Harry Potter ਸਟਾਰ Dame Maggie Smith ਦਾ ਦਿਹਾਂਤ, 89 ਸਾਲ ਦੀ ਉਮਰ ''ਚ ਲਏ ਆਖਰੀ ਸਾਹ

Friday, Sep 27, 2024 - 09:04 PM (IST)

Harry Potter ਸਟਾਰ Dame Maggie Smith ਦਾ ਦਿਹਾਂਤ, 89 ਸਾਲ ਦੀ ਉਮਰ ''ਚ ਲਏ ਆਖਰੀ ਸਾਹ

ਇੰਟਰਨੈਸ਼ਨਲ ਡੈਸਕ : ਹਾਲੀਵੁੱਡ ਸਟਾਰ ਡੇਮ ਮੈਗੀ ਸਮਿਥ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਸ ਨੇ 'ਹੈਰੀ ਪੋਟਰ' ਵਿੱਚ ਪ੍ਰੋਫੈਸਰ ਮਿਨਰਵਾ ਮੈਕਗੋਨਾਗਲ ਦੀ ਭੂਮਿਕਾ ਨਿਭਾਈ ਸੀ। ਡੇਮ ਨੂੰ ਫਿਲਮ ਦ ਪ੍ਰਾਈਮ ਆਫ ਮਿਸ ਜੀਨ ਬ੍ਰੋਡੀ ਲਈ ਆਸਕਰ ਮਿਲਿਆ ਹੈ। ਜੋ ਕਿ ਸਾਲ 1969 ਵਿੱਚ ਆਈ ਸੀ। ਇੱਕ ਬਿਆਨ ਵਿਚ, ਡੇਮ ਦੇ ਦੋ ਪੁੱਤਰਾਂ ਨੇ ਉਸਦੀ ਮੌਤ ਦੀ ਜਾਣਕਾਰੀ ਦਿੱਤੀ।

ਪੁੱਤਰਾਂ ਨੇ ਜਾਰੀ ਕੀਤਾ ਬਿਆਨ
ਕ੍ਰਿਸ ਲਾਰਕਿਨ ਅਤੇ ਟੋਬੀ ਸਟੀਫਨਜ਼ ਨੇ ਦੱਸਿਆ ਕਿ ਡੇਮ ਦੀ ਲੰਡਨ ਦੇ ਇੱਕ ਹਸਪਤਾਲ ਵਿਚ ਮੌਤ ਹੋ ਗਈ। ਉਨ੍ਹਾਂ ਲਿਖਿਆ- ਡੇਮ ਆਪਣੇ ਪਿੱਛੇ 2 ਪੁੱਤਰ ਅਤੇ 5 ਪੋਤੇ-ਪੋਤੀਆਂ ਛੱਡ ਗਏ ਹਨ। ਉਹ ਬਹੁਤ ਚੰਗੀ ਮਾਂ ਅਤੇ ਦਾਦੀ ਸੀ। ਉਹ ਆਪਣੇ ਸਮੇਂ ਦੀ ਇੱਕ ਸੱਚੀ ਲਿਜੇਂਡ ਸੀ। ਉਸਨੇ ਕਈ ਸ਼ਾਨਦਾਰ ਆਨਸਕ੍ਰੀਨ ਪ੍ਰਦਰਸ਼ਨ ਦਿੱਤੇ। ਉਹ ਹਮੇਸ਼ਾ ਸਾਡੀਆਂ ਯਾਦਾਂ ਵਿੱਚ ਜ਼ਿੰਦਾ ਰਹੇਗੀ।

ਉਸਦੇ ਕੈਰੀਅਰ ਦੀ ਸ਼ੁਰੂਆਤ ਥੀਏਟਰ ਵਿੱਚ ਹੋਈ ਸੀ, ਪਰ ਉਸਨੇ 1958 ਦੇ ਮੇਲੋਡ੍ਰਾਮਾ, ਨੋਵੇਅਰ ਟੂ ਗੋ ਵਿੱਚ ਆਪਣੀ ਪਹਿਲੀ ਬਾਫਟਾ ਨਾਮਜ਼ਦਗੀ ਪ੍ਰਾਪਤ ਕੀਤੀ। 1963 ਤੱਕ, ਉਸਨੂੰ ਨੈਸ਼ਨਲ ਥੀਏਟਰ ਵਿੱਚ ਲਾਰੈਂਸ ਓਲੀਵੀਅਰ ਦੇ ਉਲਟ, ਡੇਸਡੇਮੋਨਾ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ ਤੇ ਦੋ ਸਾਲ ਬਾਅਦ ਇਸ ਨੂੰ ਅਸਲੀ ਕਾਸਟ ਨਾਲ ਇੱਕ ਫਿਲਮ ਵਜੋਂ ਬਣਾਇਆ ਗਿਆ ਸੀ, ਜਿਸ ਵਿੱਚ ਸਮਿਥ ਨੂੰ ਆਸਕਰ ਲਈ ਨਾਮਜ਼ਦ ਕੀਤਾ ਗਿਆ ਸੀ।


author

Baljit Singh

Content Editor

Related News