ਪਾਕਿ: ਇਮਰਾਨ ਖਾਨ ਦੇ ਹੁਕਮ ’ਤੇ ਪੁਲਸ ਮੁਲਾਜ਼ਮਾਂ ਦੀ ਚੱਲ ਰਹੀ ਡਰੱਗ ਜਾਂਚ, ਕਈ ਆਏ ਪਾਜ਼ੇਟਿਵ

Friday, Jun 25, 2021 - 06:22 PM (IST)

ਇਸਲਾਮਾਬਾਦ: ਇਮਰਾਨ ਖਾਨ ਦੇ ਹੁਕਮ ’ਤੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਕਸੂਰ ਜ਼ਿਲ੍ਹੇ ਵਿਚ ਹੋਈ ਡਰੱਗ ਜਾਂਚ ਦੌਰਾਨ ਅੱਧੇ ਪੁਲਸ ਮੁਲਾਜ਼ਮ ਪਾਜ਼ੇਟਿਵ ਪਾਏ ਗਏ ਹਨ। ਪੁਲਸ ਵਿਭਾਗ ਵਿਚ ਸੁਧਾਰ ਲਿਆਉਣ ਲਈ ਪ੍ਰਧਾਨ ਮਤਰੀ ਇਮਰਾਨ ਖਾਨ ਦੇ ਹੁਕਮ ’ਤੇ ਇਹ ਡਰੱਗ ਜਾਂਚ ਸ਼ੁਰੂ ਕੀਤੀ ਗਈ ਹੈ। ਅਜਿਹੇ ਵਿਚ ਪੰਜਾਬ ਦੇ ਇੰਸਪੈਕਟਰ ਜਨਰਲ ਆਫ ਪੁਲਸ ਨੇ ਕਾਂਸਟੇਬਲ ਤੋਂ ਲੈ ਕੇ ਪਾਕਿਸਤਾਨ ਪੁਲਸ ਸੇਵਾ ਤੱਕ ਦੇ ਅਧਿਕਾਰੀਆਂ ਦੀ ਡਰੱਗ ਜਾਂਚ ਕਰਨ ਦਾ ਹੁਕਮ ਦਿੱਤਾ ਹੈ।

ਇਹ ਵੀ ਪੜ੍ਹੋ: ਇਕੱਲੇ ਸਰਦਾਰ ਲਈ ਅੰਮ੍ਰਿਤਸਰੋਂ ਦੁਬਈ ਵੱਲ ਉਡਿਆ ਜਹਾਜ਼, ਸੁਣੋ ਡਾ. ਓਬਰਾਏ ਨਾਲ ਖ਼ਾਸ ਗੱਲਬਾਤ

ਤੁਹਾਨੂੰ ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਡਰੱਗ ਜਾਂਚ ਲਈ ਕਾਂਸਟੇਬਲ ਅਤੇ ਸਹਾਇਕ ਸਬ-ਇੰਸਪੈਕਟਰ ਸਮੇਤ 48 ਪੁਲਸ ਮੁਲਾਜ਼ਮਾਂ ਦੇ ਨਮੂਨੇ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਜਾਂਚ ਵਿਚ 24 ਪਾਜ਼ੇਟਿਵ ਪਾਏ ਗਏ ਹਨ। ਸੂਤਰਾਂ ਮੁਤਾਬਕ ਡਰੱਗ ਲੈਣ ਵਾਲਿਆਂ ਵਿਚ ਜ਼ਿਆਦਾਤਰ ਕਾਂਸਟੇਬਲ ਸ਼ਾਮਲ ਹਨ।

ਇਹ ਵੀ ਪੜ੍ਹੋ: ਨਿਊਯਾਰਕ ’ਚ ਟਰਾਂਸਜੈਂਡਰਾਂ ਦੀ ਮੰਗ ਨੂੰ ਪਿਆ ਬੂਰ, ਹੁਣ ਲਿੰਗ ਦੱਸਣ ਦੇ ਸਥਾਨ ’ਤੇ ਹੋਵੇਗਾ ‘X’ ਦਾ ਬਦਲ

ਪਾਕਿਸਤਾਨ ਤੋਂ ਪ੍ਰਕਾਸ਼ਿਤ ਡੋਨ ਅਖ਼ਬਾਰ ਨੂੰ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਡਰੱਗ ਜਾਂਚ ਵੀ ਥਾਣੇ ਵਿਚ ਕੀਤੀ ਜਾਣ ਵਾਲੀ ਜਾਂਚ ਦੀ ਤਰ੍ਹਾਂ ਹੀ ਹੈ। ਪੁਲਸ ਮੁਲਾਜ਼ਮ ਮੁਫ਼ਤ ਵਿਚ ਮਿਲੇ ਡਰੱਗ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹਨ। ਅਜਿਹੇ ਵਿਚ ਅਪਰਾਧੀਆਂ ਤੋਂ ਬਰਾਮਦ ਡਰੱਗ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਕਠੋਰ ਪ੍ਰਣਾਲੀ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ: ਮਿਆਮੀ ’ਚ 12 ਮੰਜ਼ਿਲਾ ਇਮਾਰਤ ਡਿੱਗਣ ਨਾਲ ਮਚੀ ਹਫੜਾ ਦਫੜੀ, ਕਰੀਬ 100 ਲੋਕ ਲਾਪਤਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News