ਬ੍ਰਿਟੇਨ: ਕਿੰਗ ਚਾਰਲਸ III ਲਈ ਬਦਲਿਆ ਜਾਵੇਗਾ 17ਵੀਂ ਸਦੀ ਦਾ ਇਤਿਹਾਸਕ 'ਤਾਜ'
Sunday, Dec 04, 2022 - 12:39 PM (IST)

ਲੰਡਨ (ਬਿਊਰੋ): ਬ੍ਹਿਟੇਨ ਦੇ 17ਵੀਂ ਸਦੀ ਦੇ 'ਸੇਂਟ ਐਡਵਰਡਜ਼ ਕ੍ਰਾਊਨ' 'ਚ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਮੌਕੇ ਬਦਲਾਅ ਕੀਤੇ ਜਾਣਗੇ। ਬਕਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ਾਹੀ ਪਰਿਵਾਰ ਦੇ ਰਾਇਲ ਕਰਾਊਨ ਜਵੇਲਜ਼ ਦੇ ਕੇਂਦਰ ਬਿੰਦੂ ਇਸ ਤਾਜ ਨੂੰ ਮੁਰੰਮਤ ਲਈ ਫਿਲਹਾਲ ਪ੍ਰਦਰਸ਼ਨੀ ਤੋਂ ਹਟਾ ਦਿੱਤਾ ਗਿਆ ਹੈ। ਇਹ ਠੋਸ ਸੋਨੇ ਦਾ ਤਾਜ ਰੂਬੀ, ਨੀਲਮ, ਗਾਰਨੇਟ, ਪੁਖਰਾਜ ਅਤੇ ਹੋਰ ਬਹੁਤ ਸਾਰੇ ਕੀਮਤੀ ਪੱਥਰਾਂ ਨਾਲ ਜੜਿਆ ਹੋਇਆ ਹੈ। ਚਾਰਲਸ III ਅਗਲੇ ਸਾਲ 6 ਮਈ ਨੂੰ ਵੈਸਟਮਿੰਸਟਰ ਐਬੇ ਵਿਖੇ ਆਪਣੀ ਤਾਜਪੋਸ਼ੀ ਮੌਕੇ ਇਸ ਨੂੰ ਪਹਿਨੇਗਾ।
ਨਿਊਜ਼ ਏਜੰਸੀ ਏਐਫਪੀ ਦੀ ਇੱਕ ਖ਼ਬਰ ਮੁਤਾਬਕ ਇਹ ਸ਼ਾਹੀ ਤਾਜ ਕ੍ਰਾਊਨ ਜਵੇਲਜ਼ ਦਾ ਕੇਂਦਰ ਹੈ। ਲੰਡਨ ਦੇ ਟਾਵਰ ਵਿਚ ਸਥਿਤ ਸ਼ਾਹੀ ਰਾਜ ਪ੍ਰਤੀਕਾਂ ਦੇ ਇੱਕ ਵੱਡੇ ਸੰਗ੍ਰਹਿ ਨੂੰ ਦੇਖਣ ਵਈ ਹਰ ਸਾਲ ਦੱਸ ਲੱਖ ਤੋਂ ਵੱਧ ਲੋਕ ਪਹੁੰਚਦੇ ਹਨ। ਤਾਜ ਵਿੱਚ ਇੱਕ ਜਾਮਨੀ ਮਖਮਲੀ ਟੋਪੀ ਹੈ, ਜੋ ਕਿ 30 ਸੈਂਟੀਮੀਟਰ (ਇੱਕ ਫੁੱਟ) ਤੋਂ ਵੱਧ ਲੰਬੀ ਅਤੇ ਬਹੁਤ ਭਾਰੀ ਹੈ। ਇਸ ਨੂੰ ਆਖਰੀ ਵਾਰ ਮਹਾਰਾਣੀ ਐਲਿਜ਼ਾਬੈਥ II ਦੁਆਰਾ 1953 ਵਿੱਚ ਆਪਣੀ ਤਾਜਪੋਸ਼ੀ ਦੌਰਾਨ ਪਹਿਨਿਆ ਗਿਆ ਸੀ। ਕਿੰਗ ਚਾਰਲਸ III ਨੂੰ ਉਸਦੀ ਪਤਨੀ, ਰਾਣੀ ਕੰਸੋਰਟ ਕੈਮਿਲਾ ਨਾਲ ਇਹ ਤਾਜ ਪਹਿਨਾਇਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀ ਜੀ-20 ਦੀ ਪ੍ਰਧਾਨਗੀ 'ਤੇ ਬੋਲੇ ਫ੍ਰਾਂਸੀਸੀ ਰਾਸ਼ਟਰਪਤੀ, PM ਮੋਦੀ ਬਾਰੇ ਕਹੀ ਇਹ ਖ਼ਾਸ ਗੱਲ
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਹ ਤਾਜ ਕਿੰਗ ਚਾਰਲਸ II ਲਈ 1661 ਵਿੱਚ ਇੱਕ ਮੱਧਯੁਗੀ ਤਾਜ ਨੂੰ ਬਦਲਣ ਲਈ ਬਣਾਇਆ ਗਿਆ ਸੀ। ਸੈਂਕੜੇ ਸਾਲਾਂ ਬਾਅਦ ਹੁਣ ਇਹ ਤਾਜ ਸਿਰਫ ਤਾਜਪੋਸ਼ੀ ਸਮਾਰੋਹ ਵਿੱਚ ਪਹਿਨਿਆ ਜਾਂਦਾ ਹੈ, ਕਿਉਂਕਿ ਇਹ ਬਹੁਤ ਭਾਰਾ ਹੁੰਦਾ ਹੈ। ਇਸ ਨੂੰ 1911 ਵਿੱਚ ਰਾਜਾ ਜਾਰਜ ਪੰਜਵੇਂ ਦੀ ਤਾਜਪੋਸ਼ੀ ਲਈ ਹਲਕਾ ਕੀਤਾ ਗਿਆ ਸੀ, ਪਰ ਅਜੇ ਵੀ ਇਸਦਾ ਭਾਰ 2.23 ਕਿਲੋਗ੍ਰਾਮ (ਲਗਭਗ ਪੰਜ ਪੌਂਡ) ਹੈ। ਰਾਜਾ ਚਾਰਲਸ III ਵੀ ਇਸ ਨੂੰ ਸਿਰਫ ਉਦੋਂ ਹੀ ਪਹਿਨਣਗੇ ਜਦੋਂ ਉਸ ਦੀ ਤਾਜਪੋਸ਼ੀ ਹੋਵੇਗੀ। ਜਦੋਂ ਰਾਜਾ ਚਾਰਲਸ III ਵੈਸਟਮਿੰਸਟਰ ਐਬੇ ਨੂੰ ਛੱਡਣਗੇ, ਤਾਂ ਉਹ ਵਧੇਰੇ ਆਧੁਨਿਕ ਇੰਪੀਰੀਅਲ ਰਾਜ ਤਾਜ ਪਹਿਨੇਗਾ। ਜਿਸ ਦੀ ਵਰਤੋਂ ਸੰਸਦ ਦੇ ਉਦਘਾਟਨ ਵਰਗੇ ਮੌਕਿਆਂ ਲਈ ਵੀ ਕੀਤੀ ਜਾਂਦੀ ਹੈ। 2,000 ਤੋਂ ਵੱਧ ਹੀਰਿਆਂ ਵਾਲਾ ਇੰਪੀਰੀਅਲ ਰਾਜ ਤਾਜ 1937 ਵਿੱਚ ਐਲਿਜ਼ਾਬੈਥ II ਦੇ ਪਿਤਾ ਕਿੰਗ ਜਾਰਜ VI ਦੀ ਤਾਜਪੋਸ਼ੀ ਲਈ ਬਣਾਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।