ਨਵੇਂ ਸੁਰੱਖਿਆ ਕਾਨੂੰਨ ਤਹਿਤ ਹਾਂਗਕਾਂਗ ਪੁਲਸ ਨੇ ਕੀਤੀ ਪਹਿਲੀ ਗ੍ਰਿਫਤਾਰੀ
Wednesday, Jul 01, 2020 - 04:07 PM (IST)
ਹਾਂਗਕਾਂਗ- ਹਾਂਗਕਾਂਗ ਪੁਲਸ ਨੇ ਚੀਨ ਦੀ ਸਰਕਾਰ ਵਲੋਂ ਲਾਗੂ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਤਹਿਤ ਪਹਿਲੀ ਗ੍ਰਿਫਤਾਰੀ ਕੀਤੀ। ਪੁਲਸ ਨੇ ਹਾਂਗਕਾਂਗ ਦੀ ਸੁਤੰਤਰਤਾ ਦੀ ਮੰਗ ਵਾਲਾ ਇਕ ਪੋਸਟਰ ਦਿਖਾਉਣ ਲਈ ਬੁੱਧਵਾਰ ਨੂੰ ਇਕ ਪ੍ਰਦਰਸ਼ਨਕਾਰੀ ਨੂੰ ਹਿਰਾਸਤ ਵਿਚ ਲਿਆ।
ਟਵਿੱਟਰ 'ਤੇ ਪੁਲਸ ਦੇ ਬਿਆਨ ਮੁਤਾਬਕ ਵਿਅਕਤੀ ਨੂੰ ਹਿਰਾਸਤ ਵਿਚ ਲੈਣ ਤੋਂ ਪਹਿਲਾਂ ਪੁਲਸ ਨੇ ਸ਼ਹਿਰ ਦੇ ਕਾਉਜਵੇ ਬੇ ਜ਼ਿਲ੍ਹੇ ਵਿਚ ਪ੍ਰਦਰਸ਼ਨ ਕਰ ਰਹੀ ਭੀੜ ਨੂੰ ਕਈ ਵਾਰ ਚਿਤਾਵਨੀ ਦਿੱਤੀ ਸੀ ਕਿ ਉਹ ਕਾਨੂੰਨ ਦਾ ਉਲੰਘਣ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਚੀਨ ਨੇ ਹਾਂਗਕਾਂਗ ਵਿਚ ਇਹ ਕਾਨੂੰਨ ਮੰਗਲਵਾਰ ਰਾਤ 11 ਵਜੇ ਲਾਗੂ ਕੀਤਾ। ਇਹ ਕਾਨੂੰਨ ਵੱਖਵਾਦੀ ਜਾਂ ਅੱਤਵਾਦੀ ਗਤੀਵਿਧੀਆਂ ਨੂੰ ਗੈਰ-ਕਾਨੂੰਨੀ ਰੂਪ ਨਾਲ ਹੀ ਸ਼ਹਿਰ ਦੇ ਅੰਦਰੂਨੀ ਮਾਮਲਿਆਂ ਵਿਚ ਵਿਦੇਸ਼ੀ ਦਖਲ ਨੂੰ ਰੋਕਦਾ ਹੈ।
ਕਾਨੂੰਨ ਦਾ ਸਭ ਤੋਂ ਗੰਭੀਰ ਅਪਰਾਧੀ ਭਾਵ ਜਿਸ ਨੂੰ ਅਪਰਾਧ ਦਾ ਮੁੱਖ ਸਾਜਸ਼ਕਰਤਾ ਮੰਨਿਆ ਜਾ ਰਿਹਾ ਹੈ, ਉਸ ਨੂੰ ਸਭ ਤੋਂ ਵੱਧ ਉਮਰ ਦੀ ਸਜ਼ਾ ਹੋ ਸਕਦੀ ਹੈ। ਘੱਟ ਗੰਭੀਰ ਅਪਰਾਧ ਕਰਨ ਵਾਲਿਆਂ ਨੂੰ ਤਿੰਨ ਸਾਲ ਤੱਕ ਦੀ ਸਜ਼ਾ ਮਿਲ ਸਕਦੀ ਹੈ ਜਾਂ ਘੱਟ ਸਮੇਂ ਲਈ ਹਿਰਾਸਤ ਵਿਚ ਰੱਖਿਆ ਜਾ ਸਕਦਾ ਹੈ। ਹਾਂਗਕਾਂਗ ਦੀ ਨੇਤਾ ਕੈਰੀ ਲੈਮ ਨੇ ਉਪਨਿਵੇਸ਼ਕ ਬ੍ਰਿਟੇਨ ਤੋਂ ਇਸ ਖੇਤਰ ਨੂੰ ਸੌਂਪੇ ਜਾਣ ਦੀ ਵਰ੍ਹੇਗੰਢ 'ਤੇ ਬੁੱਧਵਾਰ ਨੂੰ ਆਪਣੇ ਭਾਸ਼ਣ ਵਿਚ ਇਸ ਨਵੇਂ ਸੁਰੱਖਿਆ ਕਾਨੂੰਨ ਨੂੰ ਲਾਗੂ ਕਰਨ ਲਈ ਪੂਰਾ ਜ਼ੋਰਦਾਰ ਸਮਰਥਨ ਕੀਤਾ।