ਬ੍ਰਾਜ਼ੀਲ ''ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਤੇ 3 ਲਾਪਤਾ

Saturday, Jun 15, 2019 - 08:06 AM (IST)

ਬ੍ਰਾਜ਼ੀਲ ''ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਤੇ 3 ਲਾਪਤਾ

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਪਰਨਾਮਬੁਕੋ 'ਚ ਭਾਰੀ ਮੀਂਹ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 3 ਅਜੇ ਲਾਪਤਾ ਹਨ। ਫਾਇਰ ਫਾਈਟਰਜ਼ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 5 ਲੋਕਾਂ ਦੀ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਰੇਸਿਫੇ ਮੈਟਰੋ ਦੇ ਇਲਾਕਿਆਂ 'ਚ 1 ਨਾਬਾਲਗ ਦੀ ਮੌਤ ਹੋ ਗਈ ਅਤੇ ਇਕ ਔਰਤ ਆਪਣੀ ਕਾਰ 'ਚ ਮਰੀ ਹੋਈ ਮਿਲੀ, ਉਸ ਦੀ ਕਾਰ ਸੁਰੰਗ ਦੇ ਪਾਣੀ 'ਚ ਫਸੀ ਸੀ। ਅਧਿਕਾਰੀਆਂ ਨੇ ਦੱਸਿਆ ਕਿ ਰੇਸਿਫੇ ਦੇ ਬਾਹਰੀ ਇਲਾਕੇ ਕੇਮਰਗਿਬੇ ਸ਼ਹਿਰ 'ਚ 4 ਘਰ ਜ਼ਮੀਨ ਖਿਸਕਣ ਕਾਰਨ ਦੱਬ ਗਏ।

ਕੈਮਰਗਿਬੇ ਤੋਂ 2 ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਹੈ। ਜਦਕਿ ਇਕ ਹੋਰ 20 ਸਾਲਾ ਨੌਜਵਾਨ ਨਹਾਉਂਦੇ ਹੋਏ ਨਦੀ ਦੇ ਬਹਾਅ 'ਚ ਰੁੜ ਗਿਆ। ਭਾਰੀ ਮੀਂਹ ਕਾਰਨ ਰੇਸਿਫੇ 'ਚ ਹੜ੍ਹ ਵਰਗੀ ਸਥਿਤੀ ਹੈ ਅਤੇ ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ । ਸੜਕਾਂ 'ਤੇ ਦਰੱਖਤ ਡਿੱਗੇ ਹੋਏ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਪਰਨਾਮਬੁਕੋ ਦੀ ਪਾਣੀ ਅਤੇ ਜਲਵਾਯੂ ਏਜੰਸੀ ਨੇ ਕਿਹਾ ਕਿ ਰੇਸਿਫੇ 'ਚ ਵੀਰਵਾਰ ਨੂੰ 6 ਘੰਟਿਆਂ 'ਚ 117 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਕਿ ਇਸ ਖੇਤਰ 'ਚ 10 ਦਿਨਾਂ ਦੀ ਔਸਤ ਬਾਰਿਸ਼ ਦੇ ਬਰਾਬਰ ਹੈ।


Related News