ਹੈਰਿਸ ਨੇ ਵੀਅਤਨਾਮ ਤੋਂ ਸਿਆਸੀ ਅਸੰਤੁਸ਼ਟਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ

08/28/2021 2:20:01 AM

ਹਨੋਈ (ਭਾਸ਼ਾ)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਹਫਤੇ ਵੀਅਤਨਾਮੀ ਨੇਤਾਵਾਂ ਨਾਲ ਗੱਲਬਾਤ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿਆਸੀ ਸਰਗਰਮੀ ’ਤੇ ਪਾਬੰਦੀਆਂ ਦੇ ਮੁੱਦੇ ਉਠਾਏ ਅਤੇ ਵੀਅਤਨਾਮ ਤੋਂ ਸਿਆਸੀ ਅਸੰਤੁਸ਼ਟਾਂ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ। ਹੈਰਿਸ ਨੇ ਹਨੋਈ ਵਿਚ ਕਿਹਾ ਕਿ ਇਹ ਮੁਸ਼ਕਲ ਗੱਲਬਾਤ ਤੋਂ ਪਿੱਛੇ ਨਹੀਂ ਹਟਣ ਵਾਲੇ ਹਨ।

ਇਹ ਵੀ ਪੜ੍ਹੋ : ਬੰਗਲਾਦੇਸ਼ : ਨਦੀ 'ਚ ਕਿਸ਼ਤੀ ਡੁੱਬਣ ਕਾਰਨ 20 ਲੋਕਾਂ ਦੀ ਹੋਈ ਮੌਤ

ਮੁਸ਼ਕਲ ਵਾਰਤਾ ਜ਼ਿਆਦਾਤਰ ਉਨ੍ਹਾਂ ਲੋਕਾਂ ਨਾਲ ਹੋਣੀ ਚਾਹੀਦੀ ਜਿਨ੍ਹਾਂ ਦੇ ਨਾਲ ਤੁਹਾਡੀ ਸ਼ਾਂਝੇਦਾਰੀ ਹੋ ਸਕਦੀ ਹੈ। ਹੈਰਿਸ ਨੇ ਕਿਹਾ ਕਿ ਉਨ੍ਹਾਂ ਨੇ ਵੀਅਤਨਾਮ ਦੇ ਨੇਤਾਵਾਂ ਤੋਂ ਸਿਆਸੀ ਅਸੰਤੁਸ਼ਟਾਂ ਨੂੰ ਰਿਹਾਅ ਕਰਨ ਨੂੰ ਲੈ ਕੇ ਗੱਲ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸੰਬੰਧ 'ਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਕਿ ਗੱਲਬਾਤ ਕਿੰਨੀ ਪ੍ਰਭਾਵਸ਼ਾਲੀ ਰਹੀ  ਵੀਅਤਨਾਮ ਨੂੰ ਪ੍ਰਗਵਾਟੇ ਅਤੇ ਪ੍ਰੈੱਸ ਦੀ ਆਜ਼ਾਦੀ ’ਤੇ ਪਾਬੰਦੀ, ਦੇਸ਼ ਵਿਚ ਔਰਤਾਂ ਦੇ ਖਿਲਾਫ ਵਿਆਪਕ ਹਿੰਸਾ ਅਤੇ ਸਿਆਸੀ ਅਸੰਤੁਸ਼ਟਾਂ ਖਿਲਾਫ ਕਾਰਵਾਈ ਲਈ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।

ਇਹ ਵੀ ਪੜ੍ਹੋ :ਅਫਗਾਨਿਸਤਾਨ ਤੋਂ ਆਉਣ ਵਾਲੇ 4,000 ਲੋਕਾਂ ਦੇ ਰੁਕਣ ਦਾ ਪ੍ਰਬੰਧ ਕਰ ਰਿਹੈ ਪਾਕਿ

ਅਜਿਹੇ 'ਚ, ਹੈਰਿਸ ਨੇ ਉਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਅਮਰੀਕਾ ਅਜਿਹੀਆਂ ਗਤੀਵਿਧੀਆਂ ਲਈ ਚੀਨ ਦੀ ਆਲੋਚਨਾ ਕਿਉਂ ਕਰਦਾ ਹੈ ਜਦਕਿ ਉਹ ਵੀਅਤਨਾਮ ਨਾਲ ਮਜ਼ਬੂਤ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ ਦੱਖਣੀ-ਪੂਰਬੀ ਏਸ਼ੀਆ ਦੀ ਹੈਰਿਸ ਦੀ ਯਾਤਰਾ ਖਤਮ ਹੋ ਗਈ। ਹੈਰਿਸ ਦੀ ਸਿੰਗਾਪੁਰ ਅਤੇ ਵੀਅਤਨਾਮ ਯਾਤਰਾ ਦਾ ਟੀਚਾ ਅਮਰੀਕਾ ਦੇ ਇਨ੍ਹਾਂ ਦੇਸ਼ਾਂ ਨਾਲ ਸੰਬੰਧਾਂ ਨੂੰ ਮਜ਼ਬੂਤ ਕਰਨਾ ਅਤੇ ਖੇਤਰ 'ਚ ਚੀਨ ਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਅਮਰੀਕੀ ਕੋਸ਼ਿਸ਼ਾਂ ਨੂੰ ਤੇਜ਼ ਕਰਨਾ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News