ਚੀਨ ''ਚ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਗੜੇਮਾਰੀ

Tuesday, Apr 14, 2026 - 03:38 AM (IST)

ਚੀਨ ''ਚ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਗੜੇਮਾਰੀ

ਬੀਜਿੰਗ - ਪੂਰਬੀ ਚੀਨ ਦੇ ਜਿਆਂਗਸ਼ੀ ਅਤੇ ਫੁਜ਼ੀਆਨ ਸੂਬਿਆਂ ਵਿਚ ਇਕ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਭਾਰੀ ਗੜੇਮਾਰੀ ਅਤੇ ਹੜ੍ਹ ਆਇਆ। ਚੀਨ ਵਿਚ ਹਾਲ ਹੀ ਵਿਚ ਅਤੇ ਪਿਛਲੇ ਕੁਝ ਮਹੀਨਿਆਂ ਵਿਚ ਕਈ ਸ਼ਕਤੀਸ਼ਾਲੀ ਤੂਫ਼ਾਨਾਂ ਨੇ ਦਸਤਕ ਦਿੱਤੀ ਹੈ। ਵਰਤਮਾਨ ਵਿਚ ਸੁਪਰ ਟਾਈਫੂਨ ਸਿਨਲਾਕੂ ਚਰਚਾ ’ਚ ਹੈ, ਜਿਸ ਨੂੰ 2026 ਦਾ ਹੁਣ ਤੱਕ ਦਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਦੱਸਿਆ ਜਾ ਰਿਹਾ ਹੈ। ਫੁਜ਼ੀਆਨ ਸੂਬੇ ਦੇ ਗੁਆਂਗਜ਼ੇ ਕਾਊਂਟੀ ਵਿਚ ਅਚਾਨਕ ਆਏ ਗੰਭੀਰ ਮੌਸਮ ਦੌਰਾਨ 4 ਸੈਂਟੀਮੀਟਰ (ਆਂਡੇ ਦੇ ਆਕਾਰ) ਤੱਕ ਦੇ ਵੱਡੇ ਗੜੇ ਪਏ। ਇਸ ਨਾਲ ਫ਼ਸਲਾਂ, ਖਾਸ ਕਰ ਕੇ ਚਾਹ ਅਤੇ ਫਲਾਂ ਦੇ ਪੌਦਿਆਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪੂਰਬੀ ਚੀਨ ਵਿਚ 13-16 ਪੱਧਰ ਦੀਆਂ ਵਿਨਾਸ਼ਕਾਰੀ ਹਵਾਵਾਂ (ਲੱਗਭਗ 200 ਕਿਲੋਮੀਟਰ/ਘੰਟਾ ਤੋਂ ਵੱਧ ਦੀ ਰਫ਼ਤਾਰ) ਅਤੇ ਮੋਹਲੇਧਾਰ ਬਾਰਿਸ਼ ਦਰਜ ਕੀਤੀ ਗਈ ਹੈ।


author

Inder Prajapati

Content Editor

Related News