''ਭਾਰਤ ਖ਼ਿਲਾਫ਼ ਇਕਜੁੱਟ ਹੋਵੋ..!'', 26/11 ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪੁੱਤਰ ਨੇ ਉਗਲਿਆ ਜ਼ਹਿਰ

Tuesday, Nov 10, 2026 - 10:20 AM (IST)

''ਭਾਰਤ ਖ਼ਿਲਾਫ਼ ਇਕਜੁੱਟ ਹੋਵੋ..!'', 26/11 ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪੁੱਤਰ ਨੇ ਉਗਲਿਆ ਜ਼ਹਿਰ

ਇੰਟਰਨੈਸ਼ਨਲ ਡੈਸਕ- 2008 ਦੇ ਮੁੰਬਈ ਅੱਤਵਾਦੀ ਹਮਲਿਆਂ (26/11) ਦੇ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫ਼ਿਜ਼ ਮੁਹੰਮਦ ਸਈਦ ਦੇ ਪੁੱਤਰ ਹਾਫ਼ਿਜ਼ ਤਲਹਾ ਸਈਦ ਨੇ ਪਾਕਿਸਤਾਨ ਦੀਆਂ ਚੋਣਾਂ ’ਚ ਨਫ਼ਰਤ ਅਤੇ ਕੱਟੜਪੰਥ ਦਾ ਕਾਰਡ ਖੇਡਿਆ ਹੈ। ‘ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ’ ਦੀ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਤਲਹਾ ਸਈਦ ਨੇ ਭਾਰਤ ਨੂੰ ਪਾਕਿਸਤਾਨ ਦੇ ਵਜੂਦ ਲਈ ਵੱਡਾ ਖ਼ਤਰਾ ਦੱਸਿਆ ਅਤੇ ਪਾਕਿਸਤਾਨੀ ਜਨਤਾ ਨੂੰ ਭਾਰਤ ਖ਼ਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ।

ਭਾਰਤ ਵੱਲੋਂ 2022 ’ਚ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨੇ ਗਏ ਤਲਹਾ ਸਈਦ ਨੇ ਆਪਣੀ ਸਿਆਸੀ ਪਾਰਟੀ ‘ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ’ ਨੂੰ 1947 ’ਚ ਪਾਕਿਸਤਾਨ ਬਣਾਉਣ ਵਾਲੀ ‘ਮੂਲ ਮੁਸਲਿਮ ਲੀਗ’ ਦਾ ਅਸਲ ਉੱਤਰਾਧਿਕਾਰੀ ਕਰਾਰ ਦਿੱਤਾ।

ਰੈਲੀ ਨੂੰ ਸੰਬੋਧਨ ਕਰਦਿਆਂ ਹਾਫ਼ਿਜ਼ ਤਲਹਾ ਸਈਦ ਨੇ ਕਿਹਾ, ‘ਇਹ ਉਸੇ ਮੁਸਲਿਮ ਲੀਗ ਦਾ ਨਿਰੰਤਰ ਰੂਪ ਹੈ, ਜਿਸ ਨੇ ਪਾਕਿਸਤਾਨ ਤਹਿਰੀਕ (ਅੰਦੋਲਨ) ਦੀ ਅਗਵਾਈ ਕੀਤੀ ਸੀ। ਜਿਵੇਂ-ਜਿਵੇਂ ਦਿਨ ਅਤੇ ਸਾਲ ਬੀਤਣਗੇ, ਤੁਹਾਨੂੰ ਅਹਿਸਾਸ ਹੋਵੇਗਾ ਕਿ ਕਿਸ ਮੁਸਲਿਮ ਲੀਗ ਨੇ ਪਾਕਿਸਤਾਨ ਬਣਾਇਆ ਸੀ ਅਤੇ ਕਿਸ ਨੇ ਇਸ ਨੂੰ ਚਲਾਇਆ ਸੀ। ਅੱਜ ਇਹ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਖਿੱਲਰੀ ਹੋਈ ਜਨਤਾ ਨੂੰ ਇਕਜੁੱਟ ਕਰਨ ਅਤੇ ਜ਼ਿੰਦਾ ਪਾਕਿਸਤਾਨੀ ਕੌਮ ’ਚ ਬਦਲਣ ਜਾ ਰਹੀ ਹੈ।’


author

Harpreet SIngh

Content Editor

Related News