ਅਮਰੀਕਾ 'ਚ ਭਾਰੀ ਬਰਫਬਾਰੀ, 760 ਤੋਂ ਵਧ ਉਡਾਣਾ ਰੱਦ

Monday, Feb 15, 2021 - 10:27 PM (IST)

ਅਮਰੀਕਾ 'ਚ ਭਾਰੀ ਬਰਫਬਾਰੀ, 760 ਤੋਂ ਵਧ ਉਡਾਣਾ ਰੱਦ

ਡੱਲਾਸ (ਭਾਸ਼ਾ) - ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਭਾਰੀ ਬਰਫਬਾਰੀ ਹੋਈ ਹੈ ਜਿਸ ਕਾਰਣ 760 ਤੋਂ ਵਧ ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਸੜਕਾਂ 'ਤੇ ਮੋਟਰ ਗੱਡੀਆਂ ਦੀ ਆਵਾਜਾਈ ਵੀ ਉਥਲ-ਪੁਥਲ ਹੋਈ ਹੈ। ਅਮਰੀਕਾ ਦੇ ਦੱਖਣ ਵਿਚ ਸਥਿਤ ਟੈੱਕਸਾਸ ਸੂਬੇ ਦੇ ਗਲਫ ਕੋਸਟ ਤੱਕ ਭਾਰੀ ਬਰਫਬਾਰੀ ਹੋਣ ਦੀਆਂ ਖਬਰਾਂ ਹਨ।

PunjabKesari
ਮੌਸਮ ਬਾਰੇ ਪੇਸ਼ਗੀ ਅਨੁਮਾਨ ਲਾਉਣ ਵਾਲੇ ਕੇਂਦਰ ਦੇ ਮੌਸਮ ਵਿਗਿਆਨੀ ਮਾਰਕ ਚੇਨਾਰਡ ਨੇ ਸੋਮਵਾਰ ਕਿਹਾ ਕਿ ਆਮ ਤੌਰ 'ਤੇ ਟੈੱਕਸਾਸ ਵਰਗੇ ਖੇਤਰਾਂ ਵਿਚ ਲੋਕਾਂ ਨੂੰ ਠੰਡੀਆਂ ਹਵਾਵਾਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਇਸ ਵਾਰ ਸਰਦੀਆਂ ਦੀ ਰੁੱਤ ਦੇ ਤੂਫਾਨ ਕਾਰਣ ਟੈੱਕਸਾਸ ਦੇ ਹਿਊਸਟਨ ਵਿਖੇ ਅਧਿਕਾਰੀਆਂ ਨੇ ਲੋਕਾਂ ਨੂੰ ਬਿਜਲੀ ਦੀ ਸਪਲਾਈ ਠੱਪ ਹੋਣ, ਰਸਤੇ ਬੰਦ ਹੋਣ ਅਤੇ ਕਈ ਤਰ੍ਹਾਂ ਦੀਆਂ ਹੋਰ ਪਰੇਸ਼ਾਨੀਆਂ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਅਜਿਹੀ ਹਾਲਤ ਆਮ ਤੌਰ 'ਤੇ ਸ਼੍ਰੇਣੀ 5 ਦੇ ਸਮੁੰਦਰੀ ਤੂਫਾਨ ਸਮੇਂ ਆਉਂਦੀ ਹੈ। ਹਿਊਸਟਨ ਖੇਤਰ ਵਿਚ ਐਤਵਾਰ ਰਾਤ ਨੂੰ ਭਾਰੀ ਮੀਂਹ ਪੈਣ ਪਿੱਛੋਂ ਠੰਡ ਬਹੁਤ ਵਧ ਗਈ ਅਤੇ ਘਟੋ-ਘੱਟ ਤਾਪਮਾਨ ਸਿਫਰ ਡਿਗਰੀ ਤੱਕ ਪਹੁੰਚ ਗਿਆ।

ਇਹ ਖ਼ਬਰ ਵੀ ਪੜ੍ਹੋ- IPL : ਕਿੰਗਜ਼ 11 ਪੰਜਾਬ ਦਾ ਨਾਮ ਬਦਲੇਗਾ, ਇਸ ਨਾਂ ’ਤੇ ਹੋ ਰਹੀ ਹੈ ਚਰਚਾ


ਅਮਰੀਕਾ ਦਾ ਇਕ ਵੱਡਾ ਹਿੱਸਾ ਅੱਜ ਕੱਲ ਭਾਰੀ ਠੰਡ ਦੀ ਲਪੇਟ ਵਿਚ ਹੈ ਪਰ ਦੱਖਣੀ ਹਿੱਸੇ ਦੇ ਲੋਕਾਂ ਨੂੰ ਇਸ ਸਥਿਤੀ ਦਾ ਕਾਫੀ ਲੰਬੇ ਸਮੇਂ ਬਾਅਦ ਸਾਹਮਣਾ ਕਰਨਾ ਪੈ ਰਿਹਾ ਹੈ। ਟੈੱਕਸਾਸ ਦੇ ਗਵਰਨਰ ਗ੍ਰੇਗ ਅਬਾਟ ਨੇ ਸੂਬੇ ਦੇ ਸਭ 254 ਕਾਊਂਟੀਸ ਲਈ ਆਫਤ ਦੀ ਚਿਤਾਵਨੀ ਜਾਰੀ ਕੀਤੀ ਹੈ। ਡੱਲਾਸ ਦੇ ਫੋਰਟ ਵਰਥ ਕੌਮਾਂਤਰੀ ਹਵਾਈ ਅੱਡੇ 'ਤੇ 760 ਤੋਂ ਵਧ ਉਡਾਣਾਂ ਨੂੰ ਰੱਦ ਕੀਤਾ ਗਿਆ ਹੈ। 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News