ਜਰਮਨੀ ''ਚ ਗੁਰਦੁਆਰਾ ਸਾਹਿਬ ਨੇ ਜਾਰੀ ਕੀਤਾ 2022 ਦਾ ਮੂਲ ਨਾਨਕਸ਼ਾਹੀ ਕੈਲੰਡਰ

Thursday, Jan 06, 2022 - 05:26 PM (IST)

ਫਰੈਂਕਫਰਟ (ਬਿਊਰੋ)- ਸਿੱਖ ਕੌਮ ਦੇ ਗੁਰਪੁਰਬ ਅਤੇ ਇਤਿਹਾਸਕ ਦਿਨਾਂ ਦੀਆਂ ਹਰ ਸਾਲ ਆਉਣ ਵਾਲੀਆਂ ਪੱਕੀਆਂ ਤਰੀਕਾਂ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ, ਜਿਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ, ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਨਿਊਨਕਿਰਚਨ ਵਿਖੇ ਜਾਰੀ ਕੀਤਾ ਗਿਆ। ਇਸ ਸਮੇਂ ਪਾਠ ਦੇ ਭੋਗ ਉਪਰੰਤ ਬੱਚਿਆਂ ਨੇ ਕੀਰਤਨ ਕੀਤਾ। ਉਪਰੰਤ ਪ੍ਰਚਾਰਕ ਭਾਈ ਸੰਦੀਪ ਸਿੰਘ ਖਾਲੜਾ ਵਲੋਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਭਾਈ ਪਾਲ ਸਿੰਘ ਪੁਰੇਵਾਲ ਨੇ ਇਹ ਕੈਲੰਡਰ ਸਖ਼ਤ ਮਿਹਨਤ ਮਗਰੋਂ ਤਿਆਰ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੇ ਕਾਰੋਬਾਰੀ ਜੋਗਿੰਦਰ ਸਿੰਘ ਨੇ ਲੋੜਵੰਦਾਂ ਲਈ ਚਲਾਏ ਕਈ ਪ੍ਰਾਜੈਕਟ

ਸਾਲ 2022 ਦਾ ਇਹ ਕੈਲੰਡਰ ਸਿੱਖ ਸੰਦੇਸ਼ਾ ਜਰਮਨੀ, ਸਿੰਘ ਸਭਾ ਜਰਮਨੀ, ਸਿੱਖ ਯੂੱਥ ਫੋਰਮ ਜਰਮਨੀ, ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ, ਸ਼ਬਦ ਸੁਰਤ ਪ੍ਰਚਾਰ ਵਹੀਰ ਜਰਮਨੀ, ਸਿੱਖ ਮਿਸ਼ਨ ਸਪੇਨ, ਸਿੰਘ ਸਭਾ ਬੈਲਜੀਅਮ ਮੀਡੀਆ ਪੰਜਾਬ ਜਰਮਨੀ ਵਲੋਂ ਤਿਆਰ ਕਰਵਾਇਆ ਗਿਆ ਹੈ, ਜਿਸ 'ਚ ਵਿਸ਼ੇਸ਼ ਸਹਿਯੋਗ ਭਾਈ ਜਗਦੀਸ਼ ਸਿੰਘ ਆਖਨ ਹੋਰਾਂ ਨੇ ਪਾਇਆ ਤੇ ਇਸ ਨੂੰ ਵੱਖ ਵੱਖ ਗੁਰਦੁਆਰਾ ਕਮੇਟੀਆਂ ਦੇ ਸਹਿਯੋਗ ਨਾਲ ਜਾਰੀ ਕੀਤਾ ਗਿਆ। ਇਸ ਵਾਰ ਇਸ ਕੈਲੰਡਰ 'ਚ ਪੰਜਾਬੀ ਮਾਂ ਬੋਲੀ ਪੈਂਤੀ ੳ, ਅ ਲਿਖਿਆ ਗਿਆ ਹੈ ਤਾਂ ਕਿ ਛੋਟੇ ਬੱਚੇ ਰੋਜ਼ਾਨਾ ਆਪਣੀ ਮਾਂ ਬੋਲੀ ਨਾਲ ਸਾਂਝ ਪਾ ਸਕਣ। ਇਸ ਮੌਕੇ ਭਾਈ ਲਖਬੀਰ ਸਿੰਘ, ਅਮਰਜੀਤ ਸਿੰਘ ਪੱਡਾ, ਭਾਈ ਬਲਜਿੰਦਰ ਸਿੰਘ, ਦਲਬੀਰ ਸਿੰਘ ਵੀ ਹਾਜ਼ਰ ਹੋਏ।


Vandana

Content Editor

Related News