ਬਰਮਿੰਘਮ: ਕਤਲ ਮਾਮਲੇ ''ਚ ਹਸਨ ਤਸਲੀਮ ਤੇ ਗੁਰਦੀਪ ਸੰਧੂ ਨੂੰ 60 ਸਾਲ ਦੀ ਕੈਦ

02/17/2023 12:59:06 AM

ਬਰਮਿੰਘਮ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਪਰਿਵਾਰਾਂ 'ਚ ਕੁੜੱਤਣ ਅਤੇ ਝਗੜੇ ਨੂੰ ਲੈ ਕੇ ਹੋਈ ਗੋਲੀਬਾਰੀ ਦੌਰਾਨ ਬਲੈਕ ਕੰਟਰੀ ਟੈਕਸੀ ਬੌਸ ਮੁਹੰਮਦ ਹਾਰੂਨ ਜ਼ੇਬ ਨੂੰ ਗੋਲੀ ਮਾਰਨ ਵਾਲੇ ਕਾਤਲਾਂ ਨੂੰ ਉਮਰ ਭਰ ਲਈ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਹੈ। ਕਾਤਲ ਹਸਨ ਤਸਲੀਮ ਨੇ ਡਡਲੀ ਵਿੱਚ 4 ਬੱਚਿਆਂ ਦੇ ਪਿਤਾ ਮੁਹੰਮਦ ਹਾਰੂਨ ਜ਼ੇਬ 'ਤੇ ਕੁਲ 5 ਗੋਲੀਆਂ ਚਲਾਈਆਂ, ਜਿਸ ਦੇ ਸਿੱਟੇ ਵਜੋਂ ਉਸ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਬਜ਼ੁਰਗਾਂ ਦੇ ਭੇਸ 'ਚ ਗਹਿਣਿਆਂ ਦੀ ਦੁਕਾਨ ਲੁੱਟਣ ਵਾਲੇ 2 ਭਰਾਵਾਂ ਨੂੰ 31 ਸਾਲ ਦੀ ਕੈਦ

ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਹਸਨ ਤਸਲੀਮ ਦਾ ਸਾਥੀ ਗੁਰਦੀਪ ਸੰਧੂ ਵੋਕਸਵੈਗਨ ਗੋਲਫ ਗੱਡੀ ਨੂੰ ਚਲਾ ਰਿਹਾ ਸੀ, ਉਸ ਨੇ ਗੱਡੀ ਹੌਲੀ ਕਰਕੇ ਗੋਲੀ ਚਲਾਉਣ ਵਿੱਚ ਸਾਥ ਦਿੱਤਾ ਸੀ। ਮਿਸਟਰ ਜ਼ੇਬ (39) ਪਰਿਵਾਰ ਨਾਲ ਆਪਣਾ ਜਨਮ ਦਿਨ ਮਨਾਉਣ ਤੋਂ ਬਾਅਦ ਆਪਣੀ ਟੈਕਸੀ 'ਚੋਂ ਆਪਣੇ ਘਰ ਅੱਗੇ ਉੱਤਰ ਰਿਹਾ ਸੀ, ਜਦੋਂ 31 ਜਨਵਰੀ, 2021 ਨੂੰ ਦੁਪਹਿਰ 12.30 ਵਜੇ ਤੋਂ ਬਾਅਦ ਕੁਈਨਜ਼ ਕਰਾਸ ਵਿੱਚ ਉਸ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News