ਹੰਤਾ ਵਾਇਰਸ ਜਾਂ ਕੋਰੋਨਾ , ਜਾਣੋ ਦੋਵਾਂ ''ਚ ਕਿਹੜੈ ਖਤਰਨਾਕ

Tuesday, Mar 24, 2020 - 11:55 PM (IST)

ਹੰਤਾ ਵਾਇਰਸ ਜਾਂ ਕੋਰੋਨਾ , ਜਾਣੋ ਦੋਵਾਂ ''ਚ ਕਿਹੜੈ ਖਤਰਨਾਕ

ਬੀਜਿੰਗ-ਚੀਨ ਅਜੇ ਕੋਰੋਨਾਵਾਇਸ ਦੇ ਕਹਿਰ ਤੋਂ ਉਭਰ ਨਹੀਂ ਪਾਇਆ ਸੀ ਕਿ ਹੰਤਾਵਾਇਰਸ ਨੇ ਹਮਲਾ ਬੋਲ ਦਿੱਤਾ ਹੈ। ਚੀਨ ਦੇ ਯੁੰਨਾਨ ਸੂਬੇ 'ਚ ਮੰਗਲਵਾਰ ਨੂੰ ਇਸ ਵਾਇਰਸ ਨੇ ਇਕ ਵਿਅਕਤੀ ਦੀ ਜਾਨ ਲੈ ਲਈ ਜਿਸ ਨਾਲ ਪੂਰੀ ਦੁਨੀਆ ਦੇ ਹੋਸ਼ ਉੱਡ ਗਏ ਹਨ। ਖਾਸ ਗੱਲ ਇਹ ਹੈ ਕਿ ਕੋਰੋਨਾਵਾਇਰਸ ਦੀ ਇਨਫੈਕਸ਼ਨ 'ਚ ਜਿੱਥੇ ਬਚਣ ਦੇ ਚਾਂਸ ਜ਼ਿਆਦਾ ਹੁੰਦੇ ਹਨ, ਉੱਥੇ ਹੰਤਾਵਾਇਰਸ ਦੀ ਚਪੇਟ 'ਚ ਆਉਣ 'ਤੇ ਜਾਨ ਬਚਾਉਣਾ ਬੇਹੱਦ ਮੁਸ਼ਕਲ ਹੋ ਜਾਂਦਾ ਹੈ। ਹਾਲਾਂਕਿ, ਹਾਰਤ ਦੀ ਗੱਲ ਇਹ ਹੈ ਕਿ ਹੰਤਾਵਾਇਰਸ ਇਕ ਇੰਸਾਨ ਤੋਂ ਦੂਜੇ ਇੰਸਾਨ ਨੂੰ ਹੋਣ ਵਾਲੀ ਇਨਕੈਸ਼ਨ ਨਹੀਂ ਹੈ। ਇਸ ਲਈ ਇਹ ਕੋਰੋਨਾਵਾਇਰਸ ਦੇ ਮੁਕਾਬਲੇ ਘੱਟ ਆਬਾਦੀ 'ਤੇ ਹੀ ਅਸਰ ਕਰਦਾ ਹੈ।

PunjabKesari

ਕੋਰੋਨਾ ਹੋਣ 'ਤੇ ਬਚਣ ਦੇ ਚਾਂਸ ਜ਼ਿਆਦਾ
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਰੋਨਾਵਾਇਰਸ ਦੇ ਕਾਰਣ ਮੌਤ ਦਾ ਗਲੋਬਲ ਰੇਟ ਠੀਕ ਤਰ੍ਹਾਂ ਨਾਲ ਪਤਾ ਲਗਾਉਣ 'ਚ ਕੁਝ ਸਮਾਂ ਲੱਗ ਸਕਦਾ ਹੈ। ਫਿਲਹਾਲ ਇਸ ਨੂੰ 3-4 ਫੀਸਦੀ ਵਿਚਾਲੇ ਮੰਨਿਆ ਜਾ ਰਿਹਾ ਹੈ। ਉੱਥੇ, ਫਰਵਰੀ 'ਚ ਜਾਰੀ ਰਿਪੋਰਟ ਮੁਤਾਬਕ ਕੋਵਿਡ-19 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਚੀਨ 'ਚ ਇਹ ਦਰ 3.8 ਫੀਸਦੀ ਸੀ ਜੋ ਹੁਣ 4 ਫੀਸਦੀ ਪਾਰ ਕਰ ਚੁੱਕਿਆ ਹੈ। ਉੱਥੇ, ਅਮਰੀਕਾ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਦੀ ਡੈਥ ਰੇਟ 1.2 ਫੀਸਦੀ ਹੈ। ਭਾਵ ਕਿ ਕੋਰੋਨਾਵਾਇਰਸ ਨਾਲ ਇਨਫੈਕਸ਼ਨ ਹੋਣ 'ਤੇ ਬਚਣ ਦੇ ਚਾਂਸ ਕਾਫੀ ਜ਼ਿਆਦਾ ਹੁੰਦੇ ਹਨ।

