ਇਟਲੀ ਪੁਲਸ ਦੀ ਵੱਡੀ ਕਾਰਵਾਈ : ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ’ਚ ਵਰਤਣ ਵਾਲਿਆਂ ਨੂੰ ਭਾਰੀ ਜੁਰਮਾਨੇ

12/23/2023 10:31:45 AM

ਮਿਲਾਨ/ਰੋਮ (ਸਾਬੀ ਚੀਨੀਆ, ਟੇਕ ਚੰਦ) - ਉੱਤਰੀ ਇਟਲੀ ਦੇ ਪੁਲਸ ਪ੍ਰਸ਼ਾਸਨ ਵੱਲੋਂ ਮਿਲਾਨ ਏਅਰਪੋਰਟ ’ਤੇ ਇਕ ਵੱਡੀ ਕਾਰਵਾਈ ਕਰਦਿਆਂ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਰਤਣ ਵਾਲੇ 31 ਵਾਹਨਾਂ ਸਮੇਤ 12 ਲੋਕਾਂ ਨੂੰ 89 ਹਜ਼ਾਰ ਯੂਰੋ (ਜੋ ਭਾਰਤੀ ਕਰੰਸੀ ਮੁਤਾਬਿਕ 90 ਲੱਖ ਰੁਪਏ ਬਣਦੇ ਹਨ) ਦੇ ਭਾਰੀ ਜੁਰਮਾਨੇ ਕੀਤੇ ਗਏ ਹਨ। ਪੁਲਸ ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਲੋਕ ਪੂਰੀ ਤਰ੍ਹਾਂ ਹੈਰਾਨ ਹਨ ਕਿ ਕਿਸ ਤਰ੍ਹਾਂ ਇਟਲੀ ਦੇ ਹਵਾਈ ਅੱਡਿਆਂ ’ਤੇ ਸਰਕਾਰ ਨੂੰ ਟੈਕਸ ਦਿੱਤੇ ਬਿਨਾਂ ਲੋਕ ਆਪਣੇ ਨਿੱਜੀ ਵਾਹਨਾਂ ਨੂੰ ਟੈਕਸੀ ਦੇ ਰੂਪ ਵਿਚ ਵਰਤ ਕੇ ਇਟਲੀ ਸਰਕਾਰ ਨੂੰ ਲੱਖਾਂ ਯੂਰੋ ਦਾ ਚੂਨਾ ਲਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਭਾਰਤ-ਕੈਨੇਡਾ ਦੇ ਰਿਸ਼ਤਿਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਦੱਸਣਯੋਗ ਹੈ ਕਿ ਸਥਾਨਕ ਪੁਲਸ ਪਿਛਲੇ ਕੁਝ ਸਮੇਂ ਤੋਂ ਆਰੰਭ ਕੀਤੇ ਇਕ ਵਿਸ਼ੇਸ਼ ਆਪ੍ਰੇਸ਼ਨ ਰਾਹੀਂ ਹਵਾਈ ਅੱਡੇ ਦੇ ਨੇੜੇ-ਤੇੜੇ ਘੁੰਮ ਰਹੀਆਂ ਇਨ੍ਹਾਂ ਕਾਰਾਂ ’ਤੇ ਨਜ਼ਰ ਰੱਖੀ ਜਾ ਰਹੀ ਸੀ, ਜਿਨ੍ਹਾਂ ਨੂੰ ਅਕਸਰ ਮਿਲਾਨ ਦੇ ਮਾਲਪੈਂਸਾ ਹਵਾਈ ਅੱਡੇ ਦੇ ਨੇੜੇ ਵੇਖਿਆ ਜਾਂਦਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਇਸ ਇਲਾਕੇ 'ਚ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ, ਨੋਟੀਫਿਕੇਸ਼ਨ ਜਾਰੀ

ਪੁਲਸ ਮੁਤਾਬਕ ਮੁਲਜ਼ਮ ਮਿਲਾਨ ਆਉਣ ਵਾਲੀਆਂ ਸਵਾਰੀਆਂ ਨੂੰ ਨਜ਼ਦੀਕੀ ਰਿਸ਼ਤੇਦਾਰ ਦੱਸ ਕੇ ਪ੍ਰਸ਼ਾਸਨ ਦੇ ਅੱਖੀਂ ਘੱਟਾ ਪਾ ਮੰਜ਼ਿਲ ਤੱਕ ਪਹੁੰਚਾ ਪੈਸੇ ਕਮਾ ਰਹੇ ਸਨ ਤੇ ਗਲਤ ਤਰੀਕੇ ਸਵਾਰੀਆਂ ਦੀ ਢੋਆ-ਢੁਆਈ ਕਰਦੇ ਹਨ । ਪੁਲਸ ਪ੍ਰਸ਼ਾਸਨ ਵੱਲੋਂ ਕੀਤੀ ਕਾਰਵਾਈ ਦੌਰਾਨ ਜਿੱਥੇ 89 ਹਜ਼ਾਰ ਯੂਰੋ ਦੇ ਕਰੀਬ ਵੱਡੇ ਜੁਰਮਾਨੇ ਕੀਤੇ ਗਏ ਹਨ। ਉੱਥੇ ਫੜੇ ਗਏ ਨਿੱਜੀ ਵਾਹਨਾਂ ਨੂੰ 2 ਤੋਂ 8 ਮਹੀਨਿਆਂ ਤੱਕ ਜ਼ਬਤ ਕਰ ਕੇ ਅਦਾਲਤੀ ਕਾਰਵਾਈ ਕੀਤੀ ਗਈ ਹੈ। ਮਾਮਲੇ ਦੀ ਸਾਰੀ ਸੱਚਾਈ ਜਾਣਨ ਲਈ ਪੁਲਸ ਵੱਲੋਂ ਕਾਰ ਚਾਲਕਾਂ ਅਤੇ ਸਵਾਰੀਆਂ ਤੋਂ ਅਲੱਗ-ਅਲੱਗ ਤਰੀਕੇ ਤੇ ਪੁੱਛਗਿੱਛ ਵੀ ਕੀਤੀ ਗਈ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਸਵਾਰੀਆਂ ਨੇ ਪੁਲਸ ਪ੍ਰਸ਼ਾਸਨ ਨੂੰ ਗਲਤ ਜਾਣਕਾਰੀ ਦਿੱਤੀ ਉਨ੍ਹਾਂ ’ਤੇ ਵੀ ਕੇਸ ਦਰਜ ਹੋ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


sunita

Content Editor

Related News