ਹਾਂਗਕਾਂਗ ''ਚ ਦੋ ਦਿਨ ਬਾਅਦ ਬਹਾਲ ਹੋਈਆਂ ਸਾਰੀਆਂ ਉਡਾਣਾਂ
Wednesday, Aug 14, 2019 - 10:24 AM (IST)

ਹਾਂਗਕਾਂਗ (ਬਿਊਰੋ)— ਹਾਂਗਕਾਂਗ ਵਿਚ ਲੋਕਤੰਤਰ ਸਮਰਥਕ ਕਾਰਕੁੰਨਾਂ ਵੱਲੋਂ ਦੋ ਦਿਨ ਦੇ ਵਿਰੋਧ ਪ੍ਰਦਰਸ਼ਨ ਦੇ ਬਾਅਦ ਬੁੱਧਵਾਰ ਨੂੰ ਹਵਾਈ ਅੱਡੇ 'ਤੇ ਉਡਾਣਾਂ ਮੁੜ ਸ਼ੁਰੂ ਹੋ ਗਈਆਂ। ਮਤਲਬ ਉਡਾਣਾਂ ਦੇ ਆਉਣ ਅਤੇ ਜਾਣ ਦੀ ਸੇਵਾ ਮੁੜ ਬਹਾਲ ਹੋ ਗਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ 10 ਹਫਤਿਆਂ ਦੇ ਸਿਆਸੀ ਸੰਕਟ ਦੇ ਬਾਅਦ ਅੰਤਰਰਾਸ਼ਟਰੀ ਪੱਧਰ 'ਤੇ ਦੋ ਟਰਮੀਨਲਾਂ ਨੂੰ ਰੋਕਣ ਕਾਰਨ ਸੋਮਵਾਰ ਅਤੇ ਮੰਗਲਵਾਰ ਸੈਂਕੜੇ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਬੁੱਧਵਾਰ ਸਵੇਰ ਤੱਕ ਲੱਗਭਗ 30 ਪ੍ਰਦਰਸ਼ਨਕਾਰੀ ਹਵਾਈ ਅੱਡੇ 'ਤੇ ਹੀ ਰਹੇ ਅਤੇ ਨਿਯਮਿਤ ਉਡਾਣਾਂ ਸ਼ੁਰੂ ਹੋ ਗਈਆਂ। ਭਾਵੇਂਕਿ ਪੁਲਸ ਨੇ 5 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।