PunjabKesari

ਦੂਜੇ ਪਾਸੇ ਹੰਤਾਵਾਇਰਸ ਦੀ ਗੱਲ ਕਰੀਏ ਤਾਂ ਇਸ ਤੋਂ ਬਚਣਾ ਕਾਫੀ ਖਤਰਨਾਕ ਹੋ ਸਕਦਾ ਹੈ। ਵਿਗਿਆਨੀਆਂ ਨੇ ਹੰਤਾਵਾਇਰਸ ਦੇ ਹੁਣ ਤਕ 5 ਸਟ੍ਰੇਨ ਖੋਜ ਲਏ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਖਤਰਨਾਕ ਅਰਾਰਾਕਵਾਰਾ ਵਾਇਰਸ ਹੈ ਜਿਸ ਦੇ ਇਨਫੈਕਸ਼ਨ ਹੋਣ 'ਤੇ ਡੈਥ ਰੇਟ 54 ਫੀਸਦੀ ਪਾਈ ਗਈ ਹੈ ਉੱਥੇ ਇਕ ਦੂਜਾ ਸਟ੍ਰੇਨ ਸਿਨ ਨਾਮਬ੍ਰੇ ਵਾਇਰਸ ਹੈ ਜਿਸ ਦੇ ਕੇਸ 'ਚ ਡੈਥ ਰੇਟ 40 ਫੀਸਦੀ ਹੈ।

PunjabKesari

ਉੱਥੇ ਇਕ ਤੀਸਰਾ ਸਟ੍ਰੇਨ ਹੰਤਾਵਾਇਰਸ ਹੁੰਦਾ ਹੈ। ਇਸ ਦੀ ਡੈਥ ਰੇਟ 5-10 ਫੀਸਦੀ ਵਿਚਾਲੇ ਹੈ। ਭਾਵ ਕਿ ਇਨ੍ਹਾਂ ਤਿੰਨਾਂ 'ਚੋਂ ਕਿਸੇ ਦੇ ਇਨਫੈਕਸਨ ਹੋਣ 'ਤੇ ਮੌਤ ਦਾ ਖਤਰਾ ਕੋਰੋਨਾਵਾਇਰਸ ਦੀ ਤੁਲਨਾ 'ਚ ਕਿਤੇ ਜ਼ਿਆਦਾ ਹੋ ਸਕਦਾ ਹੈ। ਇਨ੍ਹਾਂ ਤੋਂ ਇਲਾਵਾ ਦੋ ਸਿਓਲ ਸਟ੍ਰੇਨ ਅਤੇ ਪੂਮਾਲਾ ਘੱਟ ਘਾਟਕ ਸਾਬਤ ਹੋਏ ਹਨ।

PunjabKesari

ਕੋਰੋਨਾ ਦੀ ਤਰ੍ਹਾਂ ਮਹਾਮਾਰੀ ਬਣਨ ਦਾ ਸ਼ੱਕ ਘੱਟ
ਹਾਲਾਂਕਿ ਹੰਤਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਾਇਰਸ 'ਚ ਨਹੀਂ ਜਾਂਦਾ ਹੈ ਪਰ ਜੇਕਰ ਕੋਈ ਵਿਅਕਤੀ ਚੂਹੇ ਦੇ ਮਲ-ਮੂਤਰ ਆਦਿ ਨੂੰ ਛੂਹਣ 'ਤੇ ਆਪਣੀ ਅੱਖ, ਨੱਕ ਅਤੇ ਮੂੰਹ 'ਤੇ ਹੱਥ ਲਗਾਉਂਦਾ ਹੈ ਤਾਂ ਉਸ ਦੇ ਹੰਤਾ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਵਧ ਜਾਂਦਾ ਹੈ। ਇਸ ਵਾਇਰਸ ਨਾਲ ਪ੍ਰਭਾਵਿਤ ਹੋਣ 'ਤੇ ਇੰਸਾਨ ਨੂੰ ਬੁਖਾਰ, ਸਿਰ ਦਰਦ, ਪੇਟ 'ਚ ਦਰਦ, ਉਲਟੀ, ਡਾਇਰਿਆ ਆਦਿ ਹੋ ਜਾਂਦਾ ਹੈ। ਜੇਕਰ ਇਲਾਜ 'ਚ ਦੇਰੀ ਹੁੰਦੀ ਹੈ ਤਾਂ ਪ੍ਰਭਾਵਿਤ ਵਿਅਕਤੀ ਦੇ ਫੇਫੜਿਆਂ 'ਚ ਪਾਣੀ ਵੀ ਭਰ ਜਾਂਦਾ ਹੈ, ਉਸ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੁੰਦੀ ਹੈ।


author

Karan Kumar

Content Editor

Related News