ਹਾਂਗਕਾਂਗ ਨੇ ਕੋਰੋਨਾ ਦੇ ''ਫਾਈਜ਼ਰ'' ਟੀਕੇ ਦੇ ਇਸਤੇਮਾਲ ''ਤੇ ਇਸ ਕਾਰਣ ਲਾਈ ਰੋਕ

Wednesday, Mar 24, 2021 - 09:34 PM (IST)

ਹਾਂਗਕਾਂਗ ਨੇ ਕੋਰੋਨਾ ਦੇ ''ਫਾਈਜ਼ਰ'' ਟੀਕੇ ਦੇ ਇਸਤੇਮਾਲ ''ਤੇ ਇਸ ਕਾਰਣ ਲਾਈ ਰੋਕ

ਹਾਂਗਕਾਂਗ-ਹਾਂਗਕਾਂਗ ਨੇ 'ਫਾਈਜ਼ਰ' ਦੇ ਕੋਵਿਡ-19 ਰੋਕੂ ਟੀਕੇ ਦੇ ਇਸਤੇਮਾਲ 'ਤੇ ਬੁੱਧਵਾਰ ਨੂੰ ਰੋਕ ਲਾ ਦਿੱਤੀ। ਵਿਤਰਕ 'ਫੋਸੁਨ' ਨੇ ਟੀਕੇ ਦੇ ਇਕ ਬੈਚ ਦੀਆਂ ਬੋਤਲਾਂ ਦੇ ਢੱਕਨ ਖਰਾਬ ਹੋਣ ਦੀ ਜਾਣਕਾਰੀ ਦਿੱਤੀ ਸੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ।ਹਾਂਗਕਾਂਗ ਸਰਕਾਰ ਵੱਲੋਂ ਜਾਰੀ ਇਕ ਬਿਆਨ ਮੁਤਾਬਕ ਇਨ੍ਹਾਂ ਟੀਕਿਆਂ ਦੇ ਇਸਤੇਮਾਲ ਨੂੰ ਤੁਰੰਤ ਰੋਕ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ -ਸੂਰਜ ਦੀ ਗਰਮੀ ਨੂੰ ਘੱਟ ਕਰਨਾ ਚਾਹੁੰਦੇ ਹਨ ਬਿਲ ਗੇਟਸ, ਅਪਣਾਉਣਗੇ ਇਹ ਅਨੋਖਾ ਤਰੀਕਾ

ਚੀਨੀ ਦਵਾਈ ਕੰਪਨੀ 'ਫੋਸੁਨ ਫਾਰਮਾ' ਅਤੇ ਅਮਰੀਕੀ ਦਵਾਈ ਕੰਪਨੀ 'ਫਾਈਜ਼ਰ' ਨਾਲ ਮਿਲ ਕੇ ਕੋਵਿਡ-19 ਰੋਕੂ ਟੀਕਾ ਬਣਾਉਣ ਵਾਲੀ ਜਰਮਨੀ ਦੀ ਕੰਪਨੀ 'ਬਾਇਓਨਟੈਕ' ਮਾਮਲੇ ਦੀ ਜਾਂਚ ਕਰ ਰਹੀ ਹੈ। ਬਿਆਨ ਮੁਤਾਬਕ 'ਬਾਇਓਨਟੈਕ' ਅਤੇ 'ਫੋਸੁਨ ਫਾਰਮਾ' ਨੂੰ ਟੀਕੇ ਦੇ ਸੁਰੱਖਿਅਤ ਨਾ ਹੋਣ ਦੇ ਕੋਈ ਸਬੂਤ ਨਹੀਂ ਮਿਲੇ ਹਨ। ਹਾਲਾਂਕਿ ਸਾਵਧਾਨੀ ਦੇ ਤੌਰ 'ਤੇ ਇਸ ਟੀਕੇ ਦੇ ਇਸਤੇਮਾਲ 'ਤੇ ਰੋਕ ਲਾਈ ਗਈ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਇਕ ਕਈ ਯੂਰਪੀਨ ਦੇਸ਼ਾਂ ਨੇ ਐਸਟ੍ਰਾਜੇਨੇਕਾ ਵੈਕਸੀਨ ਦੇ ਇਸਤੇਮਾਲ 'ਤੇ ਰੋਕ ਲਾ ਦਿੱਤੀ ਸੀ। ਇਹ ਰੋਕ ਖੂਨ ਦੇ ਥੱਕੇ ਜੰਮਣ ਕਾਰਣ ਲਾਈ ਗਈ ਸੀ।

ਇਹ ਵੀ ਪੜ੍ਹੋ -ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News