ਕੋਵਿਡ-19: ਹਾਂਗਕਾਂਗ ''ਚ ਜਨਤਕ ਸਭਾਵਾਂ ''ਤੇ ਪਾਬੰਦੀ
Monday, Jul 27, 2020 - 11:50 PM (IST)

ਹਾਂਗਕਾਂਗ (ਇੰਟ.): ਹਾਂਗਕਾਂਗ ਸਰਕਾਰ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਵਧਦੇ ਕਹਿਰ ਦੇ ਮੱਦੇਨਜ਼ਰ 29 ਜੁਲਾਈ ਨੂੰ ਇਕ ਹਫਤੇ ਦੇ ਲਈ ਦੋ ਤੋਂ ਵਧੇਰੇ ਲੋਕਾਂ ਦੇ ਜਨਤਕ ਥਾਵਾਂ 'ਤੇ ਇਕੱਠੇ ਹੋਣ ਜਾਂ ਅਜਿਹੀ ਕਿਸੇ ਸਭਾ ਦਾ ਆਯੋਜਨ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਮੁੱਖ ਸਕੱਤਰ ਮੈਥਿਊ ਚੇਊਂਗ ਨੇ ਐਲਾਨ ਕੀਤਾ ਕਿ ਇਹ ਪਾਬੰਦੀ ਯਾਤਰਾ ਕਰ ਰਹੇ ਲੋਕਾਂ ਤੇ ਪਰਿਵਾਰ ਦੇ ਮੈਂਬਰਾਂ 'ਤੇ ਲਾਗੂ ਨਹੀਂ ਕੀਤਾ ਜਾਵੇਗਾ। ਇਸ ਦੌਰਾਨ ਹਾਂਗਕਾਂਗ ਦੇ ਰੈਸਤਰਾਂ ਵਿਚ ਭੋਜਨ ਕਰਨ 'ਤੇ ਪਾਬੰਦੀ ਲਗਾਉਣ ਤੋਂ ਇਲਾਵਾ ਜਨਤਕ ਥਾਵਾਂ 'ਤੇ ਮਾਸਕ ਪਾਉਣ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਹਾਂਗਕਾਂਗ ਵਿਚ ਪਿਛਲੇ ਦੋ ਹਫਤਿਆਂ ਵਿਚ 1,164 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ ਵਿਚੋਂ 113 ਬਾਹਰੀ ਲੋਕ ਹਨ। ਹਾਂਗਕਾਂਗ ਵਿਚ ਸੋਮਵਾਰ ਨੂੰ ਕੋਰੋਨਾ ਦੇ ਇਕ ਦਿਨ ਵਿਚ ਸਭ ਤੋਂ ਵਧੇਰੇ 145 ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧਕੇ 2,778 ਹੋ ਗਈ ਹੈ। ਇਥੇ ਕੋਰੋਨਾ ਕਾਰਣ ਮਰਨ ਵਾਲਿਆਂ ਦੀ ਗਿਣਤੀ ਵਧਕੇ 20 ਹੋ ਗਈ ਹੈ।