ਹਿੰਦੂ ਕੌਂਸਲ ਧਰਮ ਪਰਿਵਰਤਨ ਖ਼ਿਲਾਫ਼ ਕਰਾਚੀ ਵਿਧਾਨ ਸਭਾ ਸਾਹਮਣੇ ਕਰੇਗੀ ਪ੍ਰਦਰਸ਼ਨ

Friday, Jul 16, 2021 - 11:27 PM (IST)

ਗੁਰਦਾਸਪੁਰ/ਪਾਕਿਸਤਾਨ (ਜ. ਬ.)-ਪਾਕਿਸਤਾਨ ਦੇ ਕਸਬਾ ਮੀਰਪੁਰ ’ਚ 60 ਹਿੰਦੂ ਲੋਕਾਂ ਦਾ ਧਰਮ ਪਰਿਵਰਤਨ ਕਰ ਕੇ ਇਸਲਾਮ ਕਬੂਲ ਕਰਵਾਉਣ ਸਮੇਤ ਗੈਰ-ਮੁਸਲਿਮ ਲੜਕੀਆਂ ਨੂੰ ਅਗਵਾ ਕਰਨ, ਉਨ੍ਹਾਂ ਨਾਲ ਜਬਰ-ਜ਼ਿਨਾਹ ਕਰਨ ਅਤੇ ਜ਼ਬਰਦਸਤੀ ਅਗਵਾ ਕਰਨ ਵਾਲਿਆਂ ਨਾਲ ਨਿਕਾਹ ਕਰਵਾਉਣ ਸਬੰਧੀ ਹੁਣ ਪਾਕਿਸਤਾਨ ਹਿੰਦੂ ਕੌਂਸਲ ਨੇ ਲੰਮੀ ਲੜਾਈ ਲੜਨ ਦਾ ਫੈਸਲਾ ਲਿਆ ਹੈ। ਪਾਕਿਸਤਾਨ ਹਿੰਦੂ ਕੌਂਸਲ ਹੁਣ ਇਸ ਲੜਾਈ ਨੂੰ ਪੂਰੇ ਪਾਕਿਸਤਾਨ ’ਚ ਸ਼ੁਰੂ ਕਰੇਗੀ ਅਤੇ ਪਹਿਲੇ ਪੜਾਅ ’ਚ ਕਰਾਚੀ ਵਿਚ ਪਹਿਲੀ ਅਗਸਤ ਨੂੰ ਸਿੰਧ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਵੀ  ਪੜ੍ਹੋ : T-20 World Cup : ਭਾਰਤ ਤੇ ਪਾਕਿਸਤਾਨ ’ਚ ਹੋਵੇਗਾ ਜ਼ਬਰਦਸਤ ਮੁਕਾਬਲਾ, ਜਾਣੋ ਕਿਹੜੀ ਟੀਮ ਕਿਸ ਗਰੁੱਪ ’ਚ

ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਹਿੰਦੂ ਕੌਂਸਲ ਨੇ ਇਸ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਇਕ ਇਸ਼ਤਿਹਾਰ ਜਾਰੀ ਕਰ ਕੇ ਪਹਿਲੀ ਅਗਸਤ ਨੂੰ ਇਸ ਸੰਘਰਸ਼ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ। ਪਹਿਲੀ ਅਗਸਤ ਨੂੰ ਸਾਰੇ ਗੈਰ-ਮੁਸਲਿਮ ਲੋਕਾਂ ਦੇ ਸਹਿਯੋਗ ਨਾਲ ਕਰਾਚੀ ’ਚ ਸਿੰਧ ਵਿਧਾਨ ਸਭਾ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਕੇ 60 ਹਿੰਦੂ ਲੋਕਾਂ ਨੂੰ ਹਿੰਦੂ ਧਰਮ ’ਚ ਸ਼ਾਮਲ ਕਰਨ ਦੀ ਮੰਗ ਦੇ ਨਾਲ ਗੈਰ-ਮੁਸਲਿਮ ਲੜਕੀਆਂ ਦੇ ਅਗਵਾ ਦਾ ਮੁੱਦਾ ਵੀ ਚੁੱਕਿਆ ਜਾਵੇਗਾ। ਕਰਾਚੀ ਤੋਂ ਬਾਅਦ ਅਗਸਤ ਮਹੀਨੇ ’ਚ ਹੀ ਇਸਲਾਮਾਬਾਦ ’ਚ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

 


Manoj

Content Editor

Related News