ਹਿਜਾਬ ਕਾਨੂੰਨ ਤੋੜਨ ਵਾਲੀਆਂ ਔਰਤਾਂ ''ਤੇ ਡਰੋਨ ਅਤੇ ਐਪਸ ਰਾਹੀਂ ਰੱਖੀ ਜਾ ਰਹੀ ਨਜ਼ਰ
Sunday, Mar 16, 2025 - 01:36 PM (IST)

ਤਹਿਰਾਨ- ਈਰਾਨ ਵਿੱਚ ਔਰਤਾਂ ਲਈ ਲਾਜ਼ਮੀ ਹਿਜਾਬ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਸਰਕਾਰ ਡਰੋਨ, ਚਿਹਰੇ ਦੀ ਪਛਾਣ ਪ੍ਰਣਾਲੀ ਅਤੇ ਨਾਗਰਿਕ ਰਿਪੋਰਟਿੰਗ ਐਪਸ ਦੀ ਵਰਤੋਂ ਕਰ ਰਹੀ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਹੈ। ਇਸ ਮੁਤਾਬਕ ਈਰਾਨ ਸਰਕਾਰ 'ਨਾਜ਼ਰ' ਨਾਂ ਦੀ ਐਪ ਦੀ ਵਰਤੋਂ ਕਰ ਰਹੀ ਹੈ, ਜਿਸ ਰਾਹੀਂ ਆਮ ਨਾਗਰਿਕ ਅਤੇ ਪੁਲਸ ਹਿਜਾਬ ਨਿਯਮਾਂ ਨੂੰ ਤੋੜਨ ਵਾਲੀਆਂ ਔਰਤਾਂ ਦੀ ਸ਼ਿਕਾਇਤ ਕਰ ਸਕਦੇ ਹਨ।
ਇਸ ਐਪ ਦੇ ਜ਼ਰੀਏ ਲੋਕ ਉਸ ਗੱਡੀ ਦਾ ਨੰਬਰ, ਲੋਕੇਸ਼ਨ ਅਤੇ ਸਮਾਂ ਅਪਲੋਡ ਕਰ ਸਕਦੇ ਹਨ, ਜਿਸ 'ਚ ਔਰਤ ਬਿਨਾਂ ਹਿਜਾਬ ਦੇ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਇਹ ਐਪ ਵਾਹਨ ਨੂੰ ਆਨਲਾਈਨ 'ਫਲੈਗ' ਕਰਦੀ ਹੈ ਅਤੇ ਪੁਲਸ ਨੂੰ ਅਲਰਟ ਭੇਜਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪ ਰਾਹੀਂ ਵਾਹਨ ਮਾਲਕ ਨੂੰ ਤੁਰੰਤ ਇੱਕ ਟੈਕਸਟ ਸੁਨੇਹਾ ਭੇਜਿਆ ਜਾਂਦਾ ਹੈ ਜਿਸ ਵਿੱਚ ਉਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਸ ਦੇ ਵਾਹਨ ਵਿੱਚ ਹਿਜਾਬ ਨਿਯਮ ਦੀ ਉਲੰਘਣਾ ਹੋਈ ਹੈ। ਜੇਕਰ ਉਹ ਚਿਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹਨ, ਤਾਂ ਉਨ੍ਹਾਂ ਦਾ ਵਾਹਨ ਜ਼ਬਤ ਕੀਤਾ ਜਾ ਸਕਦਾ ਹੈ। 24 ਸਤੰਬਰ ਵਿੱਚ ਇਸ ਐਪ ਦਾ ਦਾਇਰਾ ਐਂਬੂਲੈਂਸ, ਟੈਕਸੀ ਅਤੇ ਪਬਲਿਕ ਟਰਾਂਸਪੋਰਟ ਤੱਕ ਵਧਾ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ PM ਨੇ ਅਮਰੀਕਾ ਤੋਂ ਲੜਾਕੂ ਜਹਾਜ਼ ਖਰੀਦਣ ਬਾਰੇ ਲਿਆ ਅਹਿਮ ਫ਼ੈਸਲਾ
ਡਰੋਨ ਅਤੇ ਚਿਹਰੇ ਦੀ ਪਛਾਣ ਦੁਆਰਾ ਨਿਗਰਾਨੀ;
ਸੰਯੁਕਤ ਰਾਸ਼ਟਰ ਦੀ ਇਸ ਰਿਪੋਰਟ ਮੁਤਾਬਕ ਇਰਾਨ ਦੀ ਸਰਕਾਰ ਨੇ ਰਾਜਧਾਨੀ ਤਹਿਰਾਨ ਅਤੇ ਦੱਖਣੀ ਇਲਾਕਿਆਂ ਵਿਚ ਜਨਤਕ ਥਾਵਾਂ 'ਤੇ ਹਿਜਾਬ ਦੇ ਨਿਯਮਾਂ ਦੀ ਨਿਗਰਾਨੀ ਕਰਨ ਲਈ 'ਏਰੀਅਲ ਡਰੋਨ' ਤਾਇਨਾਤ ਕੀਤੇ ਹਨ। ਨਾਲ ਹੀ 2024 ਦੇ ਸ਼ੁਰੂ ਵਿੱਚ ਤਹਿਰਾਨ ਦੀ ਅਮੀਰਕਬੀਰ ਯੂਨੀਵਰਸਿਟੀ ਦੇ ਪ੍ਰਵੇਸ਼ ਦੁਆਰ 'ਤੇ ਚਿਹਰੇ ਦੀ ਪਛਾਣ ਕਰਨ ਵਾਲਾ ਸਾਫਟਵੇਅਰ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਹਿਜਾਬ ਨਾ ਪਹਿਨਣ ਵਾਲੀਆਂ ਵਿਦਿਆਰਥਣਾਂ ਦੀ ਜਾਂਚ ਕੀਤੀ ਜਾ ਸਕੇ।
10 ਸਾਲ ਦੀ ਕੈਦ ਅਤੇ ਭਾਰੀ ਜੁਰਮਾਨੇ ਦੀ ਵਿਵਸਥਾ:
ਦਸੰਬਰ 2024 ਵਿੱਚ ਅੰਦਰੂਨੀ ਬਹਿਸ ਦੇ ਬਾਅਦ ਈਰਾਨ ਨੇ 'ਹਿਜਾਬ ਅਤੇ ਸੰਜਮ' ਕਾਨੂੰਨ ਨੂੰ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤਾ ਸੀ ਪਰ ਇਹ ਕਾਨੂੰਨ ਅਜੇ ਵੀ ਔਰਤਾਂ ਅਤੇ ਲੜਕੀਆਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ। ਜੇਕਰ ਇਸ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਔਰਤਾਂ ਨੂੰ ਹਿਜਾਬ ਨਾ ਪਹਿਨਣ 'ਤੇ 10 ਸਾਲ ਤੱਕ ਦੀ ਕੈਦ ਅਤੇ 12,000 ਡਾਲਰ (ਲਗਭਗ 10 ਲੱਖ ਰੁਪਏ) ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਈਰਾਨ ਦੇ ਇਸਲਾਮਿਕ ਪੀਨਲ ਕੋਡ ਦੀ ਧਾਰਾ 286 ਦੇ ਤਹਿਤ ਜੇਕਰ ਕਿਸੇ ਔਰਤ 'ਤੇ 'ਭ੍ਰਿਸ਼ਟਾਚਾਰ ਫੈਲਾਉਣ' ਦਾ ਦੋਸ਼ ਹੈ ਤਾਂ ਉਸ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।