ਗੁਰਪਤਵੰਤ ਪੰਨੂ ਮਾਨਸਿਕ ਤੌਰ ’ਤੇ ਬਿਮਾਰ : ਜਸਦੀਪ ਸਿੰਘ ਜੱਸੀ

Tuesday, Oct 17, 2023 - 12:44 PM (IST)

ਗੁਰਪਤਵੰਤ ਪੰਨੂ ਮਾਨਸਿਕ ਤੌਰ ’ਤੇ ਬਿਮਾਰ : ਜਸਦੀਪ ਸਿੰਘ ਜੱਸੀ

ਵਾਸ਼ਿੰਗਟਨ (ਰਾਜ ਗੋਗਨਾ)- ਸਿੱਖ ਆਫ ਅਮੈਰਿਕਾ ਦੇ ਚੇਅਰਮੈਨ ਅਤੇ ਉੱਘੇ ਸਿੱਖ ਆਗੂ ਜਸਦੀਪ ਸਿੰਘ ਜੱਸੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਜਾਰੀ ਕੀਤੇ ਜਾ ਰਹੇ ਬਿਆਨਾਂ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਉਹ ਮਾਨਸਿਕ ਤੌਰ 'ਤੇ ਰੋਗੀ ਹੈ। ਉਸ ਨੂੰ ਕਿਸੇ ਚੰਗੇ ਮਨੋਵਿਗਿਆਨੀ ਦੀ ਲੋੜ ਹੈ। ਪੰਨੂ ਬੇਸਿਰ-ਪੈਰ ਦੇ ਬਿਆਨ ਦੇ ਕੇ ਭਾਰਤ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰ ਰਿਹਾ ਹੈ। ਸ. ਜਸਦੀਪ ਸਿੰਘ ਜੱਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਸਰਵੇ ਅਨੁਸਾਰ ਭਾਰਤ ਅਤੇ ਪੰਜਾਬ ਦੇ 97% ਪ੍ਰਤੀਸ਼ਤ ਸਿੱਖ ਖਾਲਿਸਤਾਨ ਦੇ ਬਿਲਕੁੱਲ ਹੱਕ ਵਿੱਚ ਨਹੀਂ ਹਨ। ਉਹ ਭਾਰਤ ਅਤੇ ਪੰਜਾਬ ਵਿੱਚ ਸ਼ਾਂਤੀ ਨਾਲ ਜੀਵਨ ਆਪਣਾ ਜੀਵਨ ਬਸਰ ਕਰ ਰਹੇ ਹਨ। 

PunjabKesari

ਪਰ ਪੰਨੂ ਸਾਹਿਬ ਇਥੇ ਅਸ਼ਾਂਤੀ ਫੈਲਾਉਣ ਲਈ ਨਿੱਤ ਨਵੇਂ ਤੋਂ ਨਵੇਂ ਬਿਆਨ ਦੇ ਕੇ ਮਾਹੌਲ ਨੂੰ ਖਰਾਬ ਕਰ ਰਹੇ ਹਨ। ਜਦਕਿ ਪੰਨੂ ਦਾ ਖਾਲਸਾ ਪੰਥ ਜਾਂ ਸਿੱਖਾਂ ਦੇ ਨਾਲ ਕੋਈ ਵੀ ਸਰੋਕਾਰ ਨਹੀਂ ਹੈ। ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਇੱਕ ਵੀਡੀਓ ਵਿੱਚ ਪੰਨੂ ਪੀ.ਐੱਮ ਮੋਦੀ ਨੂੰ ਕਹਿ ਰਿਹਾ ਹੈ ਕਿ ਦੇਖ ਲੈ ਜਿਵੇਂ ਇਜ਼ਰਾਈਲ ਵਿੱਚ ਹਾਲਤ ਬਣੇ ਹਨ ਅਸੀਂ ਤੇਰੀ ਹਾਲਤ ਇਸ ਤਰ੍ਹਾਂ ਕਰ ਦੇਣੀ ਹੈ। ਪਰ ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਗਾਜਾ ਵਿੱਚ ਅੱਜ ਐਨੀ ਬਰਬਾਦੀ ਹੋਈ ਹੈ, ਐਨੇ ਬੰਬ ਮਾਰੇ ਗਏ ਹਨ ਕਿ ਉੱਥੇ ਅਜੇ ਤੱਕ ਦਿਨ ਨਹੀਂ ਚੜਿਆ। ਇਸੇ ਤਰ੍ਹਾਂ ਪੰਨੂ ਸਿੱਖ ਕੌਮ ਨੂੰ ਵੀ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ। ਕਿਸ ਆਧਾਰ 'ਤੇ ਪੰਨੂ ਇਹੋ ਜਿਹੇ ਬਿਆਨ ਦੇ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਜਲੰਧਰ ਦੀ ਜੈਸਮੀਨ ਨੇ ਇੰਗਲੈਂਡ 'ਚ ਵਧਾਇਆ ਪੰਜਾਬੀਆਂ ਦਾ ਮਾਣ, ਗ੍ਰਹਿ ਮੰਤਰਾਲੇ 'ਚ ਸੰਭਾਲਿਆ ਵੱਡਾ ਅਹੁਦਾ

