ਸ੍ਰੀ ਗੁਰੂ ਰਵਿਦਾਸ ਸਭਾ ਡੈਨਹਾਗ ਵਲੋਂ ਗੁਰਪੁਰਬ ਸਮਾਗਮ ਮਨਾਇਆ ਗਿਆ

03/08/2020 1:55:26 PM

ਰੋਮ, (ਕੈਂਥ)— ਸ੍ਰੀ ਗੁਰੂ ਰਵਿਦਾਸ ਟੈਂਪਲ ਹੋਲੈਂਡ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਆਗਮਨ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤਹਿਤ ਗੁਰੂ ਜੀ ਦਾ ਆਗਮਨ ਦਿਵਸ ਦਾ ਆਯੋਜਨ ਕੀਤਾ ਗਿਆ ਹੈ। ਸਵੇਰੇ ਆਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਦੇ ਵਜ਼ੀਰ ਵਲੋਂ  ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਭਾਈ ਮਨਜੀਤ ਸਿੰਘ ਮਸਤੀ ਵਲੋਂ ਸ਼ਬਦ ਕੀਰਤਨ ਨਾਲ ਹਾਜ਼ਰੀ ਲਗਵਾਈ ਗਈ। ਭਾਈ ਰਾਜ ਕੌਲ ਫਰਾਂਸ ਵਲੋਂ ਕਥਾ ਵਿਚਾਰਾਂ ਨਾਲ ਸਾਂਝ ਪਾਈ ਗਈ।
ਸਮਾਗਮ ਦੀ ਸਮਾਪਤੀ ਤੋਂ ਬਾਅਦ ਨਿਸ਼ਾਨ ਸਾਹਿਬ ਦੀ ਰਸਮ ਅਦਾ ਕੀਤੀ ਗਈ। ਫਰਾਂਸ ਤੋਂ ਸ੍ਰੀ ਗੁਰੂ ਰਵਿਦਾਸ ਸਭਾ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਲਗਵਾਈ ਗਈ ਗੁਰੂ ਜੀ ਦਾ ਅਟੁੱਟ ਲੰਗਰ ਵਰਤਾਇਆ ਗਿਆ। ਸਟੇਜ ਸਕੱਤਰ ਦੀ ਸੇਵਾ ਅਜੈ ਮਹਿਮੀ ਜੀ ਨੇ ਬਾਖੂਬੀ ਨਿਭਾਈ ਗਈ।
ਪ੍ਰਧਾਨ ਸ੍ਰੀ ਵਾਸੁ ਦੇਵ , ਪ੍ਰਦੀਪ ਕੁਮਾਰ ,ਮਨਜੀਤ ਸਿੰਘ ,ਪਰਮਿੰਦਰ ਸਿੰਘ ,ਸਰਬਜੀਤ ਸਿੰਘ ,ਪ੍ਰੇਮ ਹੀਰ ,ਪੱਪੀ ਦਾਦਰਾ ,ਰਾਮ ਸਰੂਪ ,ਰਾਣਾ ਮੰਡੀ ,ਰਾਮ ਲੁਭਿਯਾ ,ਸ਼ਰਧਾ ਰਾਮ ,ਬਖ਼ਸ਼ਿਸ਼ ਲਾਲ ,ਮੰਨਾ ਸਿੰਘ ,ਕੇਵਲ ਕ੍ਰਿਸ਼ਨ ,ਕੁਲਦੀਪ ਸਿੰਘ ,ਰਾਜਵਿੰਦਰ ਕੂਕ ਆਦਿ ਸਮੂਹ ਪ੍ਰਬੰਧਕ ਕਮੇਟੀ ਮੇਮ੍ਬਰ ਅਤੇ ਸੇਵਾਦਾਰਾਂ ਹਾਜ਼ਰ ਸਨ।


Related News