ਬ੍ਰਾਜ਼ੀਲ ''ਚ ਭਾਰੀ ਮੀਂਹ ਕਾਰਨ 30 ਲੋਕਾਂ ਦੀ ਮੌਤ, ਹਜ਼ਾਰਾਂ ਲੋਕਾਂ ਨੂੰ ਛੱਡਣੇ ਪਏ ਘਰ

01/26/2020 10:31:04 AM

ਰੀਓ ਡੀ ਜਨੇਰੀਓ— ਬ੍ਰਾਜ਼ੀਲ ਦੇ ਦੱਖਣੀ-ਪੂਰਬੀ ਸ਼ਹਿਰ ਬੇਲੋ ਹੋਰੀਜੇਂਟੋ 'ਚ ਭਾਰੀ ਮੀਂਹ ਅਤੇ ਢਿੱਗਾਂ ਡਿੱਗਣ ਕਾਰਨ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਤੇ ਹੋਰ ਕਈ ਲੋਕ ਲਾਪਤਾ ਹੋ ਗਏ। ਸਥਾਨਕ ਮੀਡੀਆ ਨੇ ਐਤਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਸੂਬੇ ਦੇ ਨਾਗਰਿਕ ਸੁਰੱਖਿਆ ਖੇਤਰੀ ਅਧਿਕਾਰੀਆਂ ਮੁਤਾਬਕ ਭਾਰੀ ਮੀਂਹ ਕਾਰਨ 2,554 ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ ਅਤੇ 791 ਲੋਕ ਸ਼ਨੀਵਾਰ ਤਕ ਮੀਂਹ ਕਾਰਨ ਬੇਘਰ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਬੋਲੋ ਹੋਰੀਜੇਂਟੋ ਸ਼ਹਿਰ ਨਾਲ ਇਬਿਰਟੇ ਅਤੇ ਬੇਟਿਮ ਨਗਰਪਾਲਿਕਾ ਖੇਤਰ 'ਚ ਕਈ ਲਾਸ਼ਾਂ ਮਿਲੀਆਂ ਹਨ। ਬ੍ਰਾਜ਼ੀਲ ਦੀ ਰਾਸ਼ਟਰੀ ਮੌਸਮ ਸੰਸਥਾ ਨੇ ਦੱਸਿਆ ਕਿ ਬੇਲੋ ਹੋਰੀਜੇਂਟੋ 'ਚ ਸ਼ੁੱਕਰਵਾਰ ਨੂੰ ਪਿਛਲੇ 110 ਸਾਲਾਂ 'ਚ ਸਭ ਤੋਂ ਵਧੇਰੇ ਮੀਂਹ ਪਿਆ। ਇੱਥੇ ਲਗਭਗ 24 ਘੰਟਿਆਂ 'ਚ 171.8 ਮਿਲੀਮੀਟਰ ਮੀਂਹ ਪਿਆ, ਜਿਸ ਕਾਰਨ ਸਥਿਤੀ ਕਾਫੀ ਖਰਾਬ ਹੋ ਗਈ।


Related News