ਹਾਫਿਜ਼ ਸਈਦ ਦੀਆਂ ਪਹਿਲਾਂ ਹੋਈਆਂ ਗ੍ਰਿਫਤਾਰੀਆਂ ਨਾਲ ਕੋਈ ਫਰਕ ਨਹੀਂ ਪਿਆ : ਅਮਰੀਕਾ

07/20/2019 3:07:19 PM

ਵਾਸ਼ਿੰਗਟਨ (ਭਾਸ਼ਾ)- ਟਰੰਪ ਪ੍ਰਸ਼ਾਸਨ ਨੇ 2008 ਦੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਦੀ ਗ੍ਰਿਫਤਾਰੀ ਨੂੰ ਲੈ ਕੇ ਪਾਕਿਸਤਾਨ ਦੀ ਮੰਸ਼ਾ 'ਤੇ ਸ਼ੁੱਕਰਵਾਰ ਨੂੰ ਸ਼ੱਕ ਜ਼ਾਹਿਰ ਕਰਦੇ ਹੋਏ ਕਿਹਾ ਕਿ ਪਹਿਲਾਂ ਹੋਈ ਉਸ ਦੀ ਗ੍ਰਿਫਤਾਰੀ ਨਾਲ ਨਾ ਤਾਂ ਉਸ ਦੀ ਅਤੇ ਨਾ ਹੀ ਉਸ ਦੇ ਸੰਗਠਨ ਲਸ਼ਕਰ-ਏ-ਤੋਇਬਾ ਦੀਆਂ ਗਤੀਵਿਧੀਆਂ 'ਤੇ ਕੋਈ ਫਰਕ ਪਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਗਲੇ ਹਫਤੇ ਤੈਅ ਅਮਰੀਕੀ ਦੌਰੇ ਤੋਂ ਪਹਿਲਾਂ ਇਕ ਚੋਟੀ ਦੇ ਪ੍ਰਸ਼ਾਸਨਿਕ ਅੱਤਵਾਦੀ ਐਲਾਨ ਸਈਦ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਦਸੰਬਰ 2001 ਤੋਂ ਬਾਅਦ ਤਓਂ ਉਸ ਦੀ 7ਵੀਂ ਗ੍ਰਿਫਤਾਰੀ ਹੈ। 2001 ਵਿਚ ਭਾਰਤ ਦੀ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਤੋਂ ਤੁਰੰਤ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਾਕਿਸਤਾਨ ਨੇ ਅੱਤਵਾਦੀ ਧੜੇ ਖਿਲਾਫ ਕੀ ਕਦਮ ਚੁੱਕੇ ਹਨ ਅਤੇ ਕੀ ਅਮਰੀਕਾ ਨੂੰ ਉਸ ਵਿਚ ਭਰੋਸਾ ਹੈ, ਇਹ ਪੁੱਛੇ ਜਾਣ 'ਤੇ ਅਧਿਕਾਰੀ ਨੇ ਕਿਹਾ ਕਿ ਮੈਂ ਤੁਹਾਨੂੰ ਇਕ ਵਾਰ ਫਿਰ ਭਰੋਸਾ ਦਿਵਾਉਂਦਾ ਹਾਂ, ਪਹਿਲਾਂ ਦੀਆਂ ਗੱਲਾਂ ਨਾਲ ਇਹ ਪੂਰੀ ਤਰ੍ਹਾਂ ਸਪੱਸ਼ਟ ਹੈ।

ਇਨ੍ਹਾਂ ਸਮੂਹਾਂ ਨੂੰ ਪਾਕਿਸਤਾਨੀ ਫੌਜ ਦੀਆਂ ਖੁਫੀਆ ਸੇਵਾਵਾਂ ਤੋਂ ਕਿਸ ਤਰ੍ਹਾਂ ਦੀ ਹਮਾਇਤ ਮਿਲਦੀ ਹੈ, ਇਸ ਨੂੰ ਲੈ ਕੇ ਸਾਨੂੰ ਕੋਈ ਭਰਮ ਨਹੀਂ ਹੈ। ਇਸ ਲਈ ਅਸੀਂ ਠੋਸ ਕਾਰਵਾਈ ਚਾਹੁੰਦੇ ਹਾਂ। ਅਧਿਕਾਰੀ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਮੈਂ ਗੌਰ ਕੀਤਾ ਕਿ ਪਾਕਿਸਤਾਨ ਨੇ ਕੁਝ ਅੱਤਵਾਦੀ ਧੜਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਵਚਨਬੱਧਤਾ ਵਰਗੇ ਕੁਝ ਸ਼ੁਰੂਆਤੀ ਕਦਮ ਚੁੱਕੇ ਹਨ ਅਤੇ ਯਕੀਨੀ ਹੀ ਉਨ੍ਹਾਂ ਨੇ ਲਸ਼ਕਰ-ਏ-ਤੋਇਬਾ ਦੇ ਸਰਗਨਾ ਹਾਫਿਜ਼ ਮੁਹੰਮਦ ਸਈਦ ਨੂੰ ਗ੍ਰਿਫਤਾਰ ਕੀਤਾ ਜੋ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਹਨ ਪਰ ਉਨ੍ਹਾਂ ਨੇ ਤੁਰੰਤ ਹੀ ਇਸ ਗੱਲ 'ਤੇ ਵੀ ਧਿਆਨ ਦਿਵਾਇਆ ਕਿ ਇਹ 7ਵੀਂ ਵਾਰ ਹੈ ਜਦੋਂ ਸਈਦ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਉਸ ਨੂੰ ਪਹਿਲਾਂ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਰਿਹਾਅ ਕੀਤਾ ਗਿਆ ਹੈ। ਇਸ ਲਈ ਅਸੀਂ ਕਿਸੇ ਤਰ੍ਹਾਂ ਦੇ ਭਰਮ ਵਿਚ ਨਹੀਂ ਰਹਿੰਦੇ। ਉਨ੍ਹਾਂ ਨੇ ਕਿਹਾ ਕਿ ਇਸ ਲਈ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਪਾਕਿਸਤਾਨ ਇਨ੍ਹਾਂ ਲੋਕਾਂ ਖਿਲਾਫ ਸਚਮੁਚ ਕਾਰਵਾਈ ਕਰੀਏ। ਸੀਨੀਅਰ ਪ੍ਰਸ਼ਾਸਨਕ ਅਧਿਕਾਰੀ ਨੇ ਕਿਹਾ ਕਿ ਦਰਅਸਲ ਹਾਫਿਜ਼ ਸਈਦ ਦੀਆਂ ਪਹਿਲਾਂ ਹੋਈਆਂ ਗ੍ਰਿਫਤਾਰੀਆਂ ਨਾਲ ਕੋਈ ਫਰਕ ਨਹੀਂ ਪਿਆ ਹੈ ਅਤੇ ਲਸ਼ਕਰ-ਏ-ਤੋਇਬਾ ਕੰਮ ਕਰ ਹੀ ਰਿਹਾ ਹੈ। 


Sunny Mehra

Content Editor

Related News