ਉਹਨਾਂ ਕਿਹਾ ਕਿ ਆਖਿਰ ਕਿਹੜਾ ਦੇਸ਼ ਪੰਨੂ ਨਾਲ ਮਿਲ ਕੇ ਭਾਰਤ 'ਤੇ ਹਮਲਾ ਕਰ ਸਕਦਾ ਹੈ। ਜੱਸੀ ਨੇ ਕਿਹਾ ਕਿ ਇਹ ਬੇਤੁਕੇ ਬਿਆਨਾਂ ਕਰਕੇ ਪੰਨੂ ਦੀ ਮਾਨਸਿਕ ਹਾਲਤ ਦਾ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੀਡਰਾਂ ਤੋਂ ਸਿੱਖ ਕੌਮ ਨੂੰ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਅਤੇ ਇਸ ਦੇ ਖ਼ਿਲਾਫ਼ ਸਾਨੂੰ ਬੋਲਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਲੀਡਰ ਨਹੀਂ ਹੋ, ਸਾਨੂੰ ਅਜਿਹੀਆਂ ਗਤੀਵਿਧੀਆਂ ਨਹੀਂ ਚਾਹੀਦੀਆਂ, ਅਸੀਂ ਤੁਹਾਡੇ ਨਾਲ ਨਹੀਂ ਹਾਂ। ਉਨ੍ਹਾਂ ਸਪੱਸ਼ਟ ਕੀਤਾ ਕਿ ਖਾਲਿਸਤਾਨ ਜਾਂ ਆਪਣੀ ਹੋਂਦ ਦਿਖਾਉਣ ਦਾ ਸਾਰਿਆਂ ਨੂੰ ਹੱਕ ਹੈ ਪਰ ਹਰ ਕੰਮ ਮਰਿਆਦਾ ਨਾਲ ਕਰਨਾ ਹੀ ਸ਼ੋਭਾ ਦਿੰਦਾ ਹੈ। ਇਸ ਲਈ ਹਰ ਗੱਲ ਨੂੰ ਸੋਚ ਸਮਝਕੇ ਕਿ ਕਹਿਣਾ ਅਤੇ ਕਰਨਾ ਚਾਹੀਦਾ ਹੈ। ਜੱਸੀ ਨੇ ਕਿਹਾ ਕਿ ਪਿਛਲੇ ਦਿਨੀਂ ਦਿੱਲੀ ਦੇ ਇੱਕ ਸਿੱਖ ਵੱਲੋਂ ਦਿੱਲੀ ਵਿੱਚ ਤੱਖਤੀ ਚੁੱਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਕਿ ‘ਅਸੀਂ ਖਾਲਿਸਤਾਨ ਨਹੀਂ ਚਾਹੁੰਦੇ'। ਸ. ਜਸਦੀਪ ਸਿੰਘ ਜੱਸੀ ਨੇ ਉਸ ਸਿੱਖ ਨੌਜਵਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹਾਦੁਰ ਨੌਜਵਾਨ ਹੈ, ਸਿੱਖ ਕੌਮ ਨੂੰ ਅਜਿਹੇ ਨੌਜਵਾਨਾਂ ਦੀ ਜ਼ਰੂਰਤ ਹੈ, ਜੋ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਅਤੇ ਚੰਗੀ ਸੋਚ ਰੱਖਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News