ਇਸ ਦੇਸ਼ ''ਚ ਹੈਲੀਕਾਪਟਰਾਂ ਰਾਹੀਂ ਚੂਹਿਆਂ ''ਤੇ ਸੁੱਟਿਆ ਜਾਵੇਗਾ ਜ਼ਹਿਰ, ਜਾਣੋ ਕਿਉਂ ਚੁੱਕਿਆ ਗਿਆ ਇਹ ਕਦਮ

12/20/2021 9:40:45 AM

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਦੇ ਫਾਰਲਾਨ ਟਾਪੂ 'ਤੇ ਚੂਹਿਆਂ ਨੂੰ ਮਾਰਨ ਲਈ ਹੈਲੀਕਾਪਟਰ ਤੋਂ ਜ਼ਹਿਰ ਸੁੱਟਿਆ ਜਾਵੇਗਾ, ਕਿਉਂਕਿ ਇਸ ਟਾਪੂ 'ਤੇ ਪਲੇਗ ਫੈਲਣ ਦਾ ਖ਼ਤਰਾ ਹੈ। ਇਸ ਕਾਰਨ ਹੈਲੀਕਾਪਟਰਾਂ ਰਾਹੀਂ ਖ਼ਤਰਨਾਕ ਚੂਹਿਆਂ 'ਤੇ ਜ਼ਹਿਰ ਸੁੱਟਿਆ ਜਾਵੇਗਾ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਅਜਿਹਾ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਇਸ ਯੋਜਨਾ ਨੂੰ ਮਨਜ਼ੂਰੀ ਦੇਣ ਲਈ ਲੰਬੀ ਬਹਿਸ ਚੱਲੀ। ਇਸ ਦੇ ਬਾਅਦ ਤੱਟਵਰਤੀ ਕਮਿਸ਼ਨਰਾਂ ਨੇ ਵਿਵਾਦਪੂਰਨ ਯੋਜਨਾ ਦੇ ਪੱਖ ਵਿਚ 5-3 ਨਾਲ ਵੋਟਿੰਗ ਕੀਤੀ। 

ਇਸ ਯੋਜਨਾ ਦਾ ਪ੍ਰਸਤਾਵ ਯੂ.ਐੱਸ. ਫਿਸ਼ ਐਂਡ ਵਾਈਲਡਲਾਈਫ ਸਰਵਿਸ (FWS) ਨੇ ਦਿੱਤਾ ਸੀ। ਉਥੇ ਹੀ ਸਥਾਨਕ ਵਾਤਾਵਰਣ ਕਾਰਕੁਨਾਂ ਦੇ ਇਤਰਾਜ਼ਾਂ ਦੇ ਬਾਵਜੂਦ, ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ  ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਨਾ ਸਿਰਫ਼ ਚੂਹੇ ਮਰਨਗੇ, ਸਗੋਂ ਹੋਰ ਜਾਨਵਰ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਫਾਰਲਾਨ ਟਾਪੂ ਦੀ ਖੋਜ ਕਰਨ ਵਾਲੇ ਜੰਗਲੀ ਜੀਵ ਅਧਿਕਾਰੀਆਂ ਅਤੇ ਮਾਹਰਾਂ ਨੇ ਦਲੀਲ ਦਿੱਤੀ ਕਿ ਚੂਹਿਆਂ ਨੂੰ ਮਾਰਨ ਲਈ ਤੁਰੰਤ ਹੋਰ ਸਖ਼ਤ ਉਪਾਵਾਂ ਦੀ ਲੋੜ ਹੈ। ਚੂਹੇ ਸਥਾਨਕ ਪ੍ਰਜਾਤੀਆਂ ਲਈ ਖ਼ਤਰਾ ਹਨ। ਦੂਜੇ ਪਾਸੇ, ਵਾਈਲਡਲਾਈਫ ਏਜੰਸੀ ਨੇ ਕਿਹਾ ਕਿ ਜੇਕਰ FWS ਦੇ ਖੇਤਰੀ ਨਿਰਦੇਸ਼ਕ ਨੇ ਵੀ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਸੈਨ ਫਰਾਂਸਿਸਕੋ ਦੇ ਤੱਟ ਤੋਂ ਕੁੱਝ ਦੂਰੀ 'ਤੇ ਸਥਿਤ ਟਾਪੂਆਂ 'ਤੇ 2023 ਤੱਕ ਹੈਲੀਕਾਪਟਰ ਰਾਹੀਂ ਜ਼ਹਿਰ ਸੁੱਟਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਬਕਿੰਘਮਸ਼ਾਇਰ ’ਚ ਹਿੰਦੂ ਭਾਈਚਾਰੇ ਲਈ ਪਹਿਲਾ ਸ਼ਮਸ਼ਾਨ ਘਾਟ ਬਣਾਉਣ ਦੀ ਮਿਲੀ ਮਨਜ਼ੂਰੀ

