ਇੰਡੋਨੇਸ਼ੀਆ ''ਚ ਮੋਹਲੇਧਾਰ ਮੀਂਹ ਕਾਰਨ ਅਚਾਨਕ ਆਇਆ ਹੜ੍ਹ, ਪਾਣੀ ''ਚ ਡੁੱਬੀਆਂ ਸੜਕਾਂ
Friday, Mar 01, 2024 - 11:40 AM (IST)
ਜਕਾਰਤਾ (ਵਾਰਤਾ)— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ 'ਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਆਏ ਹੜ੍ਹ ਕਾਰਨ 34 ਸੜਕਾਂ ਪਾਣੀ 'ਚ ਡੁੱਬ ਗਈਆਂ, ਜਿਸ ਨਾਲ ਆਵਾਜਾਈ 'ਚ ਵਿਘਨ ਪਿਆ। ਅਧਿਕਾਰੀਆਂ ਮੁਤਾਬਕ ਸ਼ਹਿਰ ਦੇ ਕੁਝ ਇਲਾਕਿਆਂ ਵਿਚ ਵਸਨੀਕਾਂ ਨੂੰ ਜਗ੍ਹਾ ਖਾਲੀ ਕਰਨੀ ਪਈ। ਜਕਾਰਤਾ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਮੁਤਾਬਕ ਹੜ੍ਹ ਦੇ ਪਾਣੀ ਦੀ ਡੂੰਘਾਈ 15 ਸੈਂਟੀਮੀਟਰ ਤੋਂ ਲੈ ਕੇ 50 ਸੈਂਟੀਮੀਟਰ ਤੋਂ ਜ਼ਿਆਦਾ ਸੀ।
ਇਹ ਵੀ ਪੜ੍ਹੋ: ਸ਼ਾਹਬਾਜ਼ ਸ਼ਰੀਫ਼ ਜਾਂ ਉਮਰ ਅਯੂਬ ਖ਼ਾਨ; ਪਾਕਿਸਤਾਨ ਨੂੰ ਇਸ ਦਿਨ ਮਿਲੇਗਾ ਨਵਾਂ ਪ੍ਰਧਾਨ ਮੰਤਰੀ
ਇੰਡੋਨੇਸ਼ੀਆ ਦੀ ਮੌਸਮ ਏਜੰਸੀ ਨੇ ਵੀਰਵਾਰ ਨੂੰ ਰਾਜਧਾਨੀ ਅਤੇ ਇਸ ਦੇ ਸ਼ਹਿਰਾਂ 'ਚ ਅਗਲੇ 8 ਦਿਨਾਂ ਤੱਕ ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨ ਦੇ ਉਪ ਮੁਖੀ ਗੁਸਵੰਤੋ ਨੇ ਕਿਹਾ, "1 ਮਾਰਚ ਤੋਂ 8 ਮਾਰਚ ਦੇ ਵਿਚਕਾਰ, ਮੋਹਲੇਧਾਰ ਮੀਂਹ ਅਤੇ ਤੇਜ਼ ਹਵਾਵਾਂ ਜਕਾਰਤਾ ਅਤੇ ਬੋਗੋਰ, ਡੇਪੋਕ ਅਤੇ ਬੇਕਾਸੀ ਸਮੇਤ ਹੋਰ ਸ਼ਹਿਰਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।" ਉਨ੍ਹਾਂ ਕਿਹਾ ਕਿ ਜਕਾਰਤਾ ਵਿੱਚ ਮੰਗਲਵਾਰ ਤੋਂ ਮੀਂਹ ਵਿੱਚ ਵਾਧਾ ਦੇਖਿਆ ਗਿਆ ਹੈ ਅਤੇ ਸ਼ਹਿਰ ਦੇ ਉੱਤਰੀ ਇਲਾਕਿਆਂ ਜਿਵੇਂ ਕੇਲਾਪਾ ਗੈਡਿੰਗ ਅਤੇ ਤੰਜੰਗ ਪ੍ਰਿਓਕ ਵਿੱਚ ਮੋਹਲੇਧਾਰ ਮੀਂਹ ਪੈ ਰਿਹਾ ਹੈ। ਗੁਸਵੰਤੋ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।