ਕ੍ਰਿਸਮਸ ਮਨਾਏ ਜਾਣ ਦੌਰਾਨ ਹਾਂਗਕਾਂਗ ’ਚ ਪੁਲਸ ਤੇ ਵਿਖਾਵਾਕਾਰੀਆਂ ’ਚ ਝੜਪਾਂ

12/26/2019 12:27:57 AM

ਹਾਂਗਕਾਂਗ (ਏ. ਐੱਫ. ਪੀ.)–ਬੁੱਧਵਾਰ ਨੂੰ ਕ੍ਰਿਸਮਸ ਦੇ ਤਿਉਹਾਰ ਦੇ ਮੌਕੇ ’ਤੇ ਇਥੇ ਪੁਲਸ ਅਤੇ ਵਿਖਾਵਾਕਾਰੀਆਂ ਦਰਮਿਆਨ ਕਈ ਥਾਵਾਂ ’ਤੇ ਝੜਪਾਂ ਹੋਈਆਂ। ਚੀਨ ਪੱਖੀ ਕੁਝ ਆਗੂਆਂ ਨੇ ਕਿਹਾ ਕਿ ਇਨ੍ਹਾਂ ਵਿਖਾਵਿਆਂ ਅਤੇ ਝੜਪਾਂ ਨੇ ਤਿਉਹਾਰ ਦੇ ਰੰਗ ਵਿਚ ਭੰਗ ਪਾ ਦਿੱਤੀ। ਤਿਉਹਾਰ ਮਨਾਉਣ ਦਾ ਉਤਸ਼ਾਹ ਫਿੱਕਾ ਪੈ ਗਿਆ। ਵਿਖਾਵਾਕਾਰੀਆਂ ਨੇ ਵੱਖ-ਵੱਖ ਥਾਵਾਂ ਅਤੇ ਕਈ ਇਲਾਕਿਆਂ ਵਿਚ ਰੋਹ ਭਰੇ ਵਿਖਾਵੇ ਕੀਤੇ। ਵਿਖਾਵਾਕਾਰੀਆਂ ਨੂੰ ਖਦੇੜਨ ਲਈ ਪੁਲਸ ਨੇ ਮਿਰਚੀ ਸਪ੍ਰੇਅ ਕੀਤਾ।

ਨਾਲ ਹੀ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਬੀਤੇ 6 ਮਹੀਨਿਆਂ ਤੋਂ ਹਾਂਗਕਾਂਗ ਵਿਚ ਵਿਖਾਵੇ ਤੇ ਝੜਪਾਂ ਜਾਰੀ ਹਨ। ਸਥਾਨਕ ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਖਬਰਾਂ ਮੁਤਾਬਕ 2 ਸਾਲਾਂ ਵਿਚ ਪੁਲਸ ਅਤੇ ਵਿਖਾਵਾਕਾਰੀਆਂ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ। ਹਾਂਗਕਾਂਗ ਦੀ ਚੀਨ ਹਮਾਇਤੀ ਨੇਤਾ ਕੇਰੀਲਾਮ ਨੇ ਇਨ੍ਹਾਂ ਵਿਖਾਵਿਆਂ ਦੀ ਨਿੰਦਾ ਕਰਦਿਆਂ ਕਿਹਾ ਕਿ ਸੁਆਰਥੀ ਲੋਕਾਂ ਦਾ ਇਹ ਕੰਮ ਹੈ।


Sunny Mehra

Content Editor

Related News