ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ - ਟਰੰਪ

Wednesday, Oct 09, 2019 - 03:02 AM (IST)

ਹਿਲੇਰੀ ਨੂੰ 2020 ਦੀਆਂ ਰਾਸ਼ਟਰਪਤੀ ਚੋਣਾਂ ਲੱੜਣੀਆਂ ਚਾਹੀਦੀਆਂ - ਟਰੰਪ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀਆਂ ਰਾਸ਼ਟਰਪਤੀਆਂ ਚੋਣਾਂ 'ਚ ਆਪਣੀ ਵਿਰੋਧੀ ਰਹੀ ਹਿਲੇਰੀ ਕਲਿੰਟਨ 'ਤੇ ਮੰਗਲਵਾਰ ਨੂੰ ਨਿਸ਼ਾਨਾ ਵਿੰਨ੍ਹਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ਵੀ ਲੜਣੀਆਂ ਚਾਹੀਦੀਆਂ ਹਨ ਅਤੇ ਇਸ ਦੇ ਲਈ ਸਿਰਫ ਇਹ ਸ਼ਰਤ ਹੈ ਕਿ ਉਨ੍ਹਾਂ ਨੂੰ ਆਪਣੇ ਦੋਸ਼ਾਂ 'ਤੇ ਸਫਾਈ ਦੇਣੀ ਹੋਵੇਗੀ।

ਟਰੰਪ ਦੀ ਇਹ ਟਿੱਪਣੀ ਸੋਮਵਾਰ ਨੂੰ ਰਾਮੁੱਸੇਨ ਸਰਵੇਖਣ ਨਤੀਜੇ ਆਉਣ ਤੋਂ ਬਾਅਦ ਆਈ ਹੈ ਜਿਸ ਮੁਤਾਬਕ 2020 'ਚ ਵੀ ਜੇਕਰ ਦੋਵੇਂ ਨੇਤਾ ਚੋਣ ਮੈਦਾਨ 'ਚ ਆਹਮਣੇ-ਸਾਹਮਣੇ ਹੁੰਦੇ ਹਨ ਤਾਂ 45-45 ਮਤਾਂ ਦੇ ਨਾਲ ਚੋਟੀ ਦਾ ਮੁਕਾਬਲਾ ਹੋਵੇਗਾ। ਹਿਲੇਰੀ ਡੈਮੋਕ੍ਰੇਟਿਕ ਪਾਰਟੀ ਦੀ ਨੇਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਵਿਦੇਸ਼ ਵਿਭਾਗ ਨੇ ਈ-ਮੇਲ ਰਿਕਾਰਡ ਮਾਮਲੇ 'ਚ ਕਈ ਅਧਿਕਾਰੀਆਂ ਅਤੇ ਹਿਲੇਰੀ ਦੇ ਸਹਿਯੋਗੀਆਂ ਖਿਲਾਫ ਦੁਬਾਰਾ ਜਾਂਚ ਸ਼ੁਰੂ ਕੀਤੀ ਸੀ। ਹਿਲੇਰੀ ਨੇ ਇਸ 'ਤੇ ਆਖਿਆ ਸੀ ਕਿ ਇਹ ਸਿਰਫ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਹੈ।


author

Khushdeep Jassi

Content Editor

Related News