ਕੈਲੀਫੋਰਨੀਆ 'ਚ ਸਿਹਤ ਕਰਮਚਾਰੀਆਂ ਲਈ ਜ਼ਰੂਰੀ ਹੋਵੇਗੀ ਕੋਰੋਨਾ ਵੈਕਸੀਨ

08/06/2021 9:29:46 PM

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ 'ਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਦੇ ਯਤਨਾਂ ਵਿਚ ਸੂਬੇ ਦੇ ਹੈਲਥ ਵਰਕਰਾਂ ਲਈ ਕੋਰੋਨਾ ਵੈਕਸੀਨ ਲਗਵਾਉਣੀ ਜ਼ਰੂਰੀ ਕੀਤੀ ਜਾਵੇਗੀ। ਕੈਲੀਫੋਰਨੀਆ 'ਚ ਲਗਭਗ 2.2 ਮਿਲੀਅਨ ਸਿਹਤ ਸੰਭਾਲ ਕਰਮਚਾਰੀਆਂ ਤੇ ਲੰਮੇ ਸਮੇਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀਆਂ ਨੂੰ 30 ਸਤੰਬਰ ਤਕ ਪੂਰੀ ਤਰ੍ਹਾਂ ਕੋਰੋਨਾ ਟੀਕਾਕਰਨ ਦੀ ਜ਼ਰੂਰਤ ਹੋਵੇਗੀ।

ਇਹ ਖ਼ਬਰ ਪੜ੍ਹੋ- ENG v IND : ਭਾਰਤੀ ਟੀਮ 278 ਦੌੜਾਂ 'ਤੇ ਢੇਰ, 95 ਦੌੜਾਂ ਦੀ ਬਣਾਈ ਬੜ੍ਹਤ


ਕੈਲੀਫੋਰਨੀਆ ਦੇ ਪਬਲਿਕ ਹੈਲਥ ਵਿਭਾਗ ਦੁਆਰਾ ਵੀਰਵਾਰ ਨੂੰ ਜਾਰੀ ਕੀਤਾ ਗਿਆ ਇਸ ਸਬੰਧੀ ਆਦੇਸ਼, ਗਵਰਨਰ ਗੈਵਿਨ ਨਿਊਸਮ ਦੁਆਰਾ ਪਿਛਲੇ ਮਹੀਨੇ ਕਹੇ ਗਏ ਸ਼ਬਦਾਂ ਨਾਲੋਂ ਵੱਖਰਾ ਹੈ। ਗਵਰਨਰ ਨੇ ਘੋਸ਼ਣਾ ਕੀਤੀ ਸੀ ਕਿ ਸਿਹਤ ਸੰਭਾਲ ਕਰਮਚਾਰੀਆਂ ਕੋਲ ਕੋਰੋਨਾ ਟੀਕਾ ਲਗਵਾਉਣ ਜਾਂ ਹਫਤਾਵਾਰੀ ਕੋਰੋਨਾ ਜਾਂਚ ਵਿਚ ਦਾਖਲ ਹੋਣ ਦਾ ਵਿਕਲਪ ਹੋਵੇਗਾ ਪਰ ਹੁਣ, ਇਸ ਆਦੇਸ਼ ਅਨੁਸਾਰ ਸਿਹਤ ਸੰਭਾਲ ਕਰਮਚਾਰੀਆਂ ਲਈ ਟੀਕਾਕਰਨ ਸਬੰਧੀ ਕੋਈ ਵਿਕਲਪ ਨਹੀਂ ਹੈ। ਸੁਰੱਖਿਆ ਦੇ ਮੱਦੇਨਜ਼ਰ ਸਤੰਬਰ ਦੇ ਅੰਤ ਤਕ ਸਾਰਿਆਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਜਿਹੜੇ ਕਰਮਚਾਰੀ ਧਾਰਮਿਕ ਵਿਸ਼ਵਾਸ ਦੇ ਕਾਰਨ ਟੀਕੇ ਨੂੰ ਅਸਵੀਕਾਰ ਕਰਦੇ ਹਨ ਜਾਂ ਜਿਨ੍ਹਾਂ ਨੂੰ ਲਾਇਸੈਂਸਸ਼ੁਦਾ ਡਾਕਟਰਾਂ ਦੁਆਰਾ ਸਿਹਤ ਸਮੱਸਿਆ ਦੱਸੀ ਗਈ ਹੈ, ਉਹ ਟੀਕਾਕਰਨ ਤੋਂ ਛੋਟ ਲੈ ਸਕਦੇ ਹਨ।

ਇਹ ਖ਼ਬਰ ਪੜ੍ਹੋ- ENG v IND : ਐਂਡਰਸਨ ਨੇ ਭਾਰਤ ਦੇ ਇਸ ਗੇਂਦਬਾਜ਼ ਦਾ ਤੋੜਿਆ ਇਹ ਰਿਕਾਰਡ


ਅੰਕੜਿਆਂ ਅਨੁਸਾਰ ਕੈਲੀਫੋਰਨੀਆ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਵੇਂ ਵਾਇਰਸ ਦੇ ਮਾਮਲਿਆਂ 'ਚ ਸਭ ਤੋਂ ਤੇਜ਼ੀ ਨਾਲ ਵਾਧਾ ਵੇਖ ਰਿਹਾ ਹੈ। ਸਟੇਟ ਵਿੱਚ ਪ੍ਰਤੀ ਦਿਨ ਪ੍ਰਤੀ 100,000 ਲੋਕਾਂ ਪਿੱਛੇ ਔਸਤਨ 18.3 ਨਵੇਂ ਕੇਸ ਦਰਜ ਹੋ ਰਹੇ ਹਨ ਤੇ ਜ਼ਿਆਦਾਤਰ ਨਵੇਂ ਮਾਮਲੇ ਵਾਇਰਸ ਦੇ ਡੈਲਟਾ ਰੂਪ ਦੇ ਕਾਰਨ ਹੁੰਦੇ ਹਨ। ਕੈਲੀਫੋਰਨੀਆ ਦਾ ਨਵਾਂ ਟੀਕਾ ਆਦੇਸ਼ ਵਿਆਪਕ ਹੈ ਅਤੇ ਹਸਪਤਾਲਾਂ, ਨਰਸਿੰਗ ਸਹੂਲਤਾਂ, ਮਨੋਵਿਗਿਆਨਕ ਹਸਪਤਾਲਾਂ, ਬਾਲਗ ਸਿਹਤ ਸੰਭਾਲ ਕੇਂਦਰਾਂ, ਡਾਇਲਸਿਸ ਕੇਂਦਰਾਂ, ਹਾਸਪਾਈਸ ਸਹੂਲਤਾਂ ਅਤੇ ਕਲੀਨਿਕਾਂ ਅਤੇ ਡਾਕਟਰਾਂ ਦੇ ਦਫਤਰਾਂ ਸਮੇਤ ਜ਼ਿਆਦਾਤਰ ਸਿਹਤ ਦੇਖਭਾਲ ਸਹੂਲਤਾਂ ਦੇ ਕਰਮਚਾਰੀਆਂ 'ਤੇ ਲਾਗੂ ਹੁੰਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News