ਹੈਰਿਸ ਨੇ ਵਿਸਕਾਨਸਿਨ ਅਤੇ ਓਬਾਮਾ ਨੇ ਸ਼ਿਕਾਗੋ ''ਚ ਕੀਤਾ ਪ੍ਰਚਾਰ

Wednesday, Aug 21, 2024 - 10:16 AM (IST)

ਸ਼ਿਕਾਗੋ (ਏਜੰਸੀ)   ਅਮਰੀਕਾ ਵਿੱਚ ਨਵੰਬਰ ਵਿੱਚ ਹੋਣ ਵਾਲੀਆਂ ਪ੍ਰਸਤਾਵਿਤ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਮੁਹਿੰਮ ਦੇ ਹਿੱਸੇ ਵਜੋਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵਿਸਕਾਨਸਿਨ ਵਿੱਚ ਇੱਕ ਜਨਤਕ ਮੀਟਿੰਗ ਕੀਤੀ, ਜਦਕਿ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਸਦੀ ਪਤਨੀ ਮਿਸ਼ੇਲ ਓਬਾਮਾ ਨੇ ਸ਼ਿਕਾਗੋ ਵਿੱਚ ਹੈਰਿਸ ਦੇ ਸਮਰਥਨ ਵਿੱਚ ਪ੍ਰਚਾਰ ਕੀਤਾ। ਬਰਾਕ ਓਬਾਮਾ ਨੇ ਸ਼ਿਕਾਗੋ ਵਿੱਚ ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ (ਡੀ.ਐਨ.ਸੀ) ਵਿੱਚ ਕਿਹਾ,"ਮੈਨੂੰ ਉਮੀਦ ਦਿਸ ਰਹੀ ਹੈ।" ਇਸ ਤੋਂ ਪਹਿਲਾਂ ਮਿਸ਼ੇਲ ਨੇ ਜਨਸਭਾ ਵਿਚ ਕਿਹਾ, "ਹਵਾ ਵਿੱਚ ਕੁਝ ਜਾਦੂਈ ਹੈ, ਕੀ ਅਜਿਹਾ ਨਹੀਂ ਹੈ। ਉਸਨੇ ਕਿਹਾ, "ਅਮਰੀਕਾ ਵਿਚ ਉਮੀਦ ਪਰਤ ਰਹੀ ਹੈ।" 

ਇਸ ਤੋਂ ਪਹਿਲਾਂ, ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹੈਰਿਸ ਨੇ ਵਿਸਕਾਨਸਿਨ ਵਿੱਚ ਕਿਹਾ ਕਿ ਉਹ "ਲੋਕਾਂ ਦੁਆਰਾ ਸੰਚਾਲਿਤ ਮੁਹਿੰਮ ਚਲਾ ਰਹੀ ਹੈ।" ਪਿਛਲੇ ਮਹੀਨੇ ਰਿਪਬਲਿਕਨ ਪਾਰਟੀ ਦੀ ਕਨਵੈਨਸ਼ਨ ਹੋਈ ਸੀ। ਉਪ ਰਾਸ਼ਟਰਪਤੀ ਨੇ ਕਿਹਾ, "ਅਸੀਂ ਇਕੱਠੇ ਮਿਲ ਕੇ ਅੱਗੇ ਦਾ ਨਵਾਂ ਰਾਹ ਸਿਰਜਾਂਗੇ... ਆਜ਼ਾਦੀ, ਮੌਕੇ, ਆਸ਼ਾਵਾਦ ਅਤੇ ਵਿਸ਼ਵਾਸ ਦਾ ਭਵਿੱਖ ਬਣਾਵਾਂਗੇ।" ਅਮਰੀਕਾ ਦੇ ਪਹਿਲੇ ਗੈਰ ਗੋਰੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ, "ਇਤਿਹਾਸ (ਮੌਜੂਦਾ ਰਾਸ਼ਟਰਪਤੀ) ਜੋਅ ਬਾਈਡੇਨ ਨੂੰ ਇਕ ਅਜਿਹੇ ਰਾਸ਼ਟਰਪਤੀ ਦੇ ਰੂਪ ਵਿੱਚ ਯਾਦ ਰੱਖੇਗਾ, ਜਿਨ੍ਹਾਂ ਨੇ ਬਹੁਤ ਖ਼ਤਰੇ ਦੇ ਸਮੇਂ ਲੋਕਤੰਤਰ ਦੀ ਰੱਖਿਆ ਕੀਤੀ। ਜੋਅ, ਤੁਹਾਡਾ ਧੰਨਵਾਦ। ਮੈਨੂੰ ਉਨ੍ਹਾਂ ਨੂੰ ਆਪਣਾ ਰਾਸ਼ਟਰਪਤੀ ਕਹਿਣ 'ਤੇ ਮਾਣ ਹੈ, ਪਰ ਮੈਨੂੰ ਹੋਰ ਵੀ ਮਾਣ ਹੈ ਕਿ ਉਹ ਮੇਰਾ ਦੋਸਤ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸੜਕ ਹਾਦਸੇ ਦੌਰਾਨ ਭਾਰਤੀ ਵਿਦਿਆਰਥਣ ਦੀ ਮੌਤ

ਕਾਂਗਰਸਮੈਨ ਚੱਕ ਸ਼ੂਮਰ ਅਤੇ ਬਰਨੀ ਸੈਂਡਰਸ ਨੇ ਵੀ ਹੈਰਿਸ ਦੀ ਤਾਰੀਫ ਕੀਤੀ। ਇਸ ਮੁਹਿੰਮ ਦੌਰਾਨ ਟਰੰਪ ਦੀ ਸਾਬਕਾ ਪ੍ਰੈੱਸ ਸਕੱਤਰ ਅਤੇ ਹੁਣ ਉਨ੍ਹਾਂ ਦੀ ਕੱਟੜ ਆਲੋਚਕ ਸਟੀਫਨੀ ਗ੍ਰਿਸ਼ਮ ਨੇ ਵੀ ਹੈਰਿਸ ਦੀ ਤਾਰੀਫ ਕਰਦੇ ਹੋਏ ਕਿਹਾ, ''ਟਰੰਪ ਦੀ ਕੋਈ ਹਮਦਰਦੀ, ਕੋਈ ਨੈਤਿਕਤਾ ਅਤੇ ਸੱਚਾਈ ਪ੍ਰਤੀ ਵਫ਼ਾਦਾਰੀ ਨਹੀਂ ਹੈ। ਮੈਂ ਆਪਣੀ ਪਾਰਟੀ ਨਾਲੋਂ ਆਪਣੇ ਦੇਸ਼ ਨੂੰ ਪਿਆਰ ਕਰਦਾ ਹਾਂ। ਕਮਲਾ ਹੈਰਿਸ ਸੱਚ ਬੋਲਦੀ ਹੈ। ਉਹ ਅਮਰੀਕੀ ਲੋਕਾਂ ਦਾ ਸਨਮਾਨ ਕਰਦੀ ਹੈ ਅਤੇ ਮੇਰੀ ਵੋਟ ਉਨ੍ਹਾਂ ਦੇ ਨਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News