ਕੋਰੋਨਾ ਮਹਾਮਾਰੀ ਦੌਰਾਨ ਸੇਵਾ ਲਈ ਗੁਰੂਘਰ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ
Monday, Aug 10, 2020 - 03:56 PM (IST)

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਮਾਝਾ ਯੂਥ ਕਲੱਬ ਅਤੇ ਰੈੱਡ ਰਾਕੇਟ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਲੋੜਵੰਦਾਂ ਨੂੰ ਲੰਗਰ ਦੀ ਸੇਵਾ ਲਈ ਗੁਰੂਘਰ ਦੇ ਪ੍ਰਬੰਧਕਾਂ ਅਤੇ ਸੇਵਾਦਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਗੌਰਤਲਬ ਹੈ ਕਿ ਲੋਗਨ ਰੋਡ ਗੁਰੂਘਰ ਬ੍ਰਿਸਬੇਨ ਕਮੇਟੀ ਪਿਛਲੇ 3 ਮਹੀਨਿਆਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਨਿਰਵਿਘਨ ਲੋੜਵੰਦਾਂ ਲਈ ਖਾਣੇ (ਲੰਗਰ) ਦਾ ਪ੍ਰਬੰਧ ਕਰ ਰਹੀ ਹੈ ਅਤੇ ਤਕਰੀਬਨ 20,000 ਤੋਂ ਵਧੇਰੇ ਖਾਣੇ ਦੇ ਡੱਬੇ ਲੋਕਾਂ ਤੱਕ ਪਹੁੰਚਦੇ ਕੀਤੇ ਜਾ ਚੁੱਕੇ ਹਨ।
ਇੰਡੀਅਨ ਬ੍ਰਦਰਜ਼ ਐਨਰਲੀ ਵਿਖੇ ਕੁਈਨਜ਼ਲੈਂਡ ਦੇ ਸੈਨੇਟਰ ਪੌਲ ਸਕਾਰ ਨੇ ਇਸ ਸਮਾਗਮ ‘ਚ ਆਪਣੀ ਤਕਰੀਰ ‘ਚ ਗੁਰੂਘਰ ਕਮੇਟੀ ਅਤੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤ੍ਰਾਸਦੀਆਂ ‘ਚ ਸਿੱਖ ਭਾਈਚਾਰੇ ਵੱਲੋਂ ਲੰਗਰ ਦੀ ਸੇਵਾ ਮਨੁੱਖਤਾ ਲਈ ਇਕ ਵਿਲੱਖਣ ਕਾਰਜ ਹੈ। ਇਸ ਸਮਾਗਮ ‘ਚ ਹੋਰਨਾਂ ਤੋਂ ਇਲਾਵਾ ਪ੍ਰਣਾਮ ਸਿੰਘ ਹੇਅਰ, ਗੁਰਦੁਆਰਾ ਸਾਹਿਬ ਦੇ ਪਹਿਲੇ ਪ੍ਰਧਾਨ ਸੋਹਣ ਸਿੰਘ ਸਹੋਤਾ, ਮੌਜੂਦਾ ਪ੍ਰਧਾਨ ਧਰਮਪਾਲ ਸਿੰਘ ਜੌਹਲ, ਸਾਬਕਾ ਪ੍ਰਧਾਨ ਸੁਖਦੇਵ ਸਿੰਘ ਵਿਰਕ, ਤੇਜਪਾਲ ਸਿੰਘ, ਗੁਰਮੀਤ ਸਿੰਘ ਬੱਲ, ਸੁਰਿੰਦਰ ਸਿੰਘ, ਅਸ਼ੋਕ ਕੁਮਾਰ, ਗੁਰਪ੍ਰੀਤ ਸਿੰਘ, ਸੋਨੂੰ, ਰੌਕੀ ਸਿੰਘ, ਹਰਪ੍ਰੀਤ ਸਿੰਘ, ਨੈਸ਼ ਦੁਸਾਂਝ, ਬਲਰਾਜ ਸਿੰਘ, ਹਰਜੀਵਨ ਸਿੰਘ ਨਿੱਝਰ, ਰਵੀ ਧਾਰੀਵਾਲ, ਸਰਵਣ ਸਿੰਘ, ਇੰਦਰਬੀਰ ਸਿੰਘ, ਨਵਦੀਪ, ਅਮਨ ਛੀਨਾਂ, ਜੱਗਾ ਵੜੈਂਚ, ਸਾਬ ਛੀਨਾ, ਰਣਜੀਤ ਸਿੰਘ ਮੱਲੂ ਗਿੱਲ, ਨਵ, ਅਤਿੰਦਰਪਾਲ, ਰਣਜੀਤ ਗਿੱਲ, ਜਤਿੰਦਰਪਾਲ, ਪੰਮਾ ਗਿੱਲ, ਗੁਰਜੀਤ ਗਿੱਲ, ਬਿਬਨ, ਸੁਲਤਾਨ ਆਦਿ ਮੌਜੂਦ ਸਨ।