ਸ਼ਰਨਾਰਥੀ ਕੈਂਪ ''ਤੇ ਇਜ਼ਰਾਇਲੀ ਹਮਲੇ ''ਚ ਮਾਰਿਆ ਗਿਆ ਹਮਾਸ ਦਾ ਅਧਿਕਾਰੀ
Saturday, Oct 05, 2024 - 04:03 PM (IST)
ਯੇਰੂਸ਼ਲਮ (ਏਜੰਸੀ)- ਉੱਤਰੀ ਲੇਬਨਾਨ ਵਿੱਚ ਇੱਕ ਸ਼ਰਨਾਰਥੀ ਕੈਂਪ ਉੱਤੇ ਇਜ਼ਰਾਈਲੀ ਹਮਲੇ ਵਿੱਚ ਹਮਾਸ ਦੇ ਅਧਿਕਾਰੀ ਸਈਦ ਅਤੱਲਾ ਅਲੀ ਅਤੇ ਉਸ ਦਾ ਪਰਿਵਾਰ ਮਾਰਿਆ ਗਿਆ ਹੈ। ਹਮਾਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਹਮਲਾ ਸਵੇਰੇ ਤੜਕੇ ਹੋਇਆ। ਇਜ਼ਰਾਈਲ ਨੇ ਮੰਗਲਵਾਰ ਨੂੰ ਲੇਬਨਾਨ 'ਚ ਕੱਟੜਪੰਥੀ ਸੰਗਠਨ ਹਿਜ਼ਬੁੱਲਾ ਦੇ ਖਿਲਾਫ ਜ਼ਮੀਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲੀ ਫੌਜ ਨੇ ਜਾਣਕਾਰੀ ਦਿੱਤੀ ਕਿ ਦੱਖਣੀ ਲੇਬਨਾਨ ਵਿੱਚ ਝੜਪਾਂ ਵਿੱਚ 9 ਸੈਨਿਕ ਮਾਰੇ ਗਏ ਹਨ।
ਇਹ ਵੀ ਪੜ੍ਹੋ: Iran-Israel War: ਬਾਈਡੇਨ ਦੀ ਇਜ਼ਰਾਈਲ ਨੂੰ ਅਪੀਲ, ਆਮ ਨਾਗਰਿਕਾਂ ਨੂੰ ਨਾ ਪੁੱਜੇ ਨੁਕਸਾਨ
7 ਅਕਤੂਬਰ 2023 ਨੂੰ ਹਮਾਸ ਦੇ ਇਜ਼ਰਾਈਲ 'ਤੇ ਹਮਲੇ ਦੇ ਬਾਅਦ ਤੋਂ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਕਾਰ ਲੈਬਨਾਨ ਦੀ ਸਰਹੱਦ 'ਤੇ ਲਗਭਗ ਰੋਜ਼ਾਨਾ ਗੋਲੀਬਾਰੀ ਹੁੰਦੀ ਰਹੀ ਹੈ। ਹਮਾਸ ਦੇ ਹਮਲੇ ਵਿੱਚ 1,200 ਇਜ਼ਰਾਈਲੀ ਨਾਗਰਿਕ ਮਾਰੇ ਗਏ ਸਨ ਅਤੇ 250 ਹੋਰਾਂ ਨੂੰ ਬੰਧਕ ਬਣਾ ਲਿਆ ਗਿਆ ਸੀ। ਸਥਾਨਕ ਸਿਹਤ ਅਧਿਕਾਰੀਆਂ ਦੇ ਅਨੁਸਾਰ, ਗਾਜ਼ਾ ਵਿੱਚ ਇੱਕ ਸਾਲ ਦੀ ਮਿਆਦ ਵਿੱਚ 41,000 ਤੋਂ ਵੱਧ ਫਲਸਤੀਨੀ ਮਾਰੇ ਗਏ, ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਔਰਤਾਂ ਅਤੇ ਬੱਚੇ ਸਨ। ਲੇਬਨਾਨ ਦੇ ਸਿਹਤ ਮੰਤਰਾਲਾ ਅਨੁਸਾਰ, ਉਦੋਂ ਤੋਂ ਹੁਣ ਤੱਕ ਲੈਬਨਾਨ ਵਿੱਚ ਲਗਭਗ 2,000 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ 23 ਸਤੰਬਰ ਤੋਂ ਬਾਅਦ ਮਾਰੇ ਗਏ-*ਜ ਹਨ।
ਇਹ ਵੀ ਪੜ੍ਹੋ: 6 ਮਹੀਨੇ ਦੇ ਬੱਚੇ ਨੂੰ ਚੂਹੇ ਦੇ ਕੱਟਣ 'ਤੇ ਪਿਓ ਨੂੰ ਹੋਈ ਜੇਲ੍ਹ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਹਮਾਸ ਨੇ ਇਕ ਬਿਆਨ 'ਚ ਕਿਹਾ ਕਿ ਸ਼ਨੀਵਾਰ ਸਵੇਰੇ ਬੇਦਾਵੀ 'ਚ ਸ਼ਰਨਾਰਥੀ ਕੈਂਪ 'ਤੇ ਕੀਤੇ ਗਏ ਹਮਲੇ ਦੌਰਾਨ ਹਮਾਸ ਦੇ ਫੌਜੀ ਵਿੰਗ (ਕਸਾਮ ਬ੍ਰਿਗੇਡ) ਦੇ ਅਧਿਕਾਰੀ ਸਈਦ ਅਤੱਲਾ ਅਲੀ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸ 'ਚ ਅਲੀ ਤੋਂ ਇਲਾਵਾ ਉਸ ਦੀ ਪਤਨੀ ਸ਼ਾਇਮਾ ਆਜ਼ਮ ਅਤੇ ਉਸ ਦੀਆਂ ਦੋ ਬੇਟੀਆਂ ਜ਼ੈਨਬ ਅਤੇ ਫਾਤਿਮਾ ਵੀ ਮਾਰੇ ਗਏ।
ਇਹ ਵੀ ਪੜ੍ਹੋ: ਕੈਨੇਡਾ ਨੇ ਭਾਰਤ ਖ਼ਿਲਾਫ਼ ਕਥਿਤ ਵਿਦੇਸ਼ੀ ਦਖਲਅੰਦਾਜ਼ੀ ਦੀ ‘ਵੱਖਰੀ’ ਜਾਂਚ ਕੀਤੀ ਸ਼ੁਰੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8