ਹਾਂਗਕਾਂਗ ''ਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਹੈੱਡਕੁਆਰਟਰ ਦੀ ਘੇਰਾਬੰਦੀ ਖਤਮ

Sunday, Jun 23, 2019 - 11:35 AM (IST)

ਹਾਂਗਕਾਂਗ ''ਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲਸ ਹੈੱਡਕੁਆਰਟਰ ਦੀ ਘੇਰਾਬੰਦੀ ਖਤਮ

ਹਾਂਗਕਾਂਗ (ਬਿਊਰੋ)— ਹਾਂਗਕਾਂਗ ਵਿਚ ਪ੍ਰਦਰਸ਼ਨਕਾਰੀਆਂ ਨੇ ਐਤਵਾਰ ਨੂੰ ਪੁਲਸ ਹੈੱਡਕੁਆਰਟਰ ਦੀ ਘੇਰਾਬੰਦੀ ਸ਼ਾਂਤੀਪੂਰਣ ਤਰੀਕੇ ਨਾਲ ਖਤਮ ਕਰ ਦਿੱਤੀ। ਭਾਵੇਂਕਿ ਵਿਰੋਧ ਵਾਪਸ ਲੈਂਦਿਆਂ ਉਹ ਇਸ ਗੱਲ ਨਾਲ ਨਿਰਾਸ਼ ਸਨ ਕਿ ਉਨ੍ਹਾਂ ਦੀ ਨੇਤਾ ਵੱਲੋਂ ਵਿਵਾਦਮਈ ਹਵਾਲਗੀ ਬਿੱਲ ਰਸਮੀ ਰੂਪ ਵਿਚ ਵਾਪਸ ਲਏ ਜਾਣ ਅਤੇ ਪੁਲਸ ਵੱਲੋਂ ਕੀਤੀ ਜ਼ਬਰਦਸਤੀ ਲਈ ਮੁਆਫੀ ਦੀ ਉਨ੍ਹਾਂ ਦੀ ਮੰਗ ਵੱਲ ਧਿਆਨ ਨਹੀਂ ਦਿੱਤਾ ਗਿਆ। 

ਪੁਲਸ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਏਸ਼ੀਆ ਦੇ ਇਸ ਵਿੱਤੀ ਕੇਂਦਰ ਵਿਚ ਆਵਾਜਾਈ ਵਿਚ ਰੁਕਾਵਟ ਪਾਉਣ ਲਈ ਲਗਾਏ ਗਏ ਇਨਬੀਏਟਰਸ ਸਵੇਰ ਤੱਕ ਹਟਾ ਦਿੱਤੇ। ਸਿਰਫ ਕੁਝ ਨੌਜਵਾਨਾਂ ਦੇ ਸਮੂਹ ਹੀ ਰਹਿ ਗਏ ਸਨ। ਕੁਝ ਲੋਕ ਤਾਂ ਹੈੱਡਕੁਆਰਟਰ ਦੇ ਬਾਹਰ ਹੀ ਸੁੱਤੇ। ਪ੍ਰਦਰਸ਼ਨ ਵਾਪਸ ਲਏ ਜਾਣ ਮਗਰੋਂ ਕੇਂਦਰੀ ਕੰਪਲੈਕਸ ਤੋਂ ਆਵਾਜਾਈ ਮੁੜ ਸ਼ੁਰੂ ਹੋ ਗਈ। 

ਪੁਲਸ ਨੇ ਦੱਸਿਆ ਕਿ ਇਸ ਘੇਰਾਬੰਦੀ ਦੌਰਾਨ 9 ਔਰਤਾਂ ਅਤੇ 4 ਪੁਰਸ਼ ਕਰਮਚਾਰੀਆਂ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਪਿਆ। ਪੁਲਸ ਦੇ ਬਿਆਨ ਨਾਲ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਲੋਕ ਝੜਪ ਵਿਚ ਜ਼ਖਮੀ ਹੋਏ ਸਨ ਜਾਂ ਬੀਮਾਰ ਪਏ ਸਨ। ਜ਼ਿਕਰਯੋਗ ਹੈ ਕਿ ਇੱਥੇ ਵਿਧਾਨਕ ਪ੍ਰਸਤਾਵਾਂ ਨੂੰ ਲੈ ਕੇ ਪਿਛਲੇ 2 ਹਫਤਿਆਂ ਤੋਂ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਨੇਤਾ ਕੈਰੀ ਲੇਮ ਨੇ ਇਕ ਹਫਤੇ ਪਹਿਲਾਂ ਸਾਰੇ ਬਿੱਲਾਂ 'ਤੇ ਚਰਚਾਂ ਅਨਿਸ਼ਚਿਤ ਸਮੇਂ ਲਈ ਮੁਲਤਵੀ ਕਰ ਦਿੱਤੀ ਸੀ। ਪ੍ਰਦਰਸ਼ਨਕਾਰੀਆਂ ਦੀ ਮੰਗ ਹੈ ਕਿ ਉਹ ਹਵਾਲਗੀ ਕਾਨੂੰਨਾਂ ਵਿਚ ਪ੍ਰਸਤਾਵਿਤ ਤਬਦੀਲੀਆਂ ਨੂੰ ਰਸਮੀ ਰੂਪ ਵਿਚ ਵਾਪਸ ਲੈਣ। ਜਦਕਿ ਕੁਝ ਲੋਕ ਲੇਮ ਦਾ ਅਸਤੀਫਾ ਚਾਹੁੰਦੇ ਹਨ।


author

Vandana

Content Editor

Related News