ਵਿਰੋਧੀਆਂ ਨੇ ਦਿੱਤੀ ਚੇਤਾਵਨੀ
ਹਾਲਾਂਕਿ ਯੋਜਨਾ 'ਤੇ ਵੋਟਿੰਗ ਤੋਂ ਪਹਿਲਾਂ ਲੰਬੀ ਭਾਵਨਾਤਮਕ ਬਹਿਸ ਹੋਈ। ਇਸ ਦੌਰਾਨ ਵਿਰੋਧੀਆਂ ਨੇ ਚੇਤਾਵਨੀ ਦਿੱਤੀ ਕਿ FWS ਨੇ ਸਮੁੰਦਰੀ ਪੰਛੀਆਂ, ਰੈਪਟਰ ਅਤੇ ਹੋਰ ਜਾਨਵਰਾਂ ਨੂੰ ਘੱਟ ਤੋਂ ਘੱਟ ਨੁਕਸਾਨ ਪਹੁੰਚੇ ਇਸ ਦੀ ਕੋਈ ਯੋਜਨਾ ਨਹੀਂ ਬਣਾਈ ਹੈ। ਉਨ੍ਹਾਂ ਕਿਹਾ ਕਿ ਪ੍ਰਸਤਾਵ ਵਿਚ ਕਿਹਾ ਗਿਆ ਹੈ ਕਿ ਕਰਮਚਾਰੀਆਂ ਨੂੰ ਕੀਟਨਾਸ਼ਕ ਦੀ ਵਰਤੋਂ ਕਰਨ ਤੋਂ ਪਹਿਲਾਂ ਟਾਪੂਆਂ ਤੋਂ ਕੁਝ ਜੀਵਾਂ ਨੂੰ ਹਟਾਉਣ ਲਈ ਲੇਜ਼ਰ, ਆਤਿਸ਼ਬਾਜ਼ੀ ਅਤੇ ਪੁਤਲਿਆਂ ਸਮੇਤ ਹੋਰ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਕੀਟਨਾਸ਼ਕਾਂ ਦੀ ਵਰਤੋਂ ਕਰਨਾ ਹੀ ਇੱਕੋ ਇਕ ਤਰੀਕਾ
ਦੂਜੇ ਪਾਸੇ ਯੋਜਨਾ ਦੇ ਸਮਰਥਕਾਂ ਨੇ ਕਿਹਾ ਹੈ ਕਿ ਚੂਹਿਆਂ ਦੇ ਮੁਕੰਮਲ ਖ਼ਾਤਮੇ ਲਈ ਕੀਟਨਾਸ਼ਕ ਬ੍ਰੋਡੀਫਾਕੌਮ ਦੀ ਵਰਤੋਂ ਕਰਨਾ ਹੀ ਇੱਕੋ ਇੱਕ ਤਰੀਕਾ ਹੈ। ਇਸ ਦੀ ਵਰਤੋਂ ਅਣਜਾਣੇ ਵਿਚ 19ਵੀਂ ਸਦੀ ਵਿਚ ਮਲਾਹਾਂ ਨੇ ਇਸ ਟਾਪੂ 'ਤੇ ਕੀਤੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਇਸ ਟਾਪੂ 'ਤੇ ਜੋ ਪ੍ਰਜਾਤੀਆਂ ਬਚੀਆਂ ਹਨ, ਉਨ੍ਹਾਂ ਨੂੰ ਬਚਾਉਣ ਲਈ ਵੀ ਕੰਮ ਕਰਨਾ ਹੋਵੇਗਾ, ਤਾਂ ਜੋ ਉਹ ਸੁਰੱਖਿਅਤ ਰਹਿ ਸਕਣ। ਉਥੇ ਹੀ ਵੈਸਟਰਨ ਅਲਾਇੰਸ ਫਾਰ ਨੇਚਰ ਦੀ ਸਾਰਾ ਵਾਨ ਨੇ ਕਿਹਾ ਕਿ ਕੈਲੀਫੋਰਨੀਆ ਦੇ ਤੱਟ ਤੋਂ ਉੱਡਣ ਵਾਲੇ ਭੁੱਖੇ ਪੰਛੀ ਵੀ ਇਸ ਦਾ ਸ਼ਿਕਾਰ ਹੋ ਜਾਣਗੇ, ਕਿਉਂਕਿ ਜਦੋਂ ਚੂਹਿਆਂ 'ਤੇ ਕੀਟਨਾਸ਼ਕਾਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਉਹ ਮਾਰ ਜਾਣਗੇ ਅਤੇ ਜਦੋਂ ਭੁੱਖੇ ਪੰਛੀ ਇਨ੍ਹਾਂ ਮਰੇ ਹੋਏ ਚੂਹਿਆਂ ਨੂੰ ਖਾਣਗੇ ਤਾਂ ਉਨ੍ਹਾਂ ਦੀ ਜਾਨ 'ਤੇ ਵੀ ਬਣ ਆਏਗੀ।

ਇਹ ਵੀ ਪੜ੍ਹੋ : ਹਰਕਤਾਂ ਤੋਂ ਬਾਜ ਨਹੀਂ ਆ ਰਹੇ ਗੁਰਪਤਵੰਤ ਪੰਨੂ, ਹੁਣ ਭਾਰਤ ਖ਼ਿਲਾਫ਼ ਲਿਖਿਆ ਇਮਰਾਨ ਖਾਨ ਨੂੰ ਪੱਤਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News