ਬੰਗਲਾਦੇਸ਼ ''ਚ HMPV ਸੰਕਰਮਿਤ ਔਰਤ ਦੀ ਮੌਤ
Thursday, Jan 16, 2025 - 04:25 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਵਿੱਚ ਹਿਊਮਨ ਮੈਟਾਪਨਿਊਮੋਵਾਇਰਸ (HMPV) ਦੀ ਲਾਗ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਇਰਸ ਨਾਲ ਸੰਕਰਮਿਤ ਔਰਤ ਕਈ ਸਿਹਤ ਸਮੱਸਿਆਵਾਂ ਤੋਂ ਪੀੜਤ ਸੀ ਅਤੇ ਉਸਦੀ ਮੌਤ ਹੋ ਗਈ ਹੈ। ਮ੍ਰਿਤਕ ਸੰਜੀਦਾ ਅਖਤਰ ਦੀ ਮੌਤ ਬੁੱਧਵਾਰ ਸ਼ਾਮ ਨੂੰ ਸਥਾਨਕ ਸਮੇਂ ਅਨੁਸਾਰ ਲਗਭਗ 6:00 ਵਜੇ ਰਾਜਧਾਨੀ ਢਾਕਾ ਦੇ ਇਕ ਹਸਪਤਾਲ ਵਿੱਚ ਹੋਈ। ਜਿੱਥੇ ਐਤਵਾਰ ਤੋਂ ਉਸਦਾ ਇਲਾਜ ਚੱਲ ਰਿਹਾ ਸੀ।
ਹਸਪਤਾਲ ਦੇ ਸੀਨੀਅਰ ਸਲਾਹਕਾਰ ਆਰਿਫੁਲ ਬਸ਼ਰ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਔਰਤ ਮੋਟਾਪਾ, ਗੁਰਦੇ ਦੀ ਸਮੱਸਿਆ ਅਤੇ ਫੇਫੜਿਆਂ ਦੀ ਸਮੱਸਿਆ ਸਮੇਤ ਕਈ ਬਿਮਾਰੀਆਂ ਤੋਂ ਪੀੜਤ ਸੀ। ਇਹ ਮੌਤ ਬੰਗਲਾਦੇਸ਼ ਵਿੱਚ ਇਸ ਸੀਜ਼ਨ ਵਿੱਚ HMPV ਲਾਗ ਦੇ ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਕੁਝ ਦਿਨ ਬਾਅਦ ਹੋਈ ਹੈ, ਜਿਸ ਵਿੱਚ ਔਰਤ ਇਸ ਵਾਇਰਸ ਨਾਲ ਸੰਕਰਮਿਤ ਪਾਈ ਗਈ, ਉਸਦੀ ਟੈਸਟ ਰਿਪੋਰਟ ਪਾਜ਼ੀਟਿਵ ਆਈ ਸੀ।