ਨੇਪਾਲ ’ਚ ਵੀ ਹਿੰਦੂ-ਮੁਸਲਿਮ ਤਣਾਅ, ਝੜਪ ਤੋਂ ਬਾਅਦ ਲਗਾਉਣਾ ਪਿਆ ਕਰਫਿਊ

Thursday, Oct 05, 2023 - 04:14 PM (IST)

ਕਾਠਮੰਡੂ- ਨੇਪਾਲ ਵਿਚ ਵੀ ਹਿੰਦੂ ਅਤੇ ਮੁਸਲਿਮ ਭਾਈਚਾਰਿਆਂ ਵਿਚਾਲੇ ਝੜਪਾਂ ਸਾਹਮਣੇ ਆਈਆਂ ਹਨ। ਹਿੰਸਾ ਤੋਂ ਬਾਅਦ ਮੰਗਲਵਾਰ ਨੂੰ ਦੱਖਣ-ਪੱਛਮੀ ਨੇਪਾਲ ਦੇ ਨੇਪਾਲਗੰਜ ਸ਼ਹਿਰ ’ਚ ਕਰਫਿਊ ਲਗਾ ਦਿੱਤਾ ਗਿਆ। ਨੇਪਾਲਗੰਜ ’ਚ ਸ਼ਨੀਵਾਰ ਨੂੰ ਉਸ ਸਮੇਂ ਤਣਾਅ ਸ਼ੁਰੂ ਹੋ ਗਿਆ ਜਦੋਂ ਹਿੰਦੂ ਭਾਈਚਾਰੇ ਦੇ ਇਕ ਲੜਕੇ ਨੇ ਸੋਸ਼ਲ ਮੀਡੀਆ ’ਤੇ ਮੁਸਲਿਮ ਭਾਈਚਾਰੇ ਖਿਲਾਫ ਸਮੱਗਰੀ ਸਾਂਝੀ ਕੀਤੀ। ਇਸ ਤੋਂ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਲਾਕੇ ਦੇ ਮੁੱਖ ਸਰਕਾਰੀ ਪ੍ਰਸ਼ਾਸਕ ਦੇ ਦਫ਼ਤਰ ਦੀ ਇਮਾਰਤ ਅੰਦਰ ਰੋਸ ਪ੍ਰਦਰਸ਼ਨ ਕਰਦਿਆਂ ਸੜਕਾਂ ’ਤੇ ਟਾਇਰ ਸਾੜ ਕੇ ਆਵਾਜਾਈ ਠੱਪ ਕਰ ਦਿੱਤੀ |

ਇਹ ਵੀ ਪੜ੍ਹੋ : ਸ਼ਿਵ ਸੈਨਾ ਸੰਸਦ ਮੈਂਬਰ ਨੇ ਹਸਪਤਾਲ ਦੇ ਡੀਨ ਤੋਂ ਸਾਫ਼ ਕਰਵਾਈ ਟਾਇਲਟ, FIR ਦਰਜ

ਇਸ ਦੌਰਾਨ ਮੰਗਲਵਾਰ ਨੂੰ ਦੂਜੇ ਭਾਈਚਾਰਿਆਂ ਦੇ ਪ੍ਰਦਰਸ਼ਨਕਾਰੀਆਂ ਨੇ ਇਲਾਕੇ ’ਚ ਇਕ ਵਿਸ਼ਾਲ ਰੈਲੀ ਕੀਤੀ, ਜਿਸ ’ਤੇ ਪੱਥਰ ਅਤੇ ਬੋਤਲਾਂ ਸੁੱਟੀਆਂ ਗਈਆਂ। ਇਸ ਘਟਨਾ ’ਚ ਕੁਝ ਲੋਕ ਮਾਮੂਲੀ ਜ਼ਖਮੀ ਹੋਏ ਹਨ। ਹਿੰਦੂ ਪ੍ਰਦਰਸ਼ਨਕਾਰੀਆਂ ’ਤੇ ਹਮਲੇ ਤੋਂ ਬਾਅਦ ਕਾਠਮੰਡੂ ਤੋਂ 400 ਕਿਲੋਮੀਟਰ ਪੱਛਮ ’ਚ ਸਥਿਤ ਨੇਪਾਲਗੰਜ ’ਚ ਮੰਗਲਵਾਰ ਦੁਪਹਿਰ ਤੋਂ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ। ਨੇਪਾਲ ਹਿੰਦੂ ਬਹੁਗਿਣਤੀ ਵਾਲਾ ਦੇਸ਼ ਹੈ, ਜੋ ਕੁਝ ਸਾਲ ਪਹਿਲਾਂ ਹੀ ‘ਧਰਮ ਨਿਰਪੱਖ’ ਬਣ ਗਿਆ ਸੀ। ਦੇਸ਼ ਵਿਚ ਫਿਰਕੂ ਹਿੰਸਾ ਆਮ ਨਹੀਂ ਹੈ। ਨੇਪਾਲਗੰਜ ਦੀ ਆਬਾਦੀ ਦਾ ਲਗਭਗ ਇਕ ਤਿਹਾਈ ਹਿੱਸਾ ਮੁਸਲਮਾਨ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News