ਹਾਂਗਕਾਂਗ : ਝੂਠ ਫੈਲਾਉਣ ਵਾਲੇ ਚੀਨੀ ਅਕਾਊਂਟਾਂ ''ਤੇ ਐਕਸ਼ਨ

08/21/2019 8:48:43 PM

ਹਾਂਗਕਾਂਗ - ਰੂਸ ਦੀ ਤਰ੍ਹਾਂ ਚੀਨ ਨੇ ਵੀ ਸ਼ੋਸ਼ਲ ਮੀਡੀਆ ਦਾ ਇਸਤੇਮਾਲ ਆਪਣੇ ਪੱਖ 'ਚ ਮਾਹੌਲ ਬਣਾਉਣ ਅਤੇ ਗੁੰਮਰਾਹ ਕਰਨ ਵਾਲੀਆਂ ਜਾਣਕਾਰੀਆਂ ਫੈਲਾਉਣ ਲਈ ਸ਼ੁਰੂ ਕਰ ਦਿੱਤਾ ਹੈ। ਹਾਂਗਕਾਂਗ 'ਚ ਚੀਨ ਦੇ ਵਿਰੋਧ 'ਚ ਹੋ ਰਹੇ ਪ੍ਰਦਰਸ਼ਨਾਂ ਨੂੰ ਹਿੰਸਕ ਅਤੇ ਜੰਗ ਜਿਹੇ ਹਾਲਾਤਾਂ ਨੂੰ ਫੇਸਬੁੱਕ ਅਤੇ ਟਵਿੱਟਰ ਅਕਾਊਂਟਾਂ ਦੇ ਜ਼ਰੀਏ ਦੱਸਿਆ ਜਾ ਰਿਹਾ ਹੈ। ਪਿਛਲੇ ਕੁਝ ਹਫਤਿਆਂ ਤੋਂ ਚੀਨ ਨਾਲ ਜੁੜੇ ਕਈ ਟਵਿੱਟਰ ਅਤੇ ਫੇਸਬੁੱਕ ਅਕਾਊਂਟ ਦਾ ਇਸਤੇਮਾਲ ਹਾਂਗਕਾਂਗ ਪ੍ਰਦਰਸ਼ਨ ਖਿਲਾਫ ਗੁੰਮਰਾਹ ਕਰਨ ਵਾਲੇ ਪ੍ਰਚਾਰ ਲਈ ਕੀਤਾ ਜਾ ਰਿਹਾ ਹੈ।

ਫੇਸਬੁੱਕ ਅਤੇ ਟਵਿੱਟਰ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਮੰਗਲਵਾਰ ਨੂੰ ਬਿਆਨ ਜਾਰੀ ਕੀਤਾ। ਦੋਹਾਂ ਸ਼ੋਸ਼ਲ ਮੀਡੀਆ ਕੰਪਨੀਆਂ ਨੇ ਆਖਿਆ ਹੈ ਕਿ ਚੀਨ ਨਾਲ ਜੁੜੇ ਸ਼ੋਸ਼ਲ ਮੀਡੀਆ ਅਕਾਊਂਟਸ ਦੇ ਜ਼ਰੀਏ ਹਾਂਗਕਾਂਗ ਪ੍ਰਦਰਸ਼ਨ ਨੂੰ ਹਿੰਸਕ ਅਤੇ ਚਰਮ ਸਥਿਤੀ ਤੱਕ ਪਹੁੰਚਿਆ ਹੋਇਆ ਦੱਸਣ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਚੀਨ ਨਾਲ ਸਬੰਧਿਤ ਇਕ ਅਕਾਊਂਟ ਨੇ ਹਾਂਗਕਾਂਗ ਦੇ ਪ੍ਰਦਰਸ਼ਨਕਾਰੀਆਂ ਦੀ ਤੁਲਨਾ ਆਈ. ਐੱਸ. ਦੇ ਅੱਤਵਾਦੀਆਂ ਨਾਲ ਕੀਤੀ। ਇਸ ਤਰ੍ਹਾਂ ਇਕ ਟਵਿੱਟਰ ਅਕਾਊਂਟ 'ਤੇ ਮੈਸੇਜ ਦਿੱਤਾ ਗਿਆ ਕਿ ਅਸੀਂ ਅਜਿਹੇ ਕੱਟੜ ਲੋਕਾਂ ਨੂੰ ਹਾਂਗਕਾਂਗ 'ਚ ਨਹੀਂ ਚਾਹੁੰਦੇ ਹਾਂ। ਇਥੋਂ ਬਸ ਚਲੇ ਜਾਓ।

ਫੇਸਬੁੱਕ ਅਤੇ ਟਵਿੱਟਰ ਨੇ ਆਖਿਆ ਹੈ ਕਿ ਅਜਿਹੇ ਗਲਤ ਅਤੇ ਪ੍ਰਦਰਸ਼ਨ ਖਿਲਾਫ ਗਲਤ ਜਾਣਕਾਰੀ ਦੇਣ ਵਾਲੇ ਸ਼ੋਸ਼ਲ ਮੀਡੀਆ ਅਕਾਊਂਟਸ ਨੂੰ ਬੰਦ ਕਰ ਦਿੱਤਾ ਗਿਆ ਹੈ। ਫੇਸਬੁੱਕ ਨੇ ਆਖਿਆ ਕਿ 3 ਫੇਸਬੁੱਕ ਗਰੁੱਪ, 7 ਫੇਸਬੁੱਕ ਗਰੁੱਪ, 7 ਫੇਸਬੁੱਕ ਪੇਜ਼ ਅਤੇ 5 ਅਕਾਊਂਟਸ ਨੂੰ ਹਾਂਗਕਾਂਗ ਪ੍ਰਦਰਸ਼ਨ ਖਿਲਾਫ ਗੁੰਮਰਾਹ ਕਰਨ ਵਾਲੀ ਜਾਣਕਾਰੀ ਦੇਣ ਦੇ ਕਾਰਨ ਬੰਦ ਕਰ ਦਿੱਤਾ ਗਿਆ। ਟਵਿੱਟਰ ਨੇ ਵੀ ਜਾਣਕਾਰੀ ਦਿੱਤੀ ਹੈ ਕਿ 936 ਅਜਿਹੇ ਅਕਾਊਂਟਸ ਨੂੰ ਬੰਦ ਕਰ ਦਿੱਤਾ ਗਿਆ ਹੈ।


Khushdeep Jassi

Content Editor

Related News