ਇੰਗਲੈਂਡ ਦੀ ਸੰਸਦ ''ਚ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ
Wednesday, Mar 13, 2019 - 08:28 AM (IST)

ਲੰਡਨ, (ਰਾਜਵੀਰ ਸਮਰਾ)— ਸ੍ਰੀ ਗੁਰੂ ਰਵਿਦਾਸ ਸਭਾ ਬੈਡਫੋਰਡ ਵਲੋਂ ਸਾਹਿਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 642ਵਾਂ ਗੁਰਪੁਰਬ ਇੰਗਲੈਂਡ ਦੇ 'ਹਾਊਸ ਆਫ ਪਾਰਲੀਮੈਂਟ' 'ਚ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ, ਜਿਸ ਵਿੱਚ ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ 'ਚੋਂ ਸੰਗਤਾਂ ਨੇ ਭਾਗ ਲਿਆ। ਇਸ ਸਮਾਗਮ ਵਿੱਚ ਇੰਗਲੈਂਡ ਦੇ ਦੋ ਮੈਂਬਰ ਪਾਰਲੀਮੈਂਟ ਮੁੰਹਮਦ ਯਸੀਨ (ਬੈਡਫੋਰਡ), ਵਰਿੰਦਰ ਸ਼ਰਮਾ (ਸਾਊਥਹਾਲ) ਅਤੇ ਬੈਡਫੋਰਡ ਦੇ ਕੌਂਸਲਰ ਮੁੰਹਮਦ ਨਵਾਜ਼ ਨੇ ਓੁਚੇਚੇ ਤੌਰ 'ਤੇ ਭਾਗ ਲਿਆ। ਇਸ ਸਮਾਗਮ ਵਿੱਚ ਬੋਲਦਿਆਂ ਸ੍ਰੀ ਗੁਰੂ ਰਵਿਦਾਸ ਸਭਾ ਯੂ. ਕੇ. ਅਤੇ ਅਬੋਰਡ ਦੇ ਪ੍ਰਧਾਨ ਦਲਾਵਰ ਬਾਘਾ ਨੇ ਗੁਰੂ ਸਾਹਿਬ ਦੇ ਜਨਮ ਦਿਨ ਦੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਕੌਂਮ ਨੂੰ ਇੱਕ-ਮੁੱਠ ਹੋ ਕੇ ਗੁਰੂ ਜੀ ਦੀ ਸੋਚ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ।
ਸ੍ਰੀ ਗੁਰੂ ਰਵਿਸਾਸ ਸਭਾ ਬੈਡਫੋਰਡ ਦੇ ਪ੍ਰਧਾਨ ਜਸਵਿੰਦਰ ਕੁਮਾਰ ਨਿਗਾਹ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਗੁਰੂ ਸਾਹਿਬ ਦੇ ਮਿਸ਼ਨ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਸਭਾ ਬਰਮਿੰਘਮ ਦੇ ਪ੍ਰਧਾਨ ਟੇਕ ਚੰਦ , ਸ੍ਰੀ ਗੁਰੂ ਰਵਿਦਾਸ ਸਭਾ ਨੋਰਥਹੈਪਟਨ ਦੇ ਪ੍ਰਧਾਨ, ਸ੍ਰੀ ਗੁਰੂ ਰਵਿਦਾਸ ਸਭਾ ਲੂਟਨ ਦੇ ਪ੍ਰਧਾਨ ਅਤੇ ਭਗਵਾਨ ਵਾਲਮੀਕ ਸਭਾ ਦੇ ਪ੍ਰਧਾਨ ਤਰਸੇਮ ਕਲਿਆਣ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਇਸ ਮੌਕੇ ਗੁਰੂ ਘਰ ਦੇ ਗਿਆਨੀ ਸਾਹਿਬਾਨਾਂ ਨੇ ਗੁਰੂ ਜੀ ਦੀ ਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਮੌਕੇ ਬੇਟੀ ਖੁਸ਼ੀ ਨੇ ਸ਼ਬਦ ਗਾਇਨ ਕੀਤਾ। ਸਮਾਗਮ ਵਿੱਚ ਬਲਦੇਵ ਨਿਗਾਹ, ਸੱਤਪਾਲ ਪੋਲ, ਮਲਕੀਤ ਸਿੰਘ ਰੰਧਾਵਾ, ਚਰਨਜੀਤ ਚੁੰਬਰ, ਰਾਮ ਆਸਰਾ , ਹੰਸ ਰਾਜ ਨਿਗਾਹ ਵਾਇਸ ਪ੍ਰਧਾਨ, ਸੱਤਪਾਲ ਜੰਡਾਲੀ, ਮੰਗਲ ਸਿੰਘ ਮੱਲ ਅਤੇ ਸਨੇਹਾ ਕਟਾਰੀਆ ਨੇ ਵੀ ਭਾਗ ਲਿਆ। ਇਸ ਸਮਾਗਮ ਦਾ ਸੰਚਾਲਨ ਗੁਰੂ ਘਰ ਦੇ ਜਨਰਲ ਸਕੱਤਰ ਪ੍ਰਿਥੀ ਰੰਧਾਵਾ ਨੇ ਕੀਤਾ।