ਹਮਾਸ ਨੇ 3 ਹੋਰ ਇਜ਼ਰਾਈਲੀ ਬੰਧਕਾਂ ਨੂੰ ਕੀਤਾ ਰਿਹਾਅ
Saturday, Feb 15, 2025 - 03:01 PM (IST)

ਖਾਨ ਯੂਨਿਸ (ਏਜੰਸੀ)- ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਨੇ ਉਸ ਦੇ 3 ਹੋਰ ਬੰਧਕਾਂ ਨੂੰ ਰਿਹਾਅ ਕਰ ਦਿੱਤਾ ਹੈ। ਹਮਾਸ ਨੇ ਇਨ੍ਹਾਂ ਬੰਧਕਾਂ ਨੂੰ ਗਾਜ਼ਾ ਪੱਟੀ ਵਿੱਚ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ। ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਿਹਾਅ ਕੀਤੇ ਗਏ 3 ਲੋਕ ਉਨ੍ਹਾਂ ਦੇ ਨਾਲ ਹਨ ਅਤੇ ਪਹਿਲਾਂ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਜਾਵੇਗਾ।
ਹਮਾਸ ਦੇ ਕੱਟੜਪੰਥੀਆਂ ਨੇ 3 ਇਜ਼ਰਾਈਲੀ ਪੁਰਸ਼ ਬੰਧਕਾਂ ਨੂੰ ਰਿਹਾਅ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਦੱਖਣੀ ਗਾਜ਼ਾ ਪੱਟੀ ਵਿੱਚ ਭੀੜ ਦੇ ਸਾਹਮਣੇ ਪਰੇਡ ਕਰਾਈ ਗਈਅਤੇ ਫਿਰ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ। ਰਿਹਾਅ ਕੀਤੇ ਗਏ ਵਿਅਕਤੀਆਂ ਦੀ ਪਛਾਣ 46 ਸਾਲਾ ਆਇਰ ਹੌਰਨ, 36 ਸਾਲਾ ਸਾਗੁਈ ਡੇਕੇਲ ਚੇਨ ਅਤੇ 29 ਸਾਲਾ ਅਲੈਗਜ਼ੈਂਡਰ (ਸਾਸ਼ਾ) ਟ੍ਰੋਫਾਨੋਵ ਵਜੋਂ ਹੋਈ ਹੈ। ਇਨ੍ਹਾਂ ਸਾਰਿਆਂ ਨੂੰ 7 ਅਕਤੂਬਰ 2023 ਨੂੰ ਅਗਵਾ ਕਰ ਲਿਆ ਗਿਆ ਸੀ।