ਦੁਬਈ 'ਚ ਰਹਿਣ ਵਾਲੇ ਹਿੰਦੂਆਂ ਨੂੰ ਤੋਹਫ਼ਾ, ਅਗਲੇ ਸਾਲ ਖੁੱਲ੍ਹ ਸਕਦੈ ਨਵਾਂ ਮੰਦਰ

01/27/2021 12:44:13 PM

ਦੁਬਈ, (ਏਜੰਸੀ)- ਦੁਬਈ ਵਿਚ ਅਗਲੇ ਸਾਲ ਦੀਵਾਲੀ ਮੌਕੇ ਇਕ ਨਵੇਂ ਹਿੰਦੂ ਮੰਦਰ ਦੇ ਦੁਆਰ ਸ਼ਰਧਾਲੂਆਂ ਲਈ ਖੋਲ੍ਹੇ ਜਾਣ ਦੀ ਉਮੀਦ ਹੈ। ਮੀਡੀਆ ਵਿਚ ਪ੍ਰਕਾਸ਼ਿਤ ਖ਼ਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਸ ਮੰਦਰ ਦਾ ਨਿਰਮਾਣ ਜੇਬੇਲ ਅਲੀ ਵਿਚ ਸਥਿਤ ਗੁਰੂ ਨਾਨਕ ਦਰਬਾਰ ਕੋਲ ਹੋ ਰਿਹਾ ਹੈ। ਇਹ ਮੰਦਰ ਬੁਰਜ ਦੁਬਈ ਦੇ ਸਉਕ ਬਨਿਆਸ ਵਿਚ ਸਿੰਧੀ ਗੁਰੂ ਦਰਬਾਰ ਮੰਦਰ ਦਾ ਵਿਸਥਾਰ ਹੈ। 

ਸਿੰਧੀ ਗੁਰੂ ਦਰਬਾਰ ਮੰਦਰ ਸੰਯੁਕਤ ਅਰਬ ਅਮੀਰਾਤ ਵਿਚ ਸਭ ਤੋਂ ਪੁਰਾਣੇ ਹਿੰਦੂ ਮੰਦਰਾਂ ਵਿਚੋਂ ਇਕ ਹੈ। ਪਿਛਲੇ ਸਾਲ ਫਰਵਰੀ ਵਿਚ ਖਲੀਜ ਟਾਈਮਜ਼ ਵਿਚ ਪ੍ਰਕਾਸ਼ਿਤ ਖ਼ਬਰ ਮੁਤਾਬਕ 25,000 ਵਰਗ ਫੁੱਟ ਖੇਤਰ ਵਿਚ ਬਣਨ ਵਾਲੇ ਮੰਦਰ ਦੀ ਲਾਗਤ ਲਗਭਗ ਸਾਢੇ 7 ਕਰੋੜ ਦਿਰਹਾਮ (1,48,86,24,396 ਰੁਪਏ) ਹੈ। ਪਿਛਲੇ ਸਾਲ ਫਰਵਰੀ ਵਿਚ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। 

ਸਿੰਧੀ ਗੁਰੂ ਦਰਬਾਰ ਮੰਦਰ ਦੇ ਟਰੱਸਟੀਜ਼ ਵਿਚੋਂ ਇਕ ਭਾਰਤੀ ਉਦਯੋਗਪਤੀ ਰਾਜੂ ਸ਼ਰਾਫ਼ ਨੇ ਐਤਵਾਰ ਨੂੰ ਕਿਹਾ ਕਿ ਮੰਦਰ ਦੇ ਢਾਂਚੇ ਦੇ ਹੇਠਲਾ ਹਿੱਸਾ ਬਣ ਚੁੱਕਾ ਹੈ। ਖਲੀਜ ਟਾਈਮਜ਼ ਮੁਤਾਬਕ ਸ਼ਰਾਫ ਨੇ ਕਿਹਾ, " ਇਮਾਰਤ ਦੇ ਹੇਠਲੇ ਹਿੱਸੇ ਦਾ ਕੰਮ ਪੂਰਾ ਹੋ ਚੁੱਕਾ ਹੈ। ਅਸੀਂ 2022 ਵਿਚ ਦੀਵਾਲੀ 'ਤੇ ਇਸ ਨੂੰ ਖੋਲ੍ਹਣ ਦੀ ਤਿਆਰੀ ਕਰ ਰਹੇ ਹਾਂ।" ਉਨ੍ਹਾਂ ਕਿਹਾ ਕਿ ਇਕ ਵਾਰ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋ ਜਾਣ ਦੇ ਬਾਅਦ ਚਰਚ, ਸਿੱਖ ਗੁਰੂ ਨਾਨਕ ਦਰਬਾਰ ਅਤੇ ਇਕ ਹਿੰਦੂ ਮੰਦਰ ਇਕ ਸਥਾਨ 'ਤੇ ਹੋ ਜਾਣਗੇ। 

ਇਹ ਵੀ ਪੜ੍ਹੋ- ਕੁਝ ਕਿਸਾਨਾਂ ਤੇ ਪੁਲਸ ਵਿਚਕਾਰ ਹੋਈ ਝੜਪ ਕਾਰਨ ਹੋਈ ਨਿਰਾਸ਼ਾ : ਤਨਮਨਜੀਤ ਢੇਸੀ

ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਇਸ ਮੰਦਰ ਦੇ ਢਾਂਚੇ ਦਾ ਨਿਰਮਾਣ 25,000 ਸਕੁਆਇਰ ਫੁੱਟ ਖੇਤਰਫਲ ਵਿਚ ਹੋਣਾ ਹੈ, ਜਦਕਿ ਪੂਰਾ ਕੰਪਲੈਕਸ 75,000 ਸਕੁਆਇਰ ਫੁੱਟ ਦੇ ਖੇਤਰਫਲ ਵਿਚ ਫੈਲਿਆ ਹੋਵੇਗਾ। ਰਿਪੋਰਟ ਮੁਤਾਬਕ ਮੰਦਰ ਦੇ ਢਾਂਚੇ ਵਿਚ ਦੋ ਬੇਸਮੈਂਟ ਹੋਣਗੇ। 

►ਇਸ ਖ਼ਬਰ ਸਬੰਧੀ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ


Lalita Mam

Content Editor

Related News