ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਵਿਰੁੱਧ ਅਦਾਲਤ ’ਚ ਕੇਸ ਦਾਇਰ ਕੀਤਾ ਜਾਂਦਾ ਹੈ, ਤਾਂ ਆਮ ਤੌਰ 'ਤੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਮੁਦਈ ਉਨ੍ਹਾਂ ਨੂੰ ਮੁਆਫ ਕਰ ਦਿੰਦੇ ਹਨ ਅਤੇ ਇਸ ਤਰ੍ਹਾਂ ਉਹ ਸਜ਼ਾ ਤੋਂ ਬਚ ਜਾਂਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-MPox ਦੇ ਕੇਸਾਂ ’ਚ ਗਿਣਤੀ ’ਚ ਹੋਇਆ ਵਾਧਾ

ਪੜ੍ਹੋ ਇਹ ਅਹਿਮ ਖ਼ਬਰ-ਲਿਬਨਾਨ ’ਚ ਦਹਿਸ਼ਤ : ਮੋਬਾਇਲ ਫਟ ਨਾ ਜਾਵੇ, ਇਸ ਡਰ ਤੋਂ ਬੈਟਰੀ ਕੱਢ ਰਹੇ ਲੋਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Sunaina

Content Editor

Related News