ਕ੍ਰੈਸ਼ ਹੋ ਕੇ ਜੰਗਲ 'ਚ ਜਾ ਡਿੱਗਾ ਕੋਸਟ ਗਾਰਡ ਦਾ ਹੈਲੀਕਾਪਟਰ ! ਹਾਰਬਰ ਮਾਊਂਟੇਨ ਨੇੜੇ ਮਚੀ ਹਾਹਾਕਾਰ
Tuesday, Jun 23, 2026 - 09:35 AM (IST)
ਜੂਨੋ : ਅਲਾਸਕਾ ਵਿੱਚ ਸੋਮਵਾਰ ਨੂੰ ਇੱਕ ਅਮਰੀਕੀ ਤੱਟ ਰੱਖਿਅਕ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ। ਇਸ ਹਾਦਸੇ ਦੌਰਾਨ ਹੈਲੀਕਾਪਟਰ ਵਿਚ ਸਵਾਰ ਚਾਲਕ ਦਲ ਦੇ ਸਾਰੇ ਚਾਰ ਮੈਂਬਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ MH-60 ਜੈਹਾਕ ਹੈਲੀਕਾਪਟਰ ਸਿਟਕਾ ਦੇ ਹਾਰਬਰ ਮਾਊਂਟੇਨ ਨੇੜੇ ਹਾਦਸਾਗ੍ਰਸਤ ਹੋਇਆ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਾਦਸੇ ਦਾ ਕਾਰਨ ਕੀ ਸੀ।
ਪੜ੍ਹੋ ਇਹ ਵੀ - ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ ਉਹ ਹੋਇਆ, ਜੋ ਸੋਚਿਆ ਨਾ ਸੀ
ਇਸ ਘਟਨਾ ਦੇ ਸਬੰਧ ਵਿਚ ਕੋਸਟ ਗਾਰਡ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਬਚਾਅ ਟੀਮਾਂ ਸਥਾਨਕ ਸਮੇਂ ਅਨੁਸਾਰ ਸਵੇਰੇ 11 ਵਜੇ, ਹਾਦਸੇ ਤੋਂ ਲਗਭਗ ਇੱਕ ਘੰਟੇ ਬਾਅਦ ਪਹੁੰਚੀਆਂ ਹਨ। ਹੈਲੀਕਾਪਟਨ ਦੇ ਕ੍ਰੈਸ਼ ਹੋਣ ਤੋਂ ਬਾਅਦ ਸਾਰੇ ਚਾਰ ਚਾਲਕ ਦਲ ਦੇ ਮੈਂਬਰਾਂ ਨੂੰ ਤੁਰੰਤ ਮਾਊਂਟ ਐਜਕੰਬ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ। ਫੋਰਸ ਨੇ X 'ਤੇ ਇੱਕ ਪੋਸਟ ਵਿੱਚ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ਦੀ ਸੁਰੱਖਿਆ ਸਾਡੀ ਤਰਜੀਹ ਹੈ। ਕੋਸਟ ਗਾਰਡ ਦੇ ਅਧਿਕਾਰੀ ਐਸ਼ਲੇ ਮਰਫੀ ਨੇ ਕਿਹਾ ਕਿ ਇਹ ਹਾਦਸਾ ਇੱਕ ਨਿਯਮਤ ਸਿਖਲਾਈ ਉਡਾਣ ਦੌਰਾਨ ਵਾਪਰਿਆ ਹੈ।
ਪੜ੍ਹੋ ਇਹ ਵੀ - 6 ਹਜ਼ਾਰ ਦੀ ਨੌਕਰੀ..., 2 ਕਰੋੜ ਕੈਸ਼, 47 ਲੱਖ ਦਾ ਸੋਨਾ! ਓੜੀਸ਼ਾ 'ਚ ਇੰਜੀਨੀਅਰ ਦੇ ਘਰ ਰੇਡ, Lockers ਦੇਖ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
