ਹਾਂਗਕਾਂਗ 'ਚ ਕੋਰੋਨਾ ਵਾਇਰਸ ਕਾਰਨ ਚੋਣਾਂ ਮੁਲਤਵੀ

Friday, Jul 31, 2020 - 07:02 PM (IST)

ਹਾਂਗਕਾਂਗ 'ਚ ਕੋਰੋਨਾ ਵਾਇਰਸ ਕਾਰਨ ਚੋਣਾਂ ਮੁਲਤਵੀ

ਹਾਂਗਕਾਂਗ- ਹਾਂਗਕਾਂਗ ਦੇ ਨੇਤਾ ਕੈਰੀ ਲਾਮ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਸਰਕਾਰ ਨੇ ਲੰਮੇ ਸਮੇਂ ਤੋਂ ਉਡੀਕੀਆਂ ਜਾਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਇਕ ਸਾਲ ਲਈ ਮੁਲਤਵੀ ਕਰ ਦਿੱਤੀਆਂ ਹਨ। ਹਾਂਗਕਾਂਗ ਦੀ ਸਰਕਾਰ ਚੋਣਾਂ ਨੂੰ ਮੁਲਤਵੀ ਕਰਨ ਲਈ ਐਮਰਜੈਂਸੀ ਆਰਡੀਨੈਂਸ ਲਾਗੂ ਕਰ ਰਹੀ ਹੈ।

ਲਾਮ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਫੈਸਲੇ ਵਿਚ ਚੀਨੀ ਸਰਕਾਰ ਦਾ ਸਮਰਥਨ ਪ੍ਰਾਪਤ ਹੈ। ਲਾਮ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, “ਮੈਂ ਅੱਜ ਜੋ ਐਲਾਨ ਕੀਤਾ ਉਹ ਮੇਰੇ ਲਈ ਪਿਛਲੇ 7 ਮਹੀਨਿਆਂ ਤੋਂ ਸਭ ਤੋਂ ਮੁਸ਼ਕਲ ਫੈਸਲਾ ਸੀ।” ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ, ਉਨ੍ਹਾਂ ਦੀ ਸੁਰੱਖਿਆ ਅਤੇ ਚੋਣਾਂ ਦੀ ਨਿਰਪੱਖਤਾ ਨੂੰ ਯਕੀਨੀ ਬਣਾਉਣ ਦੀ ਲੋੜ ਹੈ।  ਚੋਣਾਂ ਮੁਲਤਵੀ ਕਰਨ ਦਾ ਫੈਸਲਾ ਲੋਕਤੰਤਰ ਪੱਖੀ ਵਿਰੋਧੀ ਧਿਰਾਂ ਲਈ ਇਕ ਵੱਡਾ ਝਟਕਾ ਹੈ।

ਵਿਰੋਧੀ ਧਿਰ ਨੂੰ ਇਸ ਚੋਣ ਵਿਚ ਚੀਨੀ ਸਮਰਥਕਾਂ ਨਾਲ ਲੋਕਾਂ ਦੇ ਮੋਹ ਭੰਗ ਹੋਣ ਦਾ ਲਾਭ ਉਠਾਉਣ ਦੀ ਉਮੀਦ ਸੀ। ਇਸ ਘੋਸ਼ਣਾ ਤੋਂ ਪਹਿਲਾਂ, 22 ਨੇਤਾਵਾਂ ਨੇ ਇਕ ਬਿਆਨ ਜਾਰੀ ਕਰਕੇ ਸਰਕਾਰ ‘ਤੇ ਚੋਣਾਂ ਵਿਚ ਦੇਰੀ ਦਾ ਬਹਾਨਾ ਬਣਾਉਣ ਦਾ ਦੋਸ਼ ਲਗਾਇਆ ਸੀ। ਹਾਂਗਕਾਂਗ ਵਿਚ ਸ਼ੁੱਕਰਵਾਰ ਤੱਕ ਕੋਰੋਨਾ ਵਾਇਰਸ ਦੇ ਸੰਕਰਮਣ ਦੇ 3,273 ਮਾਮਲੇ ਸਾਹਮਣੇ ਆਏ ਹਨ।


author

Sanjeev

Content Editor

